ਸਿੱਧੂ ਚੰਨੀ ‘ਤੇ ਹਮਲਾਵਰ ਕਾਂਗਰਸ ਲਈ ਪੰਜਾਬ ਸੀਐਮ ਚਿਹਰਾ ਬਣਿਆ ਮੁਸੀਬਤ

Punjab-CM-face

ਸਿੱਧੂ ਚੰਨੀ ‘ਤੇ ਹਮਲਾਵਰ ਕਾਂਗਰਸ ਲਈ ਪੰਜਾਬ ਸੀਐਮ ਚਿਹਰਾ (Punjab CM Face) ਬਣਿਆ ਮੁਸੀਬਤ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਵਿੱਚ ਕੱਲ੍ਹ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ (Punjab CM Face) ਦਾ ਐਲਾਨ ਕੀਤਾ ਜਾਣਾ ਹੈ। ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਦੇ ਚਿਹਰੇ ਦੀ ਦੌੜ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਕਾਫੀ ਅੱਗੇ ਹਨ। ਜਿਸ ਕਾਰਨ ਨਵਜੋਤ ਸਿੱਧੂ ਪੂਰੀ ਤਰ੍ਹਾਂ ਭੜਕੇ ਹੋਏ ਹਨ। ਇੱਕ ਪਾਸੇ ਚਰਨਜੀਤ ਸਿੰਘ ਚੰਨੀ ਕਹਿ ਰਹੇ ਹਨ ਕਿ ਮੁੱਖ ਮੰਤਰੀ ਦਾ ਜੋ ਵੀ ਚਿਹਰਾ ਸਾਹਮਣੇ ਆਵੇਗਾ, ਮੈਂ ਉਸ ਨੂੰ ਪੂਰਾ ਸਮਰਥਨ ਦੇਵਾਂਗਾ, ਉਥੇ ਹੀ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਦੇ ਰਹੇ ਹਨ। ਨਵਜੋਤ ਦਾ ਕਹਿਣਾ ਹੈ ਕਿ ਮਾਫੀਆ ਗੈਂਗਸਟਰ ਮਾਫੀਆ ਰਾਜ ਕਿਵੇਂ ਖਤਮ ਕਰ ਸਕਦਾ ਹੈ।

ਪੰਜਾਬ ’ਚ ਇਮਾਨਦਾਰ ਮੁੱਖ ਮੰਤਰੀ ਦੀ ਲੋੜ ਹੈ। ਇਸ ਤਰਾਂ ਨਵਜੋਤ ਸਿੰਘ ਸਿੱਧੂ ਅਸਿੱਧੇ ਤੌਰ ’ਤੇ ਚੰਨੀ ’ਤੇ ਮਾਫੀਆ ਸਰਗਨਾ ਹੋਣ ਦਾ ਦੋਸ਼ ਲਾ ਰਹੇ ਹਨ। ਨਵਜੋਤ ਸਿੱਧੂ ਦੇ ਬਾਗੀ ਤੇਵਰਾਂ ਨਾਲ ਕਾਂਗਰਸ ਹਾਈਕਮਾਨ ਸਮੇਤ ਪੂਰੀ ਕਾਂਗਰਸ ਪਾਰਟੀ ਪ੍ਰੇਸ਼ਾਨ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਕਿਸੇ ਅਣਹੋਣੀ ਤੋਂ ਬਚਣ ਲਈ ਕਿਹਾ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਨੂੰ ਹਾਲੇ ਟਾਲ ਦੇਣਾ ਚਾਹੀਦਾ ਹੈ।

ਸੂਤਰਾਂ ਦੇ ਹਵਾਲੇ ਤੋਂ ਇਹ ਵੀ ਨਿਕਲ ਕੇ ਆ ਰਿਹਾ ਹੈ ਕਿ ਕਿਸੇ ਵੀ ਪ੍ਰਕਾਰ ਦੀ ਬਗਾਵਤ ਤੋਂ ਬਚਣ ਲਈ ਹਾਈਕਮਾਨ ਕੋਈ ਵਿਚਾਲੇ ਦਾ ਰਸਤਾ ਕੱਢ ਸਕਦੀ ਹੈ, ਜਿਸ ’ਚ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੂੰ ਢਾਈ-ਢਾਈ ਸਾਲ ਲਈ ਮੁੱਖ ਮੰਤਰੀ ਦਾ ਐਲਾਨ ਕੀਤਾ ਜਾ ਸਕਦਾ ਹੈ। ਪਰ ਕੀ ਨਵਜੋਤ ਸਿੱਧੂ ਇਸ ਨੂੰ ਸਵੀਕਾਰ ਕਰਨਗੇ ਤੇ ਕੀ ਪਹਿਲਾਂ ਢਾਈ ਸਾਲ ’ਚ ਕਿਹੜਾ ਮੁੱਖ ਮੰਤਰੀ ਹੋਵੇਗਾ। ਇਸ ’ਤੇ ਸਹਿਮਤੀ ਬਣ ਸਕੇਗੀ? ਇਸ ਮੁਸ਼ਕਲ ’ਚੋਂ ਪਾਰਟੀ ਕਿਵੇਂ ਨਿਕਲਦੀ ਹੈ ਇਸ ਦਾ ਕੱਲ੍ਹ ਹੀ ਪਤਾ ਚੱਲੇਗਾ। ਪਰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਾ ਪਾਰਟੀ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here