ਸਾਡੇ ਨਾਲ ਸ਼ਾਮਲ

Follow us

17.1 C
Chandigarh
Sunday, January 18, 2026
More
    Home Breaking News Punjab News: ...

    Punjab News: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮ ਤੇ ਕੁਲਦੀਪ ਧਾਲੀਵਾਲ ਨਾਲ ਪਾਵਰਕੌਮ ਟਰਾਸਕੋ ਆਉਟਸੋਰਸ ਵਰਕਰ ਯੂਨੀਅਨ ਦੀ ਹੋਈ ਮੀਟਿੰਗ

    Punjab News
    Punjab News: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮ ਤੇ ਕੁਲਦੀਪ ਧਾਲੀਵਾਲ ਨਾਲ ਪਾਵਰਕੌਮ ਟਰਾਸਕੋ ਆਉਟਸੋਰਸ ਵਰਕਰ ਯੂਨੀਅਨ ਦੀ ਹੋਈ ਮੀਟਿੰਗ

    ਮੀਟਿੰਗ ਦੌਰਾਨ ਮੰਗ ਪੱਤਰ ਵਿੱਚ ਦਰਜ਼ ਮੰਗਾਂ ਨੂੰ ਲੈ ਕੇ ਵਿਸਥਾਰ-ਪੂਰਵਕ ਵਿਚਾਰ-ਚਰਚਾ ਕੀਤੀ : ਹਰਵਿੰਦਰ ਸ਼ਰਮਾ ਫ਼ਰੀਦਕੋਟ

    Punjab News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਪਾਵਰਕੌਮ ਟਰਾਸਕੋ ਆਉਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੀ ਮੀਟਿੰਗ ਸੈਕਟਰੀਏਟ ਚੰਡੀਗੜ੍ਹ ਵਿਖੇ ਸਬ ਕਮੇਟੀ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਹੀਰਾ ਲਾਲ ਡਾਇਰੈਕਟਰ/ਐਚ ਆਰ ਪੀਐਸਪੀਸੀਐਲ, ਸ੍ਰੀ ਰਣਬੀਰ ਸਿੰਘ, ਮੈਨੇਜ਼ਰ/ਆਈ ਆਰ, ਮੁੱਖ ਦਫ਼ਤਰ ਪਟਿਆਲਾ ਅਤੇ ਪਾਵਰਕੌਮ ਟਰਾਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ ਫਰੀਦਕੋਟ ਵੱਲੋਂ ਮੀਟਿੰਗ ਵਿੱਚ ਮੰਗ ਪੱਤਰ ਵਿੱਚ ਦਰਜ਼ ਲੜੀਵਾਰ ਮੰਗਾਂ ਨੂੰ ਲੈ ਕੇ ਵਿਸਥਾਰ-ਪੂਰਵਕ ਵਿਚਾਰ-ਚਰਚਾ ਕੀਤੀ ਗਈ।

    ਇਹ ਵੀ ਪੜ੍ਹੋ: Anti Drug Operation: ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰੀ ਗੈਂਗ ਕੀਤਾ ਪਰਦਾਫਾਸ, ਤਿੰਨ ਮੁਲਜ਼ਮ ਕਾਬੂ

    ਇਹਨਾਂ ਮੰਗਾਂ ਵਿੱਚੋਂ ਜਿਵੇਂ ਮਹਿਕਮੇ ਵਿੱਚ ਮਰਜ਼ ਕਰਕੇ ਪੱਕੇ ਕਰਨ ਸਬੰਧੀ ਗੱਲਬਾਤ ਹੋਈ ਜਿਸ ਵਿੱਚ ਸਬ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਤੇ ਕਿਹਾ ਗਿਆ ਕਿ ਪੈਸਕੋ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ਼ ਕਰਨ ਲਈ ਬਿਜਲੀ ਬੋਰਡ ਖੁਦ ਮੁਖਤਿਆਰ ਹੈ ਪੈਸਕੋ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੀਟਿੰਗ ਵਿੱਚ ਸ਼ਾਮਲ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗਾਂ ਨਿਪਟਾਉਣ ਲਈ ਕਿਹਾ ਗਿਆ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਹੈ ਕਿ 20-06-2025 ਤੋ ਬਾਅਦ ਪਾਵਰਕੌਮ ਟਰਾਂਸਕੋ ਆਉਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਨੂੰ ਸੱਦ ਕੇ ਮੰਗ ਪੱਤਰ ਵਿੱਚ ਦਰਜ ਮੰਗਾਂ ’ਤੇ ਡਿਸਕਸ ਕਰਕੇ ਬੀਓਡੀ ਦੀ ਮੀਟਿੰਗ ਵਿੱਚ ਏਜੰਡਾ ਲਾ ਕੇ ਇਹਨਾਂ ਮੰਗਾਂ ਦਾ ਜੋ ਵੀ ਫ਼ੈਸਲਾ ਹੋਵੇਗਾ ਪੰਦਰ੍ਹਾਂ ਦਿਨਾਂ ਵਿੱਚ ਸਬ ਕਮੇਟੀ ਨੂੰ ਸੌਂਪ ਦਿੱਤਾ ਜਾਵੇਗਾ।

    Punjab News
    Punjab News: ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮ ਤੇ ਕੁਲਦੀਪ ਧਾਲੀਵਾਲ ਨਾਲ ਪਾਵਰਕੌਮ ਟਰਾਸਕੋ ਆਉਟਸੋਰਸ ਵਰਕਰ ਯੂਨੀਅਨ ਦੀ ਹੋਈ ਮੀਟਿੰਗ

    ਦੂਸਰੀ ਤਨਖਾਹ ਵਿੱਚ ਵਾਧਾ ਕਰਨ ਸਬੰਧੀ ਗੱਲਬਾਤ ਕੀਤੀ ਗਈ ਜਿਸ ਦੱਸਿਆ ਗਿਆ ਸੀ ਕਿ ਤਨਖਾਹ ਵਿੱਚ 10% ਵਾਧਾ ਅਤੇ 5% ਹਰ ਸਾਲ ਤਨਖਾਹ ਵਿੱਚ ਹੋਇਆ ਕਰੇਗਾ ਜੋ ਕਿ 01-04-2025 ਤੋ ਲਾਗੂ ਕਰ ਦਿੱਤਾ ਗਿਆ ਹੈ ਨੂੰ ਜਥੇਬੰਦੀ ਦੇ ਆਗੂਆਂ ਵੱਲੋਂ ਨਕਾਰਿਆ ਗਿਆ ਹੈ ਅਤੇ ਮੈਨੇਜਮੈਟ ਵੱਲੋ ਇਸ ਵਿੱਚ ਵਾਧਾ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਜੋ ਡੀਸੀ ਰੇਟ ਵਿੱਚ ਵਾਧਾ ਕੀਤਾ ਗਿਆ ਸੀ ਉਹ ਵੀ 01-04-2025 ਤੋ ਲਾਗੂ ਹੋ ਚੁੱਕਾ ਹੈ ਅਤੇ ਮਿਨੀਮਮ ਵੇਜ ਸਨਿਓਰਟੀ ਵਾਈਜ ਮਿਲੇਗਾ ਤੀਸਰੀ ਮੰਗ ਓਵਰ ਟਾਈਮ ਉਹਨਾਂ ਵੱਲੋ ਕਿਹਾ ਗਿਆ ਹੈ ਕਿ ਓਵਰ ਟਾਈਮ ਲਾਗੂ ਹੋ ਚੁੱਕਾ ਹੈ ਹੈ ਜੋ ਕਿ ਜਲਦੀ ਦਿੱਤਾ ਜਾਵੇਗਾ ਤੇ ਬਾਕੀ ਭੱਤੇ ਬੀ ਓ ਡੀ ਦੀ ਮੀਟਿੰਗ ਬਿਠਾ ਕੇ ਇਜੰਡਾ ਲਗਾ ਕੇ ਲਾਗੂ ਕਰ ਦਿੱਤਾ ਜਾਵੇਗਾ ਇਸ ਮੀਟਿੰਗ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਵਿੰਦਰ ਸ਼ਰਮਾ,ਮੁੱਖ ਸਲਾਹਕਾਰ ਮਨਦੀਪ ਸ਼ਰਮਾਂ,ਮੀਤ ਪ੍ਰਧਾਨ ਮਨਦੀਪ ਸਿੰਘ ਪਟਿਆਲਾ,ਵਿੱਤ ਸਕੱਤਰ ਹਰਦੀਪ ਸਿੰਘ ਰਾਜਲਾ ਸ਼ਾਮਲ ਹੋਏ। Punjab News