ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, January 17, 2026
More
    Home Breaking News ਪੰਜਾਬ ਕੈਬਨਿਟ ...

    ਪੰਜਾਬ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਸਪਾਇਨ ਸੈਂਟਰ ਦਾ ਦੌਰਾ

    Dr Baljit Kaur
    ਮੁਹਾਲੀ : ਰੀਜਨਲ ਸਪਾਈਨ ਇੰਜਰੀ ਸੈਂਟਰ ਦਾ ਦੌਰਾ ਕਰਦੇ ਹੋਏ ਮੰਤਰੀ ਬਲਜੀਤ ਕੌਰ।

    ‘ਰੀਜਨਲ ਸਪਾਈਨ ਇੰਜਰੀ ਸੈਂਟਰ ਦਾ ਹੋਵੇਗਾ ਵਿਸਤਾਰ, ਵਧਾਈ ਜਾਵੇਗੀ ਬੈੱਡਾਂ ਦੀ ਗਿਣਤੀ’

    (ਐੱਮ ਕੇ ਸਾਇਨਾ) ਮੋਹਾਲੀ।  ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਸਤਾ ਅਤੇ ਮਿਆਰੀ ਇਲਾਜ ਮੁਹੱਈਆ ਕਰਵਾਉਣ ਅਤੇ ਜਨਤਕ ਖੇਤਰ ਦੀਆਂ ਸਿਹਤ ਸੰਸਥਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਮੱਦੇਨਜ਼ਰ ਜਲਦ ਹੀ ਰੀਜਨਲ ਸਪਾਈਨ ਇੰਜਰੀ ਸੈਂਟਰ, ਸੈਕਟਰ 70, ਮੋਹਾਲੀ ਨੂੰ ਹੋਰ ਮਜ਼ਬੂਤ ਕਰਨ ਜਾ ਰਹੀ ਹੈ। ( Dr Baljit Kaur)

    ਕੇਂਦਰ ਦਾ ਦੌਰਾ ਕਰਦਿਆਂ ਮੰਤਰੀ ਨੇ ਕਿਹਾ ਕਿ ਰੀਜਨਲ ਸਪਾਈਨ ਇੰਜਰੀ ਸੈਂਟਰ ਮੋਹਾਲੀ, ਭਾਰਤ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਵੱਲੋਂ ਕਟਕ, ਜਬਲਪੁਰ ਅਤੇ ਬਰੇਲੀ ਵਿਖੇ ਚਲਾਏ ਜਾ ਰਹੇ ਰਾਸ਼ਟਰੀ ਪੱਧਰ ਦੇ ਸਪਾਈਨ ਇੰਜਰੀ ਕੇਂਦਰਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਗੁਆਂਢੀ ਰਾਜਾਂ-ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਨੂੰ ਵੀ ਉੱਤਰੀ ਖੇਤਰ ਵਿੱਚ ਇੱਕ ਪ੍ਰਮੁੱਖ ਸਪੈਸ਼ਲਿਟੀ ਸੰਸਥਾ ਵਜੋਂ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਮੈਡੀਕਲ ਸੰਸਥਾ ਰੀੜ੍ਹ ਦੀ ਹੱਡੀ ਦੀ ਅਸਮਰੱਥਤਾ ਵਾਲੇ ਮਰੀਜ਼ਾਂ ਅਤੇ ਆਰਥੋਪੀਡਿਕ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਵਾਲੇ ਮਰੀਜ਼ਾਂ ਦੇ ਜੀਵਨ ਨੂੰ ਪਹਿਲਾਂ ਵਰਗਾ ਨਵਾਂ-ਨਰੋਆ ਬਣਾਉਣ ਸਬੰਧੀ ਉਪਾਅ ਪ੍ਰਦਾਨ ਕਰਦੀ ਹੈ।

    ਇਹ ਵੀ ਪੜ੍ਹੋ : IND Vs SA : ਵਿਰਾਟ ਕੋਹਲੀ ਨੇ ਆਪਣੇ ਜਨਮਦਿਨ ’ਤੇ ਸੈਂਕੜਾ ਲਾ ਦਿੱਤਾ ਪ੍ਰਸ਼ੰਸਕਾਂ ਨੂੰ ਤੋਹਫਾ

    ਉਨ੍ਹਾਂ Dr Baljit Kaur ਅੱਗੇ ਕਿਹਾ ਕਿ ਬਹੁਤ ਕਿਫਾਇਤੀ ਇਲਾਜ ਦਰਾਂ ਅਤੇ ਆਧੁਨਿਕ ਮਸ਼ੀਨਾਂ ਦੀ ਉਪਲੱਬਧਤਾ ਕਾਰਨ ਰੀੜ੍ਹ ਦੀ ਸੱਟ ਵਾਲੇ ਮਰੀਜ਼ ਇੱਥੇ ਇਲਾਜ ਵੱਲ ਆਕਰਸ਼ਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰ ਕੋਲ ਓਪਨ ਐਮ.ਆਰ.ਆਈ. ਮਸ਼ੀਨ ਹੈ ਜੋ ਪੂਰੇ ਖੇਤਰ ਵਿੱਚ ਸਿਰਫ਼ ਪੀ.ਜੀ.ਆਈ. ਚੰਡੀਗੜ੍ਹ ਕੋਲ ਹੀ ਉਪਲੱਬਧ ਹੈ। ਪੂਰੇ ਸਰੀਰ ਦੇ ਐਮ.ਆਰ.ਆਈ. ਸਕੈਨ ਦੀ ਫੀਸ ਸਿਰਫ 2500 ਰੁਪਏ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵ ਅਨੁਸਾਰ ਸੰਸਥਾ ਦੀ ਮਜ਼ਬੂਤੀ ਅਤੇ ਵਿਸਤਾਰ ਦੇ ਨਾਲ-ਨਾਲ ਬੈੱਡਾਂ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਜਾਵੇਗਾ।

    LEAVE A REPLY

    Please enter your comment!
    Please enter your name here