ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home ਇੱਕ ਨਜ਼ਰ ਰੋਹਿਤ, ਪੋਲਾਰਡ...

    ਰੋਹਿਤ, ਪੋਲਾਰਡ ਤੇ ਹਾਰਦਿਕ ਪਾਂਡਿਆ ਦੇ ਵਿਸਫੋਟ ‘ਚ ਉੱਡਿਆ ਪੰਜਾਬ

    ਕਿੰਗਜ਼ ਇਲੈਵਨ ਪੰਜਾਬ ਨੂੰ 48 ਦੌੜਾਂ ਨਾਲ ਹਰਾਇਆ

    ਅਬੂਧਾਬੀ। ਕਪਤਾਨ ਰੋਹਿਤ ਸ਼ਰਮਾ (70), ਕਿਰੋਨ ਪੋਲਾਰਡ (ਨਾਬਾਦ 47) ਤੇ ਹਾਰਦਿਕ ਪਾਂਡਿਆ (ਨਾਬਾਦ 30) ਦੀਆਂ ਧਮਾਕੇਦਾਰ ਪਾਰੀਆਂ ਦੇ ਦਮ ‘ਤੇ ਮੁੰਬਈ ਇੰਡੀਅਨਸ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਵੀਰਵਾਰ ਨੂੰ 48 ਦੌੜਾ ਨਾਲ ਹਰਾ ਕੇ ਆਈਪੀਐਲ-13 ‘ਚ ਚਾਰ ਮੈਚਾਂ ‘ਚ ਆਪਣੀ ਦੂਜੀ ਜਿੱਤ ਦਰਜ ਕੀਤੀ ਜਦੋਂਕਿ ਪੰਜਾਬ ਨੂੰ ਚਾਰ ਮੈਚਾਂ ‘ਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।

    Punjab blown

    ਮੁੰਬਈ ਨੇ ਆਖਰੀ ਓਵਰਾਂ ਪੰਜ ਓਵਰਾਂ ‘ਚ 89 ਦੌੜਾਂ ਠੋਕਦਿਆਂ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 191 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਜਿਸ ਦੇ ਦਬਾਅ ‘ਚ ਪੰਜਾਬ ਦੀ ਟੀਮ ਇੱਕ ਵਾਰ ਵੀ ਮੁਕਾਬਲੇ ‘ਚ ਨਜ਼ਰ ਨਹੀਂ ਆਈ ਤੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 143 ਦੌੜਾਂ ਹੀ ਬਣਾ ਸਕੀ। ਰੋਹਿਤ ਸ਼ਰਮਾ ਨੇ 45 ਗੇਂਦਾਂ ‘ਤੇ 70 ਦੌੜਾਂ ‘ਚ ਅੱਠ ਚੌਕੇ ਤੇ ਤਿੰਨ ਛੱਕੇ ਜੜੇ ਜਦੋਂਕਿ ਪੋਲਾਰਡ ਨੇ 20 ਗੇਂਦਾਂ ‘ਤੇ ਨਾਬਾਦ 47 ਦੌੜਾਂ ‘ਚ ਤਿੰਨ ਚੌਕੇ ਤੇ ਚਾਰ ਛੱਕੇ ਲਾਏ ਤੇ ਪਾਂਡਿਆ ਨੇ 11 ਗੇਂਦਾਂ ‘ਤੇ ਨਾਬਾਦ 30 ਦੌੜਾਂ ‘ਚ ਤਿੰਨੇ ਚੌਕੇ ਤੇ ਦੋ ਛੱਕੇ ਲਾਏ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.