21 ਸਾਲ ਉਮਰ ਵਰਗ ‘ਚ ਰਹੇ ਤੀਜੇ ਸਥਾਨ ‘ਤੇ
ਬਠਿੰਡਾ, (ਸੁਖਜੀਤ ਮਾਨ) ਗੁਹਾਟੀ ‘ਚ ਚੱਲ ਰਹੀਆਂ ਖੇਲੋ ਇੰਡੀਆ ਖੇਡਾਂ ‘ਚ ਜੂਡੋ ਖਿਡਾਰੀਆਂ ਨੇ ਬਿਹਤਰੀਨ ਪ੍ਰਦਸ਼ਨ ਕੀਤਾ ਹੈ ਖਿਡਾਰੀਆਂ ਦਾ ਤਰਕ ਹੈ ਕਿ ਸਹੂਲਤਾਂ ਦੀ ਘਾਟ ਦੇ ਬਾਵਜੂਦ ਉਨ੍ਹਾਂ ਨੇ ਚੰਗੀਆਂ ਪ੍ਰਾਪਤੀਆਂ ਕੀਤੀਆਂ ਨੇ ਜੇ ਸਹੂਲਤਾਂ ਬਿਹਤਰ ਮਿਲ ਜਾਣ ਤਾਂ ਨਤੀਜੇ ਹੋਰ ਵੀ ਬਿਹਤਰ ਹੋ ਸਕਦੇ ਹਨ ਇਨ੍ਹਾ ਖੇਡਾਂ ‘ਚ 21 ਸਾਲ ਉਮਰ ਵਰਗ ਦੇ ਪੰਜਾਬ ਦੇ ਜੂਡੋ ਖਿਡਾਰੀ ਓਵਰਆਲ ਤੀਜੇ ਸਥਾਨ ‘ਤੇ ਰਹੇ ਹਨ ਵੇਰਵਿਆਂ ਮੁਤਾਬਿਕ ਪੰਜਾਬ ਇਨ੍ਹਾਂ ਖੇਡਾਂ ਦੀ ਤਗ਼ਮਾ ਸੁਚੀ ‘ਚ 7 ਸੋਨੇ, 10 ਚਾਂਦੀ ਅਤੇ 15 ਕਾਂਸੀ ਦੇ ਤਗ਼ਮਿਆਂ ਨਾਲ 11ਵੇਂ ਸਥਾਨ ‘ਤੇ ਚੱਲ ਰਿਹਾ ਹੈ। ਜੂਡੋ ‘ਚੋ ਪੰਜਾਬ ਦੀ ਉਮਰ ਵਰਗ 21 ਸਾਲ ਦੀ ਟੀਮ ਲੜਕੇ/ਲੜਕੀਆਂ ਨੇ ਦੋ ਸੋਨ, ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਿਲ ਕਰਕੇ ਓਵਰਆਲ ਤੀਜ਼ਾ ਸਥਾਨ ਹਾਸਿਲ ਕੀਤਾ ਹੈ।
ਪੰਜਾਬ ਜੂਡੋ ਐਸੋਸੀÂੈਸ਼ਨ ਦੇ ਟੈਕਨੀਕਲ ਸਕੱਤਰ ਸੁਰਿੰਦਰ ਕੁਮਾਰ ਅਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਉਮਰ ਵਰਗ 21 ਸਾਲ ਦੇ ਮੁਕਾਬਲਿਆਂ ‘ਚ ਸ਼ਿਵਾ ਕੁਮਾਰ ਪੁੱਤਰ ਨਰੈਣ ਕੁਮਾਰ ਵਾਸੀ ਪਟਿਆਲਾ ਨੇ 60 ਕਿੱਲੋ ਭਾਰ ਵਰਗ ‘ਚੋਂ ਸੋਨ ਤਗ਼ਮਾ, ਗੁਰਦਾਸਪੁਰ ਦੇ ਜੋਬਨਦੀਪ ਸਿੰਘ ਨੇ 100 ਕਿੱਲੋ ਭਾਰ ਵਰਗ ‘ਚੋਂ ਸੋਨ ਤਗ਼ਮਾ, ਰਿਤਿਕ ਕੁਮਾਰ ਗੁਰਦਾਸਪੁਰ ਨੇ 100 ਕਿੱਲੋ ਤੋਂ ਵੱਧ ਭਾਰ ਵਰਗ ‘ਚੋਂ ਚਾਂਦੀ ਦਾ ਤਗ਼ਮਾ, ਹਰਸ਼ਦੀਪ ਸਿੰਘ ਮੋਹਾਲੀ ਨੇ 81 ਕਿੱਲੋ ਭਾਰ ਵਰਗ ‘ਚੋਂ ਕਾਂਸੀ ਦਾ ਤਗ਼ਮਾ, ਮਨਪ੍ਰੀਤ ਕੌਰ ਮੋਹਾਲੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਖਿਡਾਰੀਆਂ ਨੇ ਇਹ ਤਗ਼ਮੇ ਕੋਚ ਰਵੀ ਕੁਮਾਰ, ਕਰਮਜੀਤ ਅੰਮ੍ਰਿਤਸਰ ਅਤੇ ਨਵਦੀਪ ਖਹਿਰਾ ਮੋਹਾਲੀ ਦੇ ਯਤਨਾਂ ਸਦਕਾ ਹਾਸਿਲ ਕੀਤੇ ਹਨ। ਦੇਵ ਸਿੰਘ ਧਾਲੀਵਾਲ ਸੈਕਟਰੀ ਜਨਰਲ ਪੰਜਾਬ ਜੂਡੋ ਐਸੋਸੀÂੈਸ਼ਨ ਨੇ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਤਸੱਲੀ ਪ੍ਰਗਟ ਕਰਦਿਆਂ ਆਸ ਪ੍ਰਗਟਾਈ ਕਿ ਫਰਵਰੀ ‘ਚ ਭੁਵਨੇਸ਼ਵਰ ਵਿਖੇ ਹੋਣ ਵਾਲੀ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ (ਜੂਡੋ) ‘ਚ ਬਿਹਤਰ ਪ੍ਰਦਰਸ਼ਨ ਕਰਨਗੇ।
ਗੁਰਦਾਸਪੁਰ ‘ਚ ਬਣਾਇਆ ਜਾਵੇ ਮੁੱਖ ਸੈਂਟਰ : ਧਾਲੀਵਾਲ
ਪੰਜਾਬ ਜੂਡੋ ਐਸੋਸੀÂੈਸ਼ਨ ਦੇ ਸੈਕਟਰੀ ਜਨਰਲ ਦੇਵ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਜੂਡੋ ਖਿਡਾਰੀ ਭਵਿੱਖ ‘ਚ ਹੋਰ ਵੀ ਬਿਤਹਰ ਨਤੀਜੇ ਦੇ ਸਕਦੇ ਹਨ ਪਰ ਉਨ੍ਹਾਂ ਦੇ ਅਭਿਆਸ਼ ਲਈ ਗੁਰਦਾਸਪੁਰ ‘ਚ ਮੁੱਖ ਸੈਂਟਰ ਬਣਾਇਆ ਜਾਵੇ। ਉਨ੍ਹਾਂ ਆਖਿਆ ਕਿ ਜੋ ਮੋਹਾਲੀ ‘ਚ ਸੈਂਟਰ ਖੋਲ੍ਹਿਆ ਗਿਆ ਹੈ ਉੱਥੇ ਪੰਜਾਬ ਦੇ ਜ਼ਿਆਦਾਤਰ ਖਿਡਾਰੀ ਜਾਣ ਤੋਂ ਕੰਨੀ ਕਤਰਾਉਂਦੇ ਹਨ। ਉਨ੍ਹਾਂ ਆਖਿਆ ਕਿ ਇਸ ਮੰਗ ਸਬੰਧੀ ਉਨ੍ਹਾਂ ਖੇਡ ਵਿਭਾਗ ਨੂੰ ਵੀ ਲਿਖਤੀ ਤੌਰ ‘ਤੇ ਜਾਣੂੰ ਕਰਵਾਇਆ ਹੋਇਆ ਹੈ।
ਨੀਰਜ ਨੇ ਲਾਇਆ ਸੁਨਿਹਰੀ ਨਿਸ਼ਾਨਾ
ਖੇਲੋ ਇੰਡੀਆ ਮੁਕਾਬਲਿਆਂ ‘ਚ ਤਗ਼ਮਿਆਂ ਨੂੰ ਤਰਸ ਰਹੇ ਪੰਜਾਬ ਨੂੰ ਅੱਜ ਇੱਕ ਹੋਰ ਸੋਨ ਤਗ਼ਮਾ ਮਿਲਿਆ ਹੈ। ਇਹ ਸੋਨ ਤਗ਼ਮਾ ਹੁਸ਼ਿਆਰਪੁਰ ਦੇ ਨੀਰਜ਼ ਕੁਮਾਰ ਨੇ 50 ਮੀਟਰ ਰਾਈਫਲ ਸ਼ੂਟਿੰਗ ਮੁਕਾਬਲੇ ‘ਚੋਂ ਹਾਸਿਲ ਕੀਤਾ ਹੈ। ਨੀਰਜ਼ ਦੇ ਇਸ ਸੁਨਿਹਰੀ ਨਿਸ਼ਾਨੇ ਨਾਲ ਪੰਜਾਬ ਦੀ ਝੋਲੀ ‘ਚ ਪਏ ਸੋਨ ਤਗ਼ਮਿਆਂ ਦੀ ਗਿਣਤੀ ਵੀ 8 ਹੋ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
punjab best judo player in khelo India