Punjab Air Pollution News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਦੀਵਾਲੀ ਦੇ ਆਤਿਸ਼ਬਾਜ਼ੀ ਨੇ ਪੰਜਾਬ ਦੀ ਹਵਾ ਦੀ ਗੁਣਵੱਤਾ ਨੂੰ ਹੋਰ ਵੀ ਖਰਾਬ ਕਰ ਦਿੱਤਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਜਲੰਧਰ, ਅੰਮ੍ਰਿਤਸਰ, ਮੰਡੀ ਗੋਬਿੰਦਗੜ੍ਹ, ਪਟਿਆਲਾ ਤੇ ਰੂਪਨਗਰ ’ਚ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ਮਾੜਾ ਰਿਹਾ। ਅੰਮ੍ਰਿਤਸਰ, ਜਲੰਧਰ ਤੇ ਰੂਪਨਗਰ ’ਚ ਏਕਿਊਆਈ 500 ਰਿਹਾ, ਜਦੋਂ ਕਿ ਪਟਿਆਲਾ ’ਚ 480 ਤੇ ਲੁਧਿਆਣਾ ’ਚ 474 ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਨੁਕਸਾਨਦੇਹ ਪ੍ਰਦੂਸ਼ਕ, ਪੀਐਮ 10 ਰਿਕਾਰਡ ਦਰਜ਼ ਕੀਤਾ ਗਿਆ, ਜਿਸ ਦਾ ਪੱਧਰ 237 ਸੀ। ਜਦੋਂ ਕਿ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਦੇ ਨੇੜੇ ਦੇ ਅੰਕੜਿਆਂ ’ਚ ਪੀ.ਐਮ (2.5) 224 ਦਿਖਾਇਆ ਗਿਆ।
ਇਹ ਖਬਰ ਵੀ ਪੜ੍ਹੋ : Punjab School Holidays: ਬੱਚਿਆਂ ਦੀ ਹੋਈ ਮੌਤ, ਦੀਵਾਲੀ ਮੌਕੇ ਇੰਨੇ ਦਿਨ ਬੰਦ ਰਹਿਣਗੇ ਸਕੂਲ