ਚੋਰੀ ਦੀ ਸਜ਼ਾ
ਜਦੋਂ ਜ਼ੇਨ ਮਾਸਟਰ ਬਨਕੇਈ ਨੇ ਧਿਆਨ ਲਾਉਣਾ ਸਿਖਾਉਣ ਦਾ ਕੈਂਪ ਲਾਇਆ ਕਈ ਬੱਚੇ ਸਿੱਖਣ ਆਏ ਇੱਕ ਦਿਨ ਇੱਕ ਬੱਚਾ ਚੋਰੀ ਕਰਦਾ ਫੜਿਆ ਗਿਆ ਬਨਕੇਈ ਨੂੰ ਇਹ ਗੱਲ ਦੱਸੀ ਗਈ ਤੇ ਬਾਕੀ ਬੱਚਿਆਂ ਨੇ ਬੇਨਤੀ ਕੀਤੀ ਉਸ ਨੂੰ ਕੈਂਪ ’ਚੋਂ ਕੱਢ ਦਿੱਤਾ ਜਾਵੇ ਪਰ ਬਨਕੇਈ ਨੇ ਕੋਈ ਧਿਆਨ ਨਾ ਦਿੱਤਾ ਕੁਝ ਦਿਨਾਂ ਬਾਦ ਉਹੀ ਬੱਚਾ ਦੁਬਾਰਾ ਚੋਰੀ ਕਰਦਾ ਫੜਿਆ ਗਿਆ ਇੱਕ ਵਾਰ ਫਿਰ ਉਸ ਨੂੰ ਬਨਕੇਈ ਦੇ ਸਾਹਮਣੇ ਲਿਜਾਇਆ ਗਿਆ, ਤੇ ਸਭ ਦੀਆਂ ਉਮੀਦਾਂ ਦੇ ਵਿਰੁੱਧ ਇਸ ਵਾਰ ਵੀ ਉਨ੍ਹਾਂ ਨੇ ਉਸ ਨੂੰ ਕੋਈ ਸਜ਼ਾ ਨਾ ਦਿੱਤੀ
ਇਸ ਵਜ੍ਹਾ ਨਾਲ ਹੋਰ ਬੱਚੇ ਗੁੱਸੇ ਹੋ ਗਏ ਤੇ ਸਾਰਿਆਂ ਨੇ ਮਿਲ ਕੇ ਬਨਕੇਈ ਨੂੰ ਪੱਤਰ ਲਿਖਿਆ ਕਿ ਜੇਕਰ ਉਸ ਬੱਚੇ ਨੂੰ ਨਾ ਕੱਢਿਆ ਗਿਆ ਤਾਂ ਅਸੀਂ ਸਭ ਕੈਂਪ ਛੱਡ ਕੇ ਚਲੇ ਜਾਵਾਂਗੇ ਬਨਕੇਈ ਨੇ ਪੱਤਰ ਪੜਿ੍ਹਆ ਤੇ ਤੁਰੰਤ ਹੀ ਸਾਰੇ ਬੱਚਿਆਂ ਨੂੰ ਇਕੱਠੇ ਹੋਣ ਲਈ ਕਿਹਾ ਉਸ ਨੇ ਬੋਲਣਾ ਸ਼ੁਰੂ ਕੀਤਾ, ‘‘ਤੁਸੀਂ ਸਾਰੇ ਸੂਝਵਾਨ ਹੋ, ਤੁਸੀਂ ਜਾਣਦੇ ਹੋ ਕਿ ਕੀ ਠੀਕ ਹੈ ਤੇ ਕੀ ਗਲਤ, ਜੇਕਰ ਤੁਸੀਂ ਕਿਤੇ ਹੋਰ ਪੜ੍ਹਨ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ, ਪਰ ਇਹ ਵਿਚਾਰਾ ਇਹ ਵੀ ਨਹੀਂ ਜਾਣਦਾ ਕਿ ਕੀ ਠੀਕ ਹੈ ਤੇ ਕੀ ਗਲਤ ਜੇਕਰ ਇਸ ਨੂੰ ਮੈਂ ਨਹੀਂ ਪੜ੍ਹਾਵਾਂਗਾ ਤਾਂ ਹੋਰ ਕੌਣ ਪੜ੍ਹਾਏਗਾ? ਤੁਸੀਂ ਸਾਰੇ ਚਲੇ ਵੀ ਜਾਓ ਤਾਂ ਵੀ ਮੈਂ ਇਸਨੂੰ ਇੱਥੇ ਪੜ੍ਹਾਵਾਂਗਾ’’ ਇਹ ਸੁਣ ਕੇ ਚੋਰੀ ਕਰਨ ਵਾਲਾ ਬੱਚਾ ਰੋਣ ਲੱਗਾ ਉਸ ਦੇ ਅੰਦਰੋਂ ਚੋਰੀ ਕਰਨ ਦੀ ਇੱਛਾ ਹਮੇਸ਼ਾ ਲਈ ਜਾ ਚੁੱਕੀ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.