ਭਾਰਤ ਨੂੰ ਆਤਮ ਰੱਖਿਆ ਦਾ ਅਧਿਕਾਰ
ਨਵੀਂ ਦਿੱਲੀ, ਏਜੰਸੀ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਹੋਏ ਭਿਆਨਕ ਅੱਤਵਾਮੀ ਹਮਲੇ ਨੂੰ ਲੈ ਕੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਸ਼ਨਿੱਚਰਵਾਰ ਨੂੰ ਫੋਨ ‘ਤੇ ਗੱਲ ਕੀਤੀ। ਸ੍ਰੀ ਬੋਲਟਨ ਨੇ ਕਿਹਾ ਕਿ ਅਮਰੀਕਾ, ਸੀਮਾ ਪਾਰ ਅੱਤਵਾਦ ਨੂੰ ਰੋਕਣ ਲਈ ਭਾਰਤ ਦੇ ਆਤਮਰੱਖਿਆ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਬੋਲਟਨ ਨੇ ਕਿਹਾ ਕਿ ਸੀਆਰਪੀਐਫ ‘ਤੇ ਹਮਲਾ ਕਰਨ ਵਾਲੇ ਅਤੇ ਉਹਨਾ ਦੇ ਹਮਾਇਤੀਆਂ ਨੂੰ ਸ਼ਜਾ ਦਿਵਾਉਣ ਤੱਕ ਉਹ ਭਾਰਤ ਦੇ ਨਾਲ ਹੈ। ਬੋਲਟਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਪਾਕਿਸਤਾਨ ਨੂੰ ਅੱਤਵਾਦੀਆਂ ਦੀ ਸੁਰੱਖਿਆ ਪਨਾਹਗਾਹ ਬਣਨ ‘ਤੇ ਚਿਤਾਵਨੀ ਦੇ ਚੁੱਕੇ ਹਾਂ। ਅੱਗੇ ਦੀ ਚਰਚਾ ‘ਚ ਵੀ ਅਸੀਂ ਪਾਕਿਸਤਾਨੀਆਂ ਨੂੰ ਸਾਫ ਸੰਦੇਸ਼ ਦੇਵਾਂਗੇ। (Pulwama Attack)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।