‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’
ਅਪਰੈਲ, 1981 ਦੀ ਗੱਲ ਹੈ ਅਸੀਂ ਕਲਿਆਣ ਨਗਰ ’ਚ ਆਪਣਾ ਮਕਾਨ ਬਣਾ ਰਹੇ ਸਾਂ ਲਗਭਗ 22 ਦਿਨਾਂ ਤੱਕ ਕੰਮ ਚੱਲਣ ਤੋਂ ਬਾਅਦ ਵੀ ਮਕਾਨ ਅਧੂਰਾ ਸੀ ਇਸ ਦੌਰਾਨ ਪੈਸੇ ਵੀ ਖਤਮ ਹੋ ਚੁੱਕੇ ਸਨ ਸਾਰਾ ਪਰਿਵਾਰ ਦੁਵਿਧਾ ’ਚ ਸੀ ਕਿ ਹੁਣ ਮਕਾਨ ਕਿਵੇਂ ਬਣੇਗਾ? ਮੈਂ ਮਿਸਤਰੀ ਨੂੰ ਕੰਮ ’ਤੇ ਆਉਣ ਲਈ ਮਨ੍ਹਾ ਕਰ ਦਿੱਤਾ। ਮਕਾਨ ਅਧੂਰਾ ਰਹਿੰਦਾ ਦੇਖ ਅਸੀਂ ਸਾਰੇ ਪਰੇਸ਼ਾਨ ਹੋ ਗਏ ਅਸੀਂ ਰੋਂਦੇ-ਰੋਂਦੇ ਪੂਜਨੀਕ ਪਰਮ ਪਿਤਾ ਜੀ ਦੇ ਪਵਿੱਤਰ ਸਰੂਪ ਅੱਗੇ ਅਰਜ਼ ਕਰਨ ਲੱਗੇ ਕਿ ਪਿਤਾ ਜੀ, ਹੁਣ ਆਪ ਜੀ ਹੀ ਕੁਝ ਕਰੋ ਜੀ! ਸਾਡੇ ’ਚ ਹਿੰਮਤ ਨਹੀਂ ਹੈ ਅਗਲੇ ਦਿਨ ਸਵੇਰੇ ਚਾਰ ਵਜੇ ਇੱਕ ਸੇਵਾਦਾਰ ਸਾਡੇ ਕੋਲ ਆਇਆ ਅਤੇ ਉਸ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ 6 ਵਜੇ ਤੁਹਾਡੇ ਘਰ ਆਉਣਗੇ ਉਨ੍ਹਾਂ ਇਹ ਵੀ ਦੱਸਿਆ ਕਿ ਪੂਜਨੀਕ ਪਰਮ ਪਿਤਾ ਜੀ ਦਾ ਹੁਕਮ ਹੈ ਕਿ ਤੁਹਾਡਾ ਘਰ ਉਹ ਖੁਦ ਬਣਵਾਉਣਗੇ ਇਹ ਸੁਣ ਕੇ ਸਾਡੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਦੌੜ ਗਈ।
ਸਭ ਦੇ ਦਿਲ ਦੀ ਜਾਣਨ ਵਾਲੇ ਪਿਆਰੇ ਸਤਿਗੁਰੂ ਜੀ ਨੇ ਸਾਡੀ ਅਰਦਾਸ ਸਵੀਕਾਰ ਕਰ ਲਈ ਇੰਨੇ ’ਚ ਦਰਬਾਰ ਤੋਂ 9 ਮਿਸਤਰੀ ਤੇ 60-70 ਸੇਵਾਦਾਰ ਸਾਡੇ ਘਰ ਪਹੁੰਚ ਗਏ ਲਗਭਗ ਸਵਾ 6 ਵਜੇ ਪੂਜਨੀਕ ਪਰਮ ਪਿਤਾ ਜੀ ਵੀ ਪਧਾਰ ਗਏ। ਪੂਜਨੀਕ ਪਰਮ ਪਿਤਾ ਜੀ ਦੇ ਦਿਸ਼ਾ-ਨਿਰਦੇਸ਼ ’ਚ ਸਾਰੇ ਸੇਵਾਦਾਰ ਮਕਾਨ ਬਣਾਉਣ ’ਚ ਜੁਟ ਗਏ।
ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ, ਸਾਰਾ ਪਰਿਵਾਰ ਰੁੱਖ ਥੱਲੇ ਛਾਂ ’ਚ ਬੈਠ ਜਾਓ, ਤੁਸੀਂ ਕੋਈ ਕੰਮ ਨਹੀਂ ਕਰਨਾ, ਤੁਹਾਡਾ ਘਰ ਅਸੀਂ ਬਣਵਾਵਾਂਗੇ’’ ਸਾਰਾ ਦਿਨ ਸੇਵਾ ਕਾਰਜ ਚੱਲਦਾ ਰਿਹਾ ਪੂਜਨੀਕ ਪਰਮ ਪਿਤਾ ਜੀ ਦੁਪਹਿਰ ਨੂੰ ਦਰਬਾਰ ’ਚ ਚਲੇ ਗਏ ਅਤੇ ਸ਼ਾਮ ਨੂੰ ਲਗਭਗ 4 ਵਜੇ ਫਿਰ ਕਲਿਆਣ ਨਗਰ ਪਧਾਰ ਗਏ ਦੋ ਦਿਨਾਂ ’ਚ ਹੀ ਸਾਰਾ ਮਕਾਨ ਬਣਾ ਦਿੱਤਾ ਅਤੇ ਫਰਮਾਇਆ, ‘‘ਕੱਲ੍ਹ ਤੋਂ ਆਪਣਾ ਸਾਮਾਨ ਅੰਦਰ ਰੱਖ ਲੈਣਾ ਅਤੇ ਅਸੀਂ 2-3 ਦਿਨ ਬਾਅਦ ਆ ਕੇ ਘਰ ਦਾ ਮਹੂਰਤ ਕਰ ਦੇਵਾਂਗੇ’’ ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਜੀ ਨੇ ਅਨੋਖੀ ਰਹਿਮਤ ਦਾ ਉਦਾਹਰਨ ਪੇਸ਼ ਕੀਤਾ।
ਪੁਰਸ਼ੋਤਮ ਧਵਨ, ਕਲਿਆਣ ਨਗਰ, ਸਰਸਾ (ਹਰਿਆਣਾ)
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ