ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਪਵਿੱਤਰ ਭੰਡਾਰੇ...

    ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਦੀ ਪਿਆਰ ਭਰੀ ਚਿੱਠੀ

    ਪਵਿੱਤਰ ਭੰਡਾਰੇ ’ਤੇ ਪੂਜਨੀਕ ਗੁਰੂ ਜੀ ਦੀ ਪਿਆਰ ਭਰੀ ਚਿੱਠੀ

    ਸਤਿਕਾਰਯੋਗ-

    ਮਾਤਾ ਜੀ, ਪਿਆਰੇ ਬੱਚਿਓ ਅਤੇ ਟਰੱਸਟ ਪ੍ਰਬੰਧਕ ਸੇਵਾਦਾਰੋ ਤੁਹਾਨੂੰ ਸਭ ਨੂੰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਭੰਡਾਰੇ ਦੀਆਂ ਲੱਖਾਂ ਵਧਾਈਆਂ ਅਤੇ ਬਹੁਤ-ਬਹੁਤ ਅਸ਼ੀਰਵਾਦ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ।
    ਮਾਤਾ ਜੀ, ਤੁਹਾਡੀ ਸਿਹਤ ਕਿਵੇਂ ਹੈੈ? ਤੁਸੀਂ ਸਮੇਂ ਸਿਰ ਦਵਾਈ ਜ਼ਰੂਰ ਲਿਆ ਕਰੋ। ਪਰਮ ਪਿਤਾ ਪਰਮਾਤਮਾ ਨੇ ਚਾਹਿਆ ਤਾਂ ਅਸੀਂ ਛੇਤੀ ਆ ਕੇ ਤੁਹਾਡਾ ਇਲਾਜ ਖੁਦ ਜ਼ਰੂਰ ਕਰਵਾਵਾਂਗੇ।

    ਸਾਡੇ ਕਰੋੜਾਂ ਬੱਚਿਓ ਸਾਈਂ ਦਾਤਾ ਸਤਿਗੁਰੂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸਾਨੂੰ ਸਭ ਨੂੰ ਜੋ ਰਾਮ ਨਾਮ ਦਾ ਬਹੁਤ ਹੀ ਆਸਾਨ ਜਿਹਾ ਰਸਤਾ ਦੱਸਿਆ ਹੈ ਕਿ ਤੁਸੀਂ ਤੁਰਦੇ-ਫਿਰਦੇ, ਬੈਠ ਕੇ ਅਤੇ ਪਏ-ਪਏ ਵੀ ਜੇਕਰ ਰਾਮ- ਨਾਮ ਜਪੋਗੇ ਤਾਂ ਪ੍ਰਭੂ ਉਸ ਨੂੰ ਜ਼ਰੂਰ ਮਨਜ਼ੂਰ ਕਰਨਗੇ ਅਤੇ ਤੁਹਾਨੂੰ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦੇਣਗੇ। ਤੁਸੀਂ ਚਿੰਤਾ ਕਿਸੇ ਵੀ ਤਰ੍ਹਾਂ ਦੀ ਨਾ ਕਰਿਆ ਕਰੋ ਰਾਮ-ਨਾਮ ਦਾ ਜਾਪ, ਸੇਵਾ ਅਤੇ ਰਾਮ-ਨਾਮ ਦੀ ‘ਨਾਮ-ਚਰਚਾ’ ਜ਼ਰੂਰ ਕਰਿਆ ਕਰੋ। ਅਸੀਂ ਇੱਥੇ ਪ੍ਰਭੂੂ ਅਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਬਿਲਕੁਲ ਠੀਕ ਹਾਂ ਅਤੇ ਪਰਮ ਪਿਤਾ ਜੀ ਅੱਗੇ ਇਹ ਦੁਆ ਕਰਦੇ ਹਾਂ ਕਿ ਅਜਿਹਾ ਸਮਾਂ ਛੇਤੀ ਤੋਂ ਛੇਤੀ ਆਵੇ ਜਿਸ ਵਿੱਚ ਪੂਰਾ ਸੰਸਾਰ ਸੁਖਮਈ ਜੀਵਨ ਜੀਵੇ ਤੇ ਹਰ ਥਾਂ ਸੁਖ-ਸ਼ਾਂਤੀ ਦਾ ਸਾਮਰਾਜ ਹੋਵੇ।

    ਤੁਸੀਂ ਹਮੇਸ਼ਾ ਸਾਡੇ ਦੱਸੇ ਹੋਏ ਰਸਤੇ ’ਤੇ ਚੱਲੋ। ਸਾਰੇ ਧਰਮਾਂ ਦਾ ਸਤਿਕਾਰ ਕਰੋ। ਊਚ-ਨੀਚ ਦਾ ਭੇਦਭਾਵ ਨਾ ਕਰੋ। ਪ੍ਰਭੂ ਦੀ ਬਣਾਈ ਸਿ੍ਰਸ਼ਟੀ ਦੀ ਸੇਵਾ ਕਰਦੇ ਰਹੋ ਕਿਸੇ ਦੀ ਵੀ ਨਿੰਦਾ ਨਾ ਕਰੋ। ਪ੍ਰਭੂ ਦੀ ਸਿ੍ਰਸ਼ਟੀ ਨਾਲ ਬੇਗਰਜ਼ ਪ੍ਰੇਮ ਕਰੋ ਕਿਹੋ-ਜਿਹਾ ਵੀ ਸਮਾਂ ਹੋਵੇ ਘਬਰਾਓ ਨਾ ਸਗੋਂ ਪ੍ਰਭੂ ਦਾ ਸਿਮਰਨ ਕਰੋ ਤਾਂ ਸਮਾਂ ਅੱਛਾ ਜ਼ਰੂਰ ਆਉਦਾ ਹੈ।

    ਸਾਈਂ ਜੀ ਤੋਂ ਇਹੀ ਅਰਦਾਸ ਅਸੀਂ ਕਰਦੇ ਹਾਂ ਕਿ ਉਹ ਤੁਹਾਡੀ ਸਭ ਦੀ ਜਾਇਜ਼ ਮੰਗ ਜ਼ਰੂਰ ਛੇਤੀ ਪੂਰੀ ਕਰੇ ਤੁਹਾਨੂੰ ਗ਼ਮ, ਦੁੱਖ, ਚਿੰਤਾ ਅਤੇ ਬਿਮਾਰੀਆਂ ਤੋਂ ਬਚਾਵੇ ਅਤੇ ਐਮਐਸਜੀ ਦੇ ਰੂਪ ’ਚ ਤੁਹਾਨੂੰ ਦਰਸ਼-ਦੀਦਾਰ ਨਾਲ ਛੇਤੀ ਨਿਵਾਜੇ।

    ਸਾਡਾ ਧਿਆਨ, ਗੁਰੂ ਰੂਪ ਵਿੱਚ ਆਪਣੇ ਹਰ ਇੱਕ ਬੱਚੇ ’ਚ ਹਮੇਸ਼ਾ ਰਹਿੰਦਾ ਹੈ ਸਾਡੇ ਕਰੋੜਾਂ ਬੱਚਿਆਂ ਨਾਲ ਅਸੀਂ ਬੇਹੱਦ ਰੂਹਾਨੀ ਪਿਆਰ ਤੇ ਸੰਭਾਲ ਕਰਦੇ ਹਾਂ ਤੇ ਹਰ ਇੱਕ ਬੱਚੇ ਲਈ ਪਰਮ ਪਿਤਾ ਪਰਮਾਤਮਾ ਤੋਂ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਮੰਗਦੇ ਰਹਿੰਦੇ ਹਾਂ ਭੰਡਾਰੇ ਦੀਆਂ ਬਹੁਤ-ਬਹੁਤ ਖੁਸ਼ੀਆਂ ਅਤੇ ਸਭ ਨੂੰ ਅਸ਼ੀਰਵਾਦ।
    ਦਾਸਨ ਦਾਸ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ

    ਚਿੱਠੀ ਦਾ ਪੰਜਾਬੀ ਰੂਪ

     

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ