ਲੋਕ ਨਿਰਮਾਣ ਮੰਤਰੀ ਸਿੰਗਲਾ ਵੱਲੋਂ ਮੰਤਰੀਆਂ ਅੱਗੇ ਪੁਕਾਰ

Public, Works, Minister, Singla, Calls, Ministers

384 ਕਰੋੜ ਰੁਪਏ ਦੇ ਬਕਾਏ ਅਦਾ ਕਰਨ ਲਈ ਲਿਖੀ ਚਿੱਠੀ | Vijay Inder Singla

  • ਫੰਡ ਜਾਰੀ ਨਹੀਂ ਕਰ ਰਹੇ 8 ਸਰਕਾਰੀ ਵਿਭਾਗ, ਲਟਕੇ ਕਈ ਦਰਜਨ ਪ੍ਰੋਜੈਕਟ | Vijay Inder Singla

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕੈਬਨਿਟ ਮੰਤਰੀ ਸਾਹਿਬਾਨ ਧਿਆਨ ਦੇਣ, ਉਨ੍ਹਾਂ ਦੇ ਵਿਭਾਗ ਲਈ ਵੱਖ-ਵੱਖ ਪ੍ਰੋਜੈਕਟ ਤਹਿਤ ਤਿਆਰ ਹੋ ਰਹੀਆਂ ਇਮਾਰਤਾਂ ਦਾ ਬਕਾਇਆ ਪੈਸਾ ਜਾਰੀ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਦੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਮੁਕੰਮਲ ਨਾ ਹੋਣ ਕਾਰਨ ਖੰਡਰ ਬਣ ਸਕਦੇ ਹਨ, ਇਸ ਨਾਲ ਹੀ ਕੋਈ ਨਾ ਕੋਈ ਕਾਨੂੰਨੀ ਅੜਚਨ ਆ ਸਕਦੀ ਹੈ, ਇਸ ਲਈ ਕੈਬਨਿਟ ਮੰਤਰੀ ਖੁਦ ਆਪਣੇ ਪੱਧਰ ‘ਤੇ ਧਿਆਨ ਦਿੰਦੇ ਹੋਏ ਪ੍ਰੋਜੈਕਟਾਂ ਦੀ ਬਕਾਇਆ ਰਹਿੰਦੀ ਰਕਮ 384 ਕਰੋੜ ਰੁਪਏ ਜਾਰੀ ਕਰਨ ਦੀ ਕ੍ਰਿਪਾਲਤਾ ਕਰਨ। (Vijay Inder Singla)

ਇਹ ਪੱਤਰ ਪੀ.ਡਬਲਯੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ 8 ਵਿਭਾਗਾਂ ਦੇ ਕੈਬਨਿਟ ਮੰਤਰੀਆਂ ਨੂੰ ਲਿਖ ਕੇ ਭੇਜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਹਰ ਵਿਭਾਗ ਵੱਲੋਂ ਵੱਖ-ਵੱਖ ਪ੍ਰੋਜੈਕਟ ਅਧੀਨ ਬਿਲਡਿੰਗਾਂ ਬਣਾਉਣ ਦਾ ਕੰਮ ਪੀ.ਡਬਲੂ.ਡੀ. ਵਿਭਾਗ ਨੂੰ ਦੇ ਦਿੱਤਾ ਗਿਆ ਪਰ ਉਨ੍ਹਾਂ ਇਮਾਰਤਾਂ ਅਤੇ ਪ੍ਰੋਜੈਕਟ ਨੂੰ ਤਿਆਰ ਕਰਨ ਲਈ ਬਜਟ ਦਾ ਮੁਕੰਮਲ ਪ੍ਰਬੰਧ ਨਹੀਂ ਕੀਤਾ ਗਿਆ। ਨਿਯਮਾਂ ਅਨੁਸਾਰ ਪੀ.ਡਬਲੂ.ਡੀ. ਵਿਭਾਗ ਕੋਲ ਜਦੋਂ ਪ੍ਰੋਜੈਕਟ ਦੀ ਸਾਰੀ ਰਕਮ ਪੁੱਜਦੀ ਹੈ, ਉਸ ਤੋਂ ਬਾਅਦ ਹੀ ਪ੍ਰੋਜੈਕਟ ਦਾ ਟੈਂਡਰ ਲਗਦਾ ਹੈ ਪਰ ਪਿਛਲੀ ਸਰਕਾਰ ਵਿੱਚ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਪੀ.ਡਬਲੂ.ਡੀ. ਵਿਭਾਗ ਨੇ 5-10 ਫੀਸਦੀ ਪੈਸਾ ਲੈਂਦੇ ਹੋਏ ਹੀ 8 ਵਿਭਾਗਾਂ ਦੇ ਪ੍ਰੋਜੈਕਟ ਦਾ ਟੈਂਡਰ ਖੋਲਦੇ ਹੋਏ ਕੰਮ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਜਿਵੇਂ ਪ੍ਰੋਜੈਕਟ ਦਾ ਕੰਮ  ਚਲਦਾ ਰਿਹਾ, ਉਸੇ ਤਰਾਂ ਥੋੜੇ ਥੋੜੇ ਕਰਦੇ ਹੋਏ ਪੈਸੇ ਜਾਰੀ ਹੁੰਦੇ ਗਏ। (Vijay Inder Singla)

ਸੱਤਾ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ 8 ਵਿਭਾਗਾਂ ਵੱਲੋਂ ਇੱਕ ਵੀ ਪੈਸਾ ਪੀ.ਡਬਲੂ.ਡੀ. ਵਿਭਾਗ ਨੂੰ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਅੱਧ ਵਿਚਕਾਰ ਤਿਆਰ ਹੋਈਆਂ ਇਮਾਰਤਾਂ ਪਿਛਲੇ ਡੇਢ ਸਾਲ ਤੋਂ ਖੰਡਰ ਦੇ ਰੂਪ ਵਿੱਚ ਤਬਦੀਲ ਹੋ ਰਹੀਆਂ ਹਨ ਅਤੇ ਟੈਂਡਰ ਲੈਣ ਵਾਲੇ ਠੇਕੇਦਾਰ ਅਤੇ ਕੰਪਨੀਆਂ ਇਸ ਸਬੰਧੀ ਪੀ.ਡਬਲੂ.ਡੀ. ਨੂੰ ਨੋਟਿਸ ਦੇ ਰਹੀਆਂ ਹਨ ਕਿ ਭਵਿੱਖ ਵਿੱਚ ਇਮਾਰਤਾਂ ਅਤੇ ਪ੍ਰੋਜੈਕਟ ਸਬੰਧੀ ਖ਼ੁਦ ਵਿਭਾਗ ਹੀ ਜਿੰਮੇਵਾਰ ਹੋਏਗਾ। ਜਿਸ ਨੂੰ ਦੇਖਦੇ ਹੋਏ ਪੀ.ਡਬਲੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸਾਰੇ ਵਿਭਾਗਾਂ ਦੇ ਕੈਬਨਿਟ ਮੰਤਰੀਆਂ ਨੂੰ ਪੱਤਰ ਲਿਖਦੇ ਹੋਏ ਬਕਾਇਆ ਰਾਸ਼ੀ ਜਾਰੀ ਕਰਨ ਲਈ ਕਿਹਾ ਹੈ ਤਾਂ ਕਿ ਸਮਾਂ ਰਹਿੰਦੇ ਹੋਏ ਉਨ੍ਹਾਂ ਦੇ ਪ੍ਰੋਜੈਕਟ ਮੁਕੰਮਲ ਕੀਤੇ ਜਾ ਸਕਣ।

ਸਾਡੇ ਕੋਲ ਨਹੀਂ ਪੈਸੇ, ਭੇਜਣ ਤਾਂ ਹੀ ਪ੍ਰੋਜੈਕਟ ਹੋਣਗੇ ਸ਼ੁਰੂ : ਸਿੰਗਲਾ | Vijay Inder Singla

ਪੀ.ਡਬਲੂ.ਡੀ. ਵਿਭਾਗ ਦੇ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨਾਂ ਦੇ ਵਿਭਾਗ ਕੋਲ ਪੈਸੇ ਨਹੀਂ ਹਨ ਕਿ ਜਿਹੜਾ ਉਹ 384 ਕਰੋੜ ਰੁਪਏ ਖ਼ਰਚ ਕੇ ਇਨਾਂ 10-20 ਫੀਸਦੀ ਰਹਿੰਦੇ ਪ੍ਰੋਜੈਕਟ ਨੂੰ ਮੁਕੰਮਲ ਕਰ ਦੇਣ। ਉਨਾਂ ਕਿਹਾ ਕਿ ਸਾਰੇ ਵਿਭਾਗਾਂ ਨੂੰ ਆਪਣੇ ਆਪਣੇ ਪੈਸੇ ਭੇਜਣੇ ਪੈਣਗੇ ਤਾਂ ਹੀ ਉਨਾਂ ਦੇ ਪ੍ਰੋਜੈਕਟ ਮੁਕੰਮਲ ਹੋਣਗੇ ਨਹੀਂ ਤਾਂ ਇਸੇ ਤਰਾਂ ਅਧੂਰੇ ਹੀ ਪਏ ਰਹਿਣਗੇ। ਉਨਾਂ ਕਿਹਾ ਕਿ ਪਿਛਲੀ ਸਰਕਾਰ ਨੇ ਗਲਤ ਕੰਮ ਕਰਦੇ ਹੋਏ ਥੋੜੇ ਥੋੜੇ ਪੈਸੇ ਭੇਜਦੇ ਹੋਏ ਪ੍ਰੋਜੈਕਟ ਸ਼ੁਰੂ ਕਰਵਾਏ ਸਨ, ਜਿਸ ਕਾਰਨ ਅਰਬਾਂ ਰੁਪਏ ਦੇ ਪ੍ਰੋਜੈਕਟ ਅਧੂਰੇ ਲਮਕੇ ਪਏ ਹਨ।

ਕਿਹੜੇ ਵਿਭਾਗ ਵੱਲ, ਕਿੰਨਾ ਐ ਬਕਾਇਆ?

  1. ਸੈਰ ਸਪਾਟਾ ਤੇ ਕਲਚਰ                   98.51
  2. “ਕਰੋੜ ਜੇਲ੍ਹ ਵਿਭਾਗ                       87.58
  3. ਕਰੋੜ ਪਸ਼ੂ ਪਾਲਣ ਵਿਭਾਗ                 60.09
  4. ਕਰੋੜ ਤਕਨੀਕੀ ਸਿੱਖਿਆ ਵਿਭਾਗ         46.52
  5. ਕਰੋੜ ਉੱਚ ਸਿੱਖਿਆ ਵਿਭਾਗ              34.37
  6. ਕਰੋੜ ਸਿੱਖਿਆ ਵਿਭਾਗ                   27.40
  7. ਕਰੋੜ ਮੈਡੀਕਲ ਸਿੱਖਿਆ ਵਿਭਾਗ          15.36
  8. ਕਰੋੜ ਖਜ਼ਾਨਾ ਵਿਭਾਗ                     14.00 ਕਰੋੜ