ਅਧਿਕਾਰੀ ਗੁਣਵੱਤਾ ਦੇ ਮਿਆਰਾਂ ਨੂੰ ਰੱਖਣ ਬਰਕਰਾਰ, ਚੱਲ ਰਹੇ ਪ੍ਰੋਜੈਕਟਾਂ ਨੂੰ ਜਲਦ ਕੀਤੇ ਜਾਣ ਪੂਰੇ : ਹਰਭਜਨ ਸਿੰਘ
Punjab News: (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਬੋਲੀ ਪ੍ਰਕਿਰਿਆ ਦੌਰਾਨ ਨਿਰਧਾਰਤ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਆਪਣਾ ਕੰਮ ਕਰਦੇ ਸਮੇਂ ਉੱਚ ਗੁਣਵੱਤਾ ਦੇ ਮਿਆਰਾਂ ਨੂੰ ਬਰਕਰਾਰ ਰੱਖਣ।
ਇਹ ਵੀ ਪੜ੍ਹੋ: ਆਪਣੀ ਕਮਾਈ ਦੁੱਗਣੀ ਕਿਵੇਂ ਕਰੀਏ, ਕੀ ਹੈ ਇਸ ਦਾ ਸਹੀ ਸਮਾਂ?, ਕਿਹੜੀ ਸਕੀਮ ’ਚ ਕਰੀਏ ਨਿਵੇਸ਼…
ਇਸ ਤੋਂ ਇਲਾਵਾ, ਉਨਾਂ ਸੜਕਾਂ ਨਾਲ ਪੈਂਦੇ ਪੈਟਰੋਲ ਪੰਪ ਆਦਿ ਵਪਾਰਕ ਅਦਾਰਿਆਂ ਤੋਂ ਪਹੁੰਚ (ਐਕਸੈਸ) ਫੀਸਾਂ ਤੋਂ ਰਾਜ ਦੇ ਮਾਲੀਏ ਦੀ ਉਗਰਾਹੀ ਵਿੱਚ ਤੇਜ਼ੀ ਲਿਆਉਣ ਅਤੇ ਇਸ ਦੇ ਸਹੀ ਰਿਕਾਰਡ ਨੂੰ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਇਹ ਆਦੇਸ਼ ਸੂਬੇ ਭਰ ਵਿੱਚ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਵੱਲੋਂ ਮੁਕੰਮਲ ਕੀਤੇ ਜਾ ਰਹੇ ਮੁੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਅਤੇ ਭਵਿੱਖੀ ਵਿਕਾਸ ਲਈ ਰਣਨੀਤੀ ਬਣਾਉਣ ਲਈ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਦੌਰਾਨ ਦਿੱਤੇ ਗਏ।
ਪੀ.ਡਬਲਯੂ.ਡੀ. ਵੱਲੋਂ 745 ਕਿਲੋਮੀਟਰ ਲੰਬੀਆਂ 22 ਰਾਜ ਸੜਕਾਂ ਨੂੰ ਲੰਬੇ ਸਮੇਂ ਦੇ ਰੱਖ-ਰਖਾਅ ਦੇ ਇਕਰਾਰਨਾਮੇ ਤਹਿਤ ਕੀਤਾ ਜਾ ਰਿਹੈ ਅਪਗ੍ਰੇਡ | Punjab News
ਇਸ ਮੀਟਿੰਗ ਵਿੱਚ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਰਵੀ ਭਗਤ ਦੇ ਨਾਲ ਪੀ.ਡਬਲਯੂ.ਡੀ. (ਬੀ ਐਂਡ ਆਰ) ਦੇ ਸਾਰੇ ਚੀਫ ਇੰਜਨੀਅਰ ਅਤੇ ਸੁਪਰਡੈਂਟ ਇੰਜਨੀਅਰ ਹਾਜ਼ਰ ਸਨ। ਇਸ ਦੌਰਾਨ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਜਾਣੂ ਕਰਵਾਇਆ ਗਿਆ ਕਿ ਹੋਰ ਕੰਮਾਂ ਤੋਂ ਇਲਾਵਾ ਵਿਭਾਗ ਇਸ ਵੇਲੇ 532 ਕਰੋੜ ਰੁਪਏ ਦੀ ਲਾਗਤ ਨਾਲ ਲੰਬੀ ਮਿਆਦ ਦੇ ਰੱਖ-ਰਖਾਅ ਦੇ ਇਕਰਾਰਨਾਮੇ ਤਹਿਤ ਕੁੱਲ 745 ਕਿਲੋਮੀਟਰ ਲੰਬਾਈ ਵਾਲੀਆਂ 22 ਰਾਜ ਸੜਕਾਂ ਨੂੰ ਅਪਗ੍ਰੇਡ ਕਰ ਰਿਹਾ ਹੈ। ਅਪਗ੍ਰੇਡ ਕੀਤੀਆਂ ਜਾ ਰਹੀਆਂ ਸੜਕਾਂ ਵਿੱਚ ਭਵਾਨੀਗੜ-ਮਹਿਲਣ ਚੌਕ, ਪਾਤੜਾਂ-ਮੂਨਕ, ਘੜੂੰਆਂ-ਅੰਬਾਲਾ, ਜ਼ੀਰਾ-ਫਿਰੋਜ਼ਪੁਰ, ਪੁਰਾਣੀ ਮੋਰਿੰਡਾ ਰੋਡ, ਮੁਕੇਰੀਆਂ- ਤਲਵਾੜਾ-ਮੁਬਾਰਿਕ ਪੁਰ, ਦਾਖਾ-ਹਲਵਾਰਾ- ਰਾਏਕੋਟ-ਬਰਨਾਲਾ ਆਦਿ ਸ਼ਾਮਲ ਹਨ। Punjab News