ਪਬਲਿਕ ਸੈਕਟਰ ਬਨਾਮ ਨਿੱਜੀਕਰਨ

ਪਬਲਿਕ ਸੈਕਟਰ ਬਨਾਮ ਨਿੱਜੀਕਰਨ

ਸਾਡਾ ਸੰਵਿਧਾਨ ਦੇਸ਼ ਨੂੰ ਲੋਕ-ਕਲਿਆਣਕਾਰੀ ਰਾਜ ਐਲਾਨਦਾ ਹੈ ਬਿਜਲੀ, ਰੇਲ, ਹਵਾਈ ਯਾਤਰਾ, ਪੈਟਰੋਲੀਅਮ, ਗੈਸ, ਕੋਇਲਾ, ਸੰਚਾਰ, ਫਰਟੀਲਾਈਜ਼ਰ, ਸੀਮਿੰਟ, ਐਲੂਮੀਨੀਅਮ, ਭੰਡਾਰਨ, ਟਰਾਂਸਪੋਰਟੇਸ਼ਨ, ਇਲੈਕਟ੍ਰਾਨਿਕਸ, ਹੈਵੀ ਬਿਜਲੀ ਉਪਕਰਨ, ਸਾਡੇ ਜੀਵਨ ਦੇ ਲਗਭਗ ਹਰ ਖੇਤਰ ਵਿਚ ਅਜ਼ਾਦੀ ਤੋਂ ਬਾਅਦ ਪਬਲਿਕ ਸੈਕਟਰ ਨੇ ਸਾਡੇ ਦੇਸ਼ ਵਿਚ ਹੀ ਨਹੀਂ, ਗੁਆਂਢੀ ਦੇਸ਼ਾਂ ਵਿਚ ਵੀ ਇੱਕ ਮਹੱਤਵਪੂਰਨ ਢਾਂਚਾ ਕਰ ਵਿਖਾਇਆ ਹੈ ਬਿਜਲੀ ਜੇਕਰ ਪਬਲਿਕ ਸੈਕਟਰ ਵਿਚ ਨਾ ਹੁੰਦੀ ਤਾਂ ਪਿੰਡ-ਪਿੰਡ ਚਾਨਣ ਪਹੁੰਚਾਉਣਾ ਨਾਮੁਮਕਿਨ ਸੀ ਹਰ ਵਿਅਕਤੀ ਦੇ ਬੈਂਕ ਖਾਤੇ ਦਾ ਜੋ ਮਾਣ ਦੇਸ਼ ਦੁਨੀਆਂ ਭਰ ਵਿਚ ਕਰਦਾ ਹੈ,

ਜੇਕਰ ਬੈਂਕ ਸਿਰਫ਼ ਨਿੱਜੀ ਖੇਤਰ ਵਿਚ ਹੁੰਦਾ ਤਾਂ ਇਹ ਕੰਮ ਅਸੰਭਵ ਸੀ ਵਰਤਮਾਨ ਯੁੱਗ ਸੰਸਾਰਿਕ ਸੋਚ ਅਤੇ ਗਲੋਬਲ ਬਜ਼ਾਰ ਦਾ ਚੱਲਿਆ ਹੈ ਸਾਰੀ ਦੁਨੀਆਂ ਵਿਚ ਵਿਸ਼ਵ ਬੈਂਕ ਅਤੇ ਸਮਾਨਾਂਤਰ ਸੰਸਾਰਿਕ ਵਿੱਤੀ ਸੰਸਥਾਵਾਂ ਜ਼ਿਆਦਾਤਰ ਦੇਸ਼ਾਂ ਦੀਆਂ ਸਰਕਾਰਾਂ ’ਤੇ ਆਪਣੀ ਸੋਚ ਦਾ ਦਬਾਅ ਬਣਾ ਰਹੀਆਂ ਹਨ ਸਪੱਸ਼ਟ ਹੈ ਇਨ੍ਹਾਂ ਅੰਤਰਰਾਸ਼ਟਰੀ ਸੰਸਥਾਨਾਂ ਦੇ ਨਿਰਦੇਸ਼ਾਂ ਅਨੁਸਾਰ ਸਰਕਾਰਾਂ ਨਿਯਮ ਬਣਾਉਂਦੀਆਂ ਦਿਸਦੀਆਂ ਹਨ ਪਾਕਿਸਤਾਨ ਵਰਗੇ ਛੋਟੇ-ਮੋਟੇ ਦੇਸ਼ਾਂ ਦੀ ਆਰਥਿਕ ਬਦਹਾਲੀ ਦੇ ਕਾਰਨਾਂ ਵਿਚ ਉਨ੍ਹਾਂ ਦੀ ਖੁਦ ਦੀ ਕੋਈ ਵਿੱਤੀ ਮਜ਼ਬੂਤੀ ਨਾ ਹੋਣਾ ਅਤੇ ਪੂਰੀ ਤਰ੍ਹਾਂ ਉਧਾਰ ਦੀ ਇਕਾਨਮੀ ਹੋਣਾ ਹੈ

ਜਿਸ ਕਾਰਨ ਉਹ ਇਨ੍ਹਾਂ ਸੰਸਾਰਿਕ ਸੰਸਥਾਨਾਂ ਦੇ ਸਾਹਮਣੇ ਮਜ਼ਬੂਰ ਹਨ ਪਰ ਭਾਰਤ ਇੱਕ ਸਵੈ-ਨਿਰਮਿਤ ਮਜ਼ਬੂਤ ਆਰਥਿਕ ਵਿਵਸਥਾ ਦਾ ਮਾਲਕ ਰਿਹਾ ਹੈ ਸਾਡੇ ਪਿੰਡ ਆਪਣੀ ਖੇਤੀ ਅਤੇ ਗ੍ਰਾਮ ਉਦਯੋਗ ਕਾਰਨ ਆਤਮ-ਨਿਰਭਰ ਬਣੇ ਰਹੇ ਹਨ ਨਕਾਰਾਤਮਿਕਤਾ ਵਿਚ ਸਕਾਰਾਤਮਿਕਤਾ ਲੱਭੀਏ ਤਾਂ ਸ਼ਾਇਦ ਵਿਕਾਸ ਦੀ ਸ਼ਹਿਰੀ ਚਕਾਚੌਂਧ ਨਾ ਪਹੁੰਚ ਸਕਣ ਕਾਰਨ ਵੀ ਅਪ੍ਰਤੱਖ ਤੌਰ ’ਤੇ ਪਿੰਡ ਆਪਣੀ ਗਰੀਬੀ ਵਿਚ ਵੀ ਆਤਮ-ਨਿਰਭਰ ਰਹੇ ਹਨ

ਇਸ ਦ੍ਰਿਸ਼ਟੀ ਨਾਲ ਕਿਸਾਨਾਂ ਨੂੰ ਨਿੱਜੀ ਹੱਥਾਂ ਵਿਚ ਸੌਂਪਣ ਤੋਂ ਬਚਣ ਦੀ ਜ਼ਰੂਰਤ ਹੈ ਸਾਡੇ ਸ਼ਹਿਰਾਂ ਦੀ ਇਕਾਨਮੀ ਦੀ ਆਤਮ-ਨਿਰਭਰਤਾ ਵਿਚ ਬਹੁਤ ਵੱਡਾ ਹੱਥ ਪਬਲਿਕ ਸੈਕਟਰ ਨਵਰਤਨ ਸਰਕਾਰੀ ਕੰਪਨੀਆਂ ਦਾ ਹੈ ਇਸੇ ਤਰ੍ਹਾਂ ਜੇਕਰ ਸ਼ਹਿਰੀ ਇਕਾਨਮੀ ਵਿਚ ਨਕਾਰਾਤਮਿਕਤਾ ਵਿਚ ਸਕਾਰਾਤਮਿਕਤਾ ਲੱਭੀ ਜਾਵੇ ਤਾਂ ਸ਼ਾਇਦ ਸਮਾਨਾਂਤਰ ਬਲੈਕ ਮਨੀ ਦੀ ਕੈਸ਼ ਇਕਾਨਮੀ ਵੀ ਸ਼ਹਿਰੀ ਆਤਮ-ਨਿਰਭਰਤਾ ਦੇ ਕਾਰਨਾਂ ’ਚ ਇੱਕ ਹੋ ਸਕਦੀ ਹੈ ਪਬਲਿਕ ਸੈਕਟਰ ਦੇਸ਼ ਦੇ ਅਖੁੱਟ ਵਸੀਲਿਆਂ ’ਤੇ ਜਨਤਾ ਦੇ ਅਧਿਕਾਰ ਦੇ ਸਰਪ੍ਰਸਤ ਰਹੇ ਹਨ ਜਦੋਂਕਿ ਪਬਲਿਕ ਸੈਕਟਰ ਦੀ ਥਾਂ ਨਿੱਜੀ ਖੇਤਰ ਦਾ ਪ੍ਰਵੇਸ਼ ਦੇਸ਼ ਦੇ ਬਣਾਏ ਵਸੀਲਿਆਂ ਨੂੰ ਕੌਡੀਆਂ ’ਚ ਨਿੱਜੀ ਸੰਪੱਤੀ ਵਿਚ ਬਦਲ ਦੇਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.