ਹਨੂੰਮਾਨਗੜ੍ਹ (ਸੁਖਜੀਤ ਮਾਨ)। ਮਈ ਮਹੀਨੇ ਦੇ ਸਤਿਸੰਗ ਭੰਡਾਰੇ ਦੀ ਖੁਸ਼ੀ ਵਿੱਚ ਹਨੂੰਮਾਨਗੜ੍ਹ ਵਿਖੇ ਹੋ ਰਹੀ ਨਾਮ ਚਰਚਾ ਵਿੱਚ ਵੱਡੀ ਗਿਣਤੀ ‘ਚ ਸਾਧ-ਸੰਗਤ ਪੁੱਜੀ। ਸਾਧ-ਸੰਗਤ (Dera Sacha Sauda) ਦੀਆਂ ਗੱਡੀਆਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ। ਸ਼ਹਿਰ ਵਿੱਚ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਲਈ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਟਰੈਫਿਕ ਸੰਮਤੀ ਦੇ ਸੇਵਾਦਾਰ ਟਰੈਫਿਕ ਕੰਟਰੋਲ ਕਰਨ ਦੀਆਂ ਸੇਵਾਵਾਂ ਨਿਭਾ ਰਹੇ ਹਨ।
ਇਹ ਵੀ ਪੜ੍ਹੋ : ਹੈਰਾਨ ਹੋ ਰਿਹਾ ਹਨੂੰਮਾਨਗੜ੍ਹ ਸਾਰਾ, ਗੱਡੀਆਂ ਦਾ ਨਹੀਂ ਟੁੱਟ ਰਿਹਾ ਲਾਰਾ
ਗਰਮੀ ਦੇ ਮੌਸਮ ਦੇ ਮੱਦੇਨਜ਼ਰ ਸਾਧ-ਸੰਗਤ ਲਈ ਕੀਤੇ ਗਏ ਪ੍ਰਬੰਧ ਲਾਜਵਾਬ ਹਨ। ਹਨੂੰਮਾਨਗੜ੍ਹ ਸ਼ਹਿਰ ਵਿੱਚ ਦਾਖਲ ਹੁੰਦਿਆਂ ਹੀ ਥਾਂ-ਥਾਂ ਪਾਣੀ ਦੀਆਂ ਛਬੀਲਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵਹੀਕਲਾਂ ਰਾਹੀਂ ਚਲਦੀਆਂ-ਫਿਰਦੀਆਂ ਵੱਖਰੀਆਂ ਛਬੀਲਾਂ ਹਨ। ਸੰਗਤ ਲਈ ਸੈਂਕੜੇ ਵੱਡੇ ਏਅਰ ਕੂਲਰ ਲਗਾਏ ਗਏ ਹਨ ਤੇ ਹਜ਼ਾਰਾਂ ਸੇਵਾਦਾਰ ਵੱਡੇ ਹੱਥ ਪੱਖੇ ਝੱਲ ਕੇ ਸੇਵਾ ਕਰ ਰਹੇ ਹਨ। ਸਤਿਸੰਗ ਭੰਡਾਰੇ ਦੌਰਾਨ ਸ਼ਿਰਕਤ ਕਰਨ ਪਹੁੰਚੇ ਪਤਵੰਤਿਆਂ ਨੇ ਡੇਰਾ ਸੱਚਾ ਸੌਦਾ ਦੀ ਭਰਪੂਰ ਸ਼ਲਾਘਾ ਕੀਤੀ। (Dera Sacha Sauda)
Dera Sacha Sauda ਦੇ ਭਲਾਈ ਕਾਰਜ ਸ਼ਲਾਘਾਯੋਗ: ਪ੍ਰਧਾਨ ਨਗਰ ਪ੍ਰੀਸ਼ਦ

ਹਨੂੰਮਾਨਗੜ੍ਹ ਨਗਰ ਪ੍ਰੀਸ਼ਦ ਦੇ ਪ੍ਰਧਾਨ ਗਣੇਸ਼ੀ ਰਾਮ ਨੇ ਨਾਮ ਚਰਚਾ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਸਾਧ ਸੰਗਤ ਦਾ ਅਨੁਸ਼ਾਸਨ ਕਾਬਿਲੇ ਤਾਰੀਫ ਹੈ।
ਉਹਨਾਂ ਕਿਹਾ ਕਿ Dera Sacha Sauda ਦੇ ਭਲਾਈ ਕਾਰਜ ਬਹੁਤ ਵਧੀਆ ਚੱਲਦੇ ਹਨ। ਇਸ ਤੋਂ ਪਹਿਲਾਂ ਜਦੋਂ ਸਾਧ-ਸੰਗਤ ਨੇ ਸਫ਼ਾਈ ਅਭਿਆਨ ਚਲਾਇਆ ਸੀ, ਉਹ ਉਸ ਵੇਲੇ ਵੀ ਆਏ ਸੀ । ਉਹਨਾਂ ਕਿਹਾ ਕਿ ਗੁਰੂ ਜੀ ਸੰਗਤ ਨੂੰ ਭਲਾਈ ਕਾਰਜ ਕਰਨ ਦੀ ਸਿੱਖਿਆ ਦਿੰਦੇ ਹਨ।
ਬੁਰਾਈਆਂ ਦਾ ਖ਼ਾਤਮਾ ਕਰ ਰਿਹੈ Dera Sacha Sauda : ਵਿਧਾਇਕ

ਵਿਧਾਨ ਸਭਾ ਹਲਕਾ ਪੀਲੀਬੰਗਾ ਦੇ ਵਿਧਾਇਕ ਧਰਮਿੰਦਰ ਮੋਚੀ ਨੇ ਨਾਮ ਚਰਚਾ ਦੌਰਾਨ ਪੁੱਜੀ ਵੱਡੀ ਗਿਣਤੀ ਵਿੱਚ ਸਾਧ-ਸੰਗਤ ਦੇ ਇਕੱਠ ਨੂੰ ਦੇਖਕੇ ਕਿਹਾ ਕਿ ਸਾਧ ਸੰਗਤ ਆਸਥਾ ਨਾਲ ਆਉਂਦੀ ਹੈ ।
ਉਹਨਾਂ ਕਿਹਾ ਕਿ ਡੇਰੇ ਵੱਲੋਂ ਭਲਾਈ ਕਾਰਜ ਬਹੁਤ ਵਧੀਆ ਹੋ ਰਹੇ ਹਨ । ਵਿਧਾਇਕ ਨੇ ਆਪਣੇ ਖੇਤਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉੱਥੇ ਬਹੁਤ ਸਾਰੀਆਂ ਬੁਰਾਈਆਂ ਸੀ, ਜੋ Dera Sacha Sauda ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਖ਼ਤਮ ਹੋ ਗਈਆਂ ।
6-7 ਕਰੋੜ ਹੈ ਡੇਰਾ ਸ਼ਰਧਾਲੂਆਂ ਦੀ ਗਿਣਤੀ : ਵਿਧਾਇਕ ਸ਼ਾਹਪੀਣੀ

ਸੰਗਰੀਆ ਹਲਕੇ ਤੋਂ ਵਿਧਾਇਕ ਗੁਰਦੀਪ ਸ਼ਾਹਪੀਣੀ ਨੇ ਕਿਹਾ ਕਿ ਭਾਵੇਂ ਇੱਥੇ ਵੀ ਵੱਡੀ ਗਿਣਤੀ ਵਿੱਚ ਸਾਧ ਸੰਗਤ ਆਈ ਹੈ ਪਰ ਅਸਲ ਵਿੱਚ Dera Sacha Sauda ਦੇ ਸਰਧਾਲੂਆਂ ਦੀ ਗਿਣਤੀ 6-7 ਕਰੋੜ ਹੈ । ਨਸ਼ਿਆਂ ਦੇ ਖਾਤਮੇ ਲਈ ਡੇਰੇ ਦੀ ਜੋ ਮੁਹਿੰਮ ਚੱਲ ਰਹੀ ਹੈ ਉਸ ਤਹਿਤ ਨੌਜਵਾਨ ਨਸ਼ੇ ਛੱਡ ਕੇ ਤੰਦਰੁਸਤ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਲੱਗੇ ਹਨ ।