ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਜਮਾਤ ਦੀ ਪੂਰਕ ਪ੍ਰੀਖਿਆ (ਕੰਪਾਰਟਮੈਂਟ/ਰੀ-ਅਪੀਅਰ ਸਮੇਤ ਓਪਨ ਸਕੂਲ), ਵਾਧੂ ਵਿਸ਼ੇ ਤੇ ਓਪਨ ਸਕੂਲ ਬਲਾਕ-2 ਦੀ ਪ੍ਰੀਖਿਆ ਅਗਸਤ 2025 ਨੂੰ ਹੋਣ ਵਾਲੀ ਹੈ, ਸਬੰਧੀ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਇਹ ਪ੍ਰੀਖਿਆ 8 ਅਗਸਤ ਤੋਂ 29 ਅਗਸਤ ਤੱਕ ਬੋਰਡ ਵੱਲੋਂ ਨਿਰਧਾਰਤ ਪ੍ਰੀਖਿਆ ਕੇਂਦਰਾਂ ’ਤੇ ਲਈ ਜਾਵੇਗੀ। 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਡੇਟਸ਼ੀਟ, ਹਦਾਇਤਾਂ ਤੇ ਹੋਰ ਜ਼ਰੂਰੀ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ।
ਇਹ ਖਬਰ ਵੀ ਪੜ੍ਹੋ : Earthquake: ਭਾਰਤ ਸਮੇਤ ਕਈ ਦੇਸ਼ਾਂ ’ਚ ਭੂਚਾਲ ਦੇ ਝਟਕੇ… ਜਾਣੋ ਕਿੰਨੀ ਸੀ ਤੀਬਰਤਾ?