ਪੀਆਰਟੀਸੀ ਵੱਲੋਂ ਛੇ ਮਹੀਨਿਆਂ ‘ਚ ਦੂਸਰੀ ਵਾਰ ਕਿਰਾਏ ‘ਚ ਵਾਧਾ

PRTC

3 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਕੀਤਾ ਵਾਧਾ

  • ਰੋਜਾਨਾ 2 ਲੱਖ 40 ਹਜਾਰ ਰੁਪਏ ਦਾ ਹੋਵੇਗਾ ਫਾਇਦਾ

ਪਟਿਆਲਾ, (ਖੁਸਵੀਰ ਸਿੰਘ ਤੂਰ) । ਸੂਬੇ ਅੰਦਰ ਤਿੰਨ ਮਹੀਨੇ ਪਹਿਲਾ ਬਣੀ ਕਾਂਗਰਸ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਬੱਸ ਕਿਰਾਏ ਵਿੱਚ ਵਾਧਾ ਕਰਕੇ ਪਹਿਲਾ ‘ਤੋਹਫਾ’ ਦੇ ਦਿੱਤਾ ਹੈ। ਪੀਆਰਟੀਸੀ ਵੱਲੋਂ 3 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾ ਦਿੱਤਾ ਗਿਆ ਹੈ ਜਿਸ ਕਾਰਨ ਹੁਣ ਪੰਜਾਬ ਵਾਸੀਆਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਕਿਰਾਏ ਵਿੱਚ ਕੀਤੇ ਇਸ ਵਾਧੇ ਨਾਲ ਪੀਆਰਟੀਸੀ ਨੂੰ ਰੋਜਾਨਾ ਲਗਭਗ 2 ਲੱਖ 40 ਹਜਾਰ ਰੁਪਏ ਦੀ ਆਮਦਨ ਵੱਧ ਹੋਵੇਗੀ।

ਜਾਣਕਾਰੀ ਅਨੁਸਾਰ ਪੀਆਰਟੀਸੀ ਵੱਲੋਂ 3 ਪੈਸੇ ਦੇ ਕੀਤੇ ਵਾਧੇ ਨਾਲ ਹੁਣ ਆਮ ਕਿਰਾਇਆ ਪ੍ਰਤੀ ਕਿਲੋਮੀਟਰ 1 ਰੁਪਇਆ 2 ਪੈਸੇ ਹੋ ਗਿਆ ਹੈ ਜੋਂ ਕਿ ਪਹਿਲਾ ਪ੍ਰਤੀ ਕਿਲੋਮੀਟਰ 99 ਪੈਸੇ ਸੀ। ਇਸ ਤੋਂ ਇਲਾਵਾ ਐਚਏਵੀਸੀ ਬੱਸ ਦੇ ਕਿਰਾਏ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇਸ ਦਾ ਕਿਰਾਇਆ ਹੁਣ ਵੱਧ ਕੇ 122.40 ਪੈਸੇ ਪ੍ਰਤੀ ਕਿਲੋਮੀਟਰ ਤੱਕ ਪੁੱਜ ਗਿਆ ਹੈ ਅਤੇ ਇਸ ਦੇ ਕਿਰਾਏ ਵਿੱਚ 20 ਫੀਸਦੀ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਨਟੈਗਰਲ ਕੋਚਿਜ਼ ਬੱਸ ਦਾ ਕਿਰਾਇਆ ਵੱਧ ਕੇ  183.60 ਪੈਸੇ ਹੋ ਗਿਆ ਹੈ ਜਦਕਿ ਸੁਪਰ ਇਨਟੇਗਰਲ ਕੋਚਿਜ਼ ਬੱਸ ਦਾ ਕਿਰਾਇਆ 2 ਰੁਪਏ 4 ਪੈਸੇ ਤੱਕ ਪੁੱਜ ਗਿਆ ਹੈ। ਪੀਆਰਟੀਸੀ ਦੀਆਂ ਬੱਸਾਂ ਰੋਜਾਨਾਂ ਸਾਢੇ ਤਿੰਨ ਲੱਖ ਕਿਲੋਮੀਟਰ ਦਾ ਸਫਰ ਤਹਿ ਕਰਦੀਆਂ ਹਨ।

ਜਿਸ ਕਾਰਨ ਪੀਆਰਟੀਸੀ ਨੂੰ ਕਿਰਾਏ ਵੱਧਣ ਨਾਲ ਰੋਜਾਨਾ 2 ਲੱਖ 40 ਹਜਾਰ ਰੁਪਏ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇੱਕ ਮਹੀਨੇ ‘ਚ ਪੀਆਰਟੀਸੀ ਨੂੰ 72 ਲੱਖ ਰੁਪਏ ਦਾ ਫਾਇਦਾ ਮਿਲੇਗਾ। ਪੀਆਰਟੀਸੀ ਵੱਲੋਂ ਕਿਰਾਏ ਵਿੱਚ ਕੀਤੇ ਵਾਧੇ ਦਾ ਅਸਰ ਸਿੱਧਾ ਆਮ ਲੋਕਾਂ ਦੀ ਜੇਬ ਉੱਪਰ ਪਵੇਗਾ ਕਿਉਂਕਿ ਆਮ ਲੋਕਾਂ ਵੱਲੋਂ ਰੋਜਾਨਾ ਬੱਸਾਂ ਰਾਂਹੀ ਸਫਰ ਤਹਿ ਕੀਤਾ ਜਾਂਦਾ ਹੈ।  ਦੱਸਣਯੋਗ ਹੈ ਕਿ ਇਸ ਤੋਂ ਪਹਿਲਾ 1 ਜਨਵਰੀ 2017 ਨੂੰ ਪੀਆਰਟੀਸੀ ਵੱਲੋਂ 2 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਸੀ। ਉਸ ਮੌਕੇ 97 ਪੈਸੇ ਪ੍ਰਤੀ ਕਿਲੋਮੀਟਰ ਤੋਂ 99 ਪੈਸ ਪ੍ਰਤੀ ਕਿਲੋਮੀਟਰ ਕਿਰਾਇਆ ਹੋ ਗਿਆ ਸੀ। ਜਦਕਿ ਇਸ ਤੋਂ ਪਹਿਲਾ  5 ਜੁਲਾਈ 2016 ਨੂੰ ਪੀਆਰਟੀਸੀ ਵੱਲੋਂ 6 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ ਵਿੱਚ ਵਾਧਾ ਕੀਤਾ ਗਿਆ ਸੀ।  ਇਸ ਤੋਂ ਕੁਝ ਮਹੀਨੇ ਪਹਿਲਾ 5 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਸੀ।

ਸਰਕਾਰੀ ਕਮੇਟੀ ਵੱਲੋਂ ਕੀਤਾ ਜਾਂਦਾ ਵਾਧਾ: ਪੀਆਰਟੀਸੀ ਐੱਮਡੀ

ਇਸ ਸਬੰਧੀ ਜਦੋਂ ਪੀਆਰਟੀਸੀ ਦੇ ਮੇਨੈਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਪੁਸਟੀ ਕਰਦਿਆ ਕਿਹਾ ਕਿ ਕਿਰਾਇਆ ਵੱਧਣ ਨਾਲ ਪੀਆਰਟੀਸੀ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਹਰ ਤਿੰਨ ਮਹੀਨੇ ਬਾਅਦ ਮੀਟਿੰਗ ਕੀਤੀ ਜਾਂਦੀ ਹੈ ਅਤੇ ਮੀਟਿੰਗ ਵਿੱਚ ਸਾਰੇ ਮੁੱਦਿਆ ਦਾ ਰਿਵਿਊ ਕਰਨ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਕਿਰਾਏ ਵਿੱਚ ਵਾਧਾ ਕੀਤਾ ਜਾਂਦਾ ਹੈ। ਜਲਦ ਪੰਜਾਬ ਸਰਕਾਰ ਵੱਲੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਕੇ ਸੈਰ ਸਪਾਟੇ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਸੈਲਾਨੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।