(ਰਾਮ ਸਰੂਪ ਪੰਜੋਲਾ) ਸਨੌਰ। Honesty: ਪੰਜਾਬ ਸਰਕਾਰ ਦੇ ਅਦਾਰੇ ’ਚ ਪੀ ਆਰ ਟੀ ਸੀ ਬੱਸ ਦੇ ਕੰਡਾਕਟਰ ਗੁਰਮੁੱਖ ਸਿੰਘ ਅਲੀਪੁਰ ਜੱਟਾਂ ਨੂੰ ਪਿਛਲੇ ਮਹੀਨੇ ਡਿਊਟੀ ਦੌਰਾਨ ਤਿੰਨ ਲੱਖ ਰੁਪਏ ਵਾਲਾ ਲਿਫਾਫਾ ਬੱਸ ਦੀ ਸੀਟ ਤੋਂ ਮਿਲਿਆ ਸੀ, ਜੋ ਅਸਲ ਵਾਰਸ ਸਵਾਰੀ ਨੁੰ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਸੀ ਜਿਸ ਦੀ ਹਲਕੇ ’ਚ ਖੂਬ ਚਰਚਾ ਰਹੀ।
ਇਹ ਵੀ ਪੜ੍ਹੋ: ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਦਾ ਨਗਦ ਇਨਾਮਾਂ ਨਾਲ ਸਨਮਾਨ
ਗੁਰਮੁੱਖ ਸਿੰਘ ਦੀ ਇਮਾਨਦਾਰੀ ਨੂੰ ਦੇਖਦਿਆਂ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਦੇਸ਼ ਦੀ ਅਜ਼ਾਦੀ ਦਿਵਸ ਮੌਕੇ ਵਿਸ਼ੇਸ ਸਨਮਾਨ ਕਰਦਿਆਂ ਕਿਹਾ ਕਿ ਗੁਰਮੁੱਖ ਸਿੰਘ ਪੀ ਆਰ ਟੀ ਸੀ ਦੇ ਮੁਲਾਜ਼ਮ ਦੀ ਇਮਾਨਦਾਰੀ ਤੋਂ ਸੇਧ ਲੇ ਕੇ ਮੁਲਾਜ਼ਮ ਆਪਣੀ ਡਿਊਟੀ ਮਿਹਨਤ ਤੇ ਇਮਾਨਦਾਰੀ ਨਾਲ ਕਰਨ। ਜਿਸ ਨਾਲ ਪੰਜਾਬ ਸਰਕਾਰ ਦੇ ਇਸ ਅਦਾਰੇ ਦਾ ਨਾਂਅ ਹੋਰ ਰੋਸ਼ਨ ਹੋ ਸਕੇ। ਉਨ੍ਹਾਂ ਕਿਹਾ ਕਿ ਗੁਰਮੁੱਖ ਸਿੰਘ ਮੁਲਾਜਮ ਦੀ ਇਮਾਨਦਾਰੀ ਨੇ ਪੀ.ਆਰ.ਟੀ.ਸੀ ਦੇ ਸਾਰੇ ਅਦਾਰੇ ਦਾ ਮਾਨ ਵਧਾਇਆ ਹੈ।