Punjab Roadways bus: ਨਵੇਂ ਰੰਗ ਰੂਪ ’ਚ ਦਿਖਾਈ ਦੇਣਗੀਆਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ

Punjab Roadways bus
Punjab Roadways bus: ਨਵੇਂ ਰੰਗ ਰੂਪ ’ਚ ਦਿਖਾਈ ਦੇਣਗੀਆਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ

Punjab Roadways bus: ਤਿਆਰ ਹੁੰਦੀਆਂ ਬੱਸਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

  • ਪੀਆਰਟੀਸੀ ਵਿੱਚ 700 ਦੇ ਕਰੀਬ ਬੱਸਾਂ ਨਵੀਆਂ ਆਉਣ ਦਾ ਦਾਅਵਾ

Punjab Roadways bus: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਨਵੀਆਂ ਬੱਸਾਂ ਨਵੇਂ ਰੰਗ ਰੂਪ ਵਿੱਚ ਆਉਣ ਦੀ ਚਰਚਾ ਛਿੜੀ ਹੋਈ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਬੱਸਾਂ ਦੇ ਰੰਗ ਵਿੱਚ ਬਦਲਾਓ ਕੀਤਾ ਗਿਆ ਹੈ। ਉਂਝ ਇਨ੍ਹਾਂ ਬੱਸਾਂ ਦੀਆਂ ਸੋਸ਼ਲ ਮੀਡੀਆਂ ’ਤੇ ਤਸਵੀਰਾਂ ਵੀ ਵਾਇਰਲ ਹੋ ਗਈਆਂ ਹਨ। ਇੱਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬੱਸਾਂ ਇੱਕ ਮਹੀਨੇ ਤੱਕ ਸੜਕਾਂ ’ਤੇ ਪੁੱਜ ਜਾਣਗੀਆਂ।

ਦੱਸਣਯੋਗ ਹੈ ਕਿ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਅੰਦਰ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਵੱਡੀਆਂ ਬੱਸਾਂ ਤੋਂ ਇਲਾਵਾ ਮਿੰਨੀ ਬੱਸਾਂ ਵੀ ਪਿੰਡਾਂ ਵਿੱਚ ਦੌੜਦੀਆਂ ਨਜ਼ਰ ਆਉਣਗੀਆਂ। ਨਵੀਆਂ ਪਾਈਆਂ ਜਾ ਰਹੀਆਂ ਸਰਕਾਰੀ ਬੱਸਾਂ ਦੇ ਰੰਗ ਵਿੱਚ ਤਬਦੀਲੀ ਕੀਤੀ ਗਈ ਹੈ। ਇਨ੍ਹਾਂ ਬੱਸਾਂ ਦਾ ਰੰਗ ਆਮ ਆਦਮੀ ਪਾਰਟੀ ਦੇ ਝੰਡੇ ਦੀ ਤਰਜ਼ ’ਤੇ ਬਦਲਿਆਂ ਹੋਇਆ ਪ੍ਰਤੀਤ ਹੋ ਰਿਹਾ ਹੈ। ਕਈ ਬੱਸਾਂ ਤਿਆਰ ਵੀ ਹੋ ਚੁੱਕੀਆਂ ਹਨ ਅਤੇ ਬਾਕੀ ਤਿਆਰ ਹੋ ਰਹੀਆਂ ਹਨ। ਇਨ੍ਹਾਂ ਬੱਸਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਗਈ ਹੈ ਅਤੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਬੱਸਾਂ ਦੇ ਰੰਗ ਵਿੱਚ ਕੀਤੇ ਗਏ ਬਦਲਾਓ ਬਾਰੇ ਵੀ ਲੋਕਾਂ ਤੋਂ ਪੁੱਛਿਆ ਵੀ ਜਾ ਰਿਹਾ ਹੈ ਕਿ ਇਹ ਰੰਗ ਉਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ।

Read Also : ਮਿਡ-ਡੇ-ਮੀਲ ਅਤੇ ਆਸ਼ਾ ਵਰਕਰਾਂ ਨੇ ਸਪੀਕਰ ਸੰਧਵਾਂ ਦੇ ਦਫ਼ਤਰ ਮੂਹਰੇ ਦਿੱਤਾ ਧਰਨਾ

ਇਨ੍ਹਾਂ ਬੱਸਾਂ ’ਤੇ ਸਰ੍ਹੋਂ ਦੇ ਫੁੱਲਾਂ ਅਤੇ ਗੂੜ੍ਹੇ ਨੀਲੇ ਰੰਗ ਦਾ ਇਸਤੇਮਾਲ ਕੀਤਾ ਗਿਆ ਹੈ। ਭਾਵੇਂ ਕਿ ਗੂੜਾ ਨੀਲਾ ਰੰਗ ਪਹਿਲਾਂ ਹੀ ਹੈ, ਪਰ ਗਰੇਅ ਰੰਗ ਦੀ ਥਾਂ ਸਰੋ੍ਹਂ ਫੁੱਲੇ ਰੰਗ ਦੀ ਪੱਟੀ ਪਾਈ ਗਈ ਹੈ। ਦੱਸਣਯੋਗ ਹੈ ਕਿ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਜਥੇਬੰਦੀਆਂ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਬੱਸਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਲਗਭਗ ਚਾਰ ਸਾਲ ਬੀਤਣ ਤੋਂ ਬਾਅਦ ਅਜੇ ਤੱਕ ਸਰਕਾਰ ਵੱਲੋਂ ਕੋਈ ਬੱਸ ਨਵੀਂ ਨਹੀਂ ਪਾਈ ਗਈ। ਹੁਣ ਪੀਆਰਟੀਸੀ ਅਤੇ ਪੰਜਾਬ ਰੋਡੇਵਜ਼ ਅੰਦਰ ਕਿਲੋਮੀਟਰ ਸਕੀਤ ਸਮੇਤ ਵਿਭਾਗ ਦੀਆਂ ਆਪਣੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਰੰਗ ਵਿੱਚ ਕੁਝ ਬਦਲਾਅ ਕੀਤਾ ਗਿਆ ਹੈ। ਜਥੇਬੰਦੀ ਦੇ ਮੁਲਾਜ਼ਮਾਂ ਦਾ ਦਾਅਵਾ ਹੈ ਸਰਕਾਰ ਵੱਲੋਂ ਆਪਣੀ ਪਾਰਟੀ ਦੇ ਰੰਗ ਵਿੱਚ ਬੱਸਾਂ ਵੀ ਰੰਗੀਆਂ ਜਾ ਰਹੀਆਂ ਹਨ। ਪੀਆਰਟੀਸੀ ਦੇ ਚੇਅਰਮੈਨ ਮੁਤਾਬਿਕ 697 ਬੱਸਾਂ ਪੀਆਰਟੀਸੀ ਵਿੱਚ ਪਾਈਆਂ ਜਾ ਰਹੀਆਂ ਹਨ।

ਜਦੋਂ ਆਉਣਗੀਆਂ, ਸਭ ਨੂੰ ਪਤਾ ਲੱਗ ਜਾਵੇਗਾ : ਹਰਪਾਲ ਜੁਨੇਜਾ

ਇਸ ਸਬੰਧੀ ਜਦੋਂ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਐਨਾ ਹੀ ਦੱਸਿਆ ਕਿ ਬੱਸਾਂ ਅੰਦਰ ਡੈਸ਼ ਬੋਰਡ, ਪੈਨਿਕ ਬਟਨ ਜਾਂ ਤਕਨੀਕੀ ਤੌਰ ’ਤੇ ਕੁਝ ਨਵੀਆਂ ਚੀਜ਼ਾਂ ਲਿਆਂਦੀਆਂ ਗਈਆਂ ਹਨ। ਜਦੋਂ ਉਨ੍ਹਾਂ ਤੋਂ ਨਵੇਂ ਰੰਗ ਸਬੰਧੀ ਪੁੱਛਿਆ ਤਾਂ ਉਨ੍ਹਾਂ ਕੁਝ ਵੀ ਕਹਿਣ ਦੀ ਥਾਂ ਐਨਾ ਆਖਿਆ ਕਿ ਕੁਝ ਸਮੇਂ ਤੱਕ ਸਾਰਿਆਂ ਦੇ ਸਾਹਮਣੇ ਆ ਜਾਣਗੀਆਂ, ਪਤਾ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ ਪੀਆਰਟੀਸੀ ਪੰਜਾਬ ਦੇ ਲੋਕਾਂ ਨੂੰ ਟਿਕਾਊ ਅਤੇ ਅਰਾਮ ਦਾਇਕ ਸਹੂਲਤਾਂ ਦੇਣ ਲਈ ਵਚਨਬੱਧ ਹੈ।