ਦੁੱਧ ਦੀ ਲਾਜ
ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਵੀਰ ਦੁਰਗਾ ਦਾਸ ਆਪਣੀ ਬੁੱਢੀ ਮਾਂ ਅਤੇ ਨਵੀਂ ਵਿਆਹੀ ਪਤਨੀ ਦਾ ਹਾਲ ਪਤਾ ਕਰਨ ਲਈ ਘਰ ਪਰਤਿਆ ਮਾਂ ਨੇ ਸਮਝਿਆ ਕਿ ਦੁਰਗਾ ਦਾਸ ਕਾਇਰਤਾ ਨਾਲ ਦੁਸ਼ਮਣਾਂ ਨੂੰ ਪਿੱਠ ਵਿਖਾ ਕੇ ਘਰ ਭੱਜ ਆਇਆ ਹੈ ਦੁਰਗਾ ਦਾਸ ਨੇ ਘੋੜੇ ’ਤੇ ਬੈਠਿਆਂ-ਬੈਠਿਆਂ ਹੀ ਪਾਣੀ ਮੰਗਿਆ, ਤਾਂ ਕਿ ਵਾਪਸ ਯੁੱਧ ਖੇਤਰ ’ਚ ਜਲਦੀ ਜਾ ਸਕੇ ਪਰ ਮਾਂ ਨੇ ਨੂੰਹ ਨੂੰ ਕਿਹਾ, ‘‘ਬੇਟਾ, ਭੋਜਨ ਤਿਆਰ ਕਰ ਦੇ’’
ਉਹ ਅੰਦਰ ਕੜਾਹ ਬਣਾਉਣ ਲੱਗੀ ਬਾਹਰ ਖੁਰਪੇ ਦੀ ਆਵਾਜ਼ ਸੁਣਾਈ ਦਿੱਤੀ ਮਾਂ ਨੇ ਤੁਰੰਤ ਇੱਕ ਵਿਅੰਗਮਈ ਆਵਾਜ਼ ’ਚ ਨੂੰਹ ਨੂੰ ਕਿਹਾ, ‘‘ਬੇਟਾ, ਮੇਰਾ ਪੁੱਤਰ ਯੁੱਧ ’ਚ ਦੁਸ਼ਮਣਾਂ ਦੇ ਹਥਿਆਰਾਂ ਦੀ ਆਵਾਜ਼ ਸੁਣ ਕੇ ਹੀ ਤਾਂ ਘਰ ਭੱਜ ਆਇਆ ਅਤੇ ਤੂੰ ਉਸ ਨੂੰ ਇੱਥੇ ਵੀ ਲੋਹੇ ਦੀ ਆਵਾਜ਼ ਸੁਣਾਉਣ ਲੱਗੀ ਐਂ? ਹੁਣ ਮੇਰਾ ਪੁੱਤਰ ਕਿੱਥੇ ਜਾਵੇਗਾ?’’ ਤੀਰ ਠੀਕ ਨਿਸ਼ਾਨੇ ’ਤੇ ਜਾ ਲੱਗਾ, ਪੁੱਤਰ ਨੇ ਪਾਣੀ ਵੀ ਨਹੀਂ ਪੀਤਾ ਉਸ ਨੇ ਘਰੋਂ ਵਿਦਾ ਲੈ ਲਈ ਉਹ ਪੂਰੀ ਬਹਾਦਰੀ ਨਾਲ ਯੁੱਧ ਜਿੱਤ ਕੇ ਘਰ ਵਾਪਸ ਪਰਤਿਆ ਅਸ਼ੀਰਵਾਦ ਦਿੰਦੀ ਹੋਈ ਮਾਂ ਨੇ ਕਿਹਾ, ‘‘ਹੁਣ ਤੂੰ ਮੇਰੇ ਦੁੱਧ ਦੀ ਲਾਜ ਰੱਖੀ ਹੈ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ