ਜਲ ਸਪਲਾਈ ਕਾਮਿਆ ਦਾ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਨੂੰ ਤਾਲਾ ਲਗਾ ਕੇ ਲਗਾਤਾਰ ਧਰਨਾ ਦਿਨ-ਰਾਤ ਜਾਰੀ

Protest Sachkahoon

ਜਲ ਸਪਲਾਈ ਕਾਮਿਆ ਦਾ ਕਾਰਜਕਾਰੀ ਇੰਜੀਨੀਅਰ ਦੇ ਦਫਤਰ ਨੂੰ ਤਾਲਾ ਲਗਾ ਕੇ ਲਗਾਤਾਰ ਧਰਨਾ ਦਿਨ-ਰਾਤ ਜਾਰੀ

ਧਰਨੇ ਦੌਰਾਨ ਕਾਰਜਕਾਰੀ ਇੰਜੀਨੀਅਰ ਦਫਤਰ ਤੋਂ ਹੋਇਆਂ ਭਗੌੜਾ

(ਸੱਚ ਕਹੂੰ ਨਿਊਜ) ਪਟਿਆਲਾ। ਜਲ ਸਪਲਾਈ ਅਤੇ ਸੈਨੀਟੇਸਨ ਵਰਕਰ ਯੂਨੀਅਨ ਪੰਜਾਬ ਰਜਿ. 26 ਜਿਲਾ ਪਟਿਆਲਾ ਦਾ ਧਰਨਾ ਜਿਲਾ ਪ੍ਰਧਾਨ ਛੋਟਾ ਸਿੰਘ ਨੰਦਪੁਰ ਅਤੇ ਬ੍ਰਾਂਚ ਨਾਭਾ ਪ੍ਰਧਾਂਨ ਜਤਿੰਦਰਪਾਲ ਸਿੰਘ ਦੀ ਅਗਵਾਈ ਹੇਠ ਮੰਡਲ ਦਫਤਰ 1 ਦੇ ਕਾਰਜਕਾਰੀ ਇੰਜੀਨੀਅਰ ਅਮਰੀਕ ਸਿੰਘ ਖਿਲਾਫ ਲਾਇਆ ਗਿਆ। ਇਸ ਮੌਕੇ ਆਗੂ ਦਵਿੰਦਰ ਸਿੰਘ ਨਾਭਾ ਅਤੇ ਬਲਜਿੰਦਰ ਸਿੰਘ ਸਮਾਣਾ ਨੇ ਕਿਹਾ ਕਿ ਨੋਟਿਸ ਦੇਣ ਤੋਂ ਬਾਅਦ ਅਤੇ ਧਰਨੇ ਦੌਰਾਨ ਕਾਰਜਕਾਰੀ ਇੰਜੀਨੀਅਰ ਕੀਤੇ ਵਾਅਦੇ ਮੁਤਾਵਿਕ ਤਨਖਾਹਾਂ ਦੇ ਰੇਟਾਂ ਵਿਚ ਵਧਾਉਣ ਦੀ ਥਾਂ ਟਾਲਮਟੋਲ ਕਰਕੇ ਆਪਣੇ ਦਫਤਰ ਤੋਂ ਭਗੌੜਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਈ ਮਹੀਨਿਆਂ ਤੋਂ ਕਾਮਿਆਂ ਨੂੰ ਤਨਖਾਹਾ ਦੇਣ ਦੀ ਥਾਂ ਸਦਾ ਟਾਲਮਟੋਲ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਨੀ ਦੀ ਸਰਕਾਰ ਵਿਚ ਵੀ ਅਫਸਰਸਾਹੀ ਬੇਲਾਗਾਮ ਹੋ ਕੇ ਵਰਕਰਾਂ ਦਾ ਸੋਸਣ ਕਰ ਰਹੀ ਹੈ। ਇਸ ਮੌਕੇ ਵਰਕਰ ਸਾਥੀਆਂ ਨੇ ਕਾਲੇ ਝੰਡੇ ਲੈ ਦੇਰ ਰਾਤ ਤੱਕ ਨਾਅਰੇਬਾਜੀ ਜਾਰੀ ਸੀ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕਾਮਿਆਂ ਨੇ ਦਫਤਰਾਂ ਨੂੰ ਤਾਲਾ ਲਗਾ ਕੇ ਰਾਤ ਲਈ ਬਿਸਤਰੇ ਲਗਾ ਲਏ ਹਨ ਅਤੇ ਧਰਨਾ ਮੰਗਾਂ ਮੰਨਣ ਤੱਕ ਜਾਰੀ ਰਹੇਗਾ। ਇਸ ਮੌਕੇ ਆਗੂ ਰਮੇਸ ਪਾਤੜਾਂ, ਗੁਰਦਰਸਨ ਪੇਧਨੀ, ਹੰਸਾਂ ਸਿੰਘ ਮੌੜ ਨਾਭਾ, ਕੁਲਦੀਪ ਸੰਗਰੀਰ, ਗੁਰਵਿੰਦਰ ਦੋਦਾ, ਗੁਰਮੀਤ ਮਲੇਵਾਲ ਆਦਿ ਆਗੂਆਂ ਸਮੇਤ ਵਰਕਰ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ