ਮਾਮਲਾ-ਸੁਪਰੀਮ ਕੋਰਟ ਵੱਲੋਂ ਪ੍ਰਸ਼ਾਂਤ ਭੂਸ਼ਣ ਕੇਸ ਵਿੱਚ ਕੀਤੇ ਕੋਰਟ ਅਵੱਗਿਆ ਦੇ ਫੈਸਲੇ ਦਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਲ ਇੰਡੀਆ ਲਾਯਰਜ਼ ਯੂਨੀਅਨ, ਡੈਮੋਕਰੇਟਿਕ ਲਾਯਰਜ਼ ਐਸੋਸ਼ੀਏਸ਼ਨ ਅਤੇ ਜਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਨੇ ਸਾਂਝੇ ਤੌਰ ‘ਤੇ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਪ੍ਰਸ਼ਾਂਤ ਭੂਸ਼ਣ ਖਿਲਾਫ਼ ਕੀਤੇ ਕੋਰਟ ਅਵੱਗਿਆ ਦੇ ਫੈਸਲੇ ਉੱਤੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਇਹ ਆਸ ਪ੍ਰਗਟ ਕੀਤੀ ਕਿ ਸਰਵ-ਉੱਚ ਅਦਾਲਤ ਇਹ ਫੈਸਲਾ ਵਾਪਸ ਲੈ ਲਵੇਗੀ।
ਉੱਕਤ ਵਕੀਲ ਜਥੇਬੰਦੀਆਂ ਅਤੇ ਬਾਰ ਐਸੋਸੀਏਸ਼ਨ ਦੀ ਐਡਹਾਕ ਕਮੇਟੀ ਦੇ ਨੁਮਾਇੰਦਿਆਂ ਐਡਵੋਕੇਟ ਸਰਬਜੀਤ ਸਿੰਘ ਵਿਰਕ, ਐਡਵੋਕੇਟ ਰਾਜੀਵ ਲੋਹਟਬੱਦੀ ਅਤੇ ਐਡਵੋਕੇਟ ਨਵਦੀਪ ਸਿੰਘ ਸੰਧਾ ਨੇ ਰੋਸ ਮੁਜ਼ਾਹਰੇ ਪਿਛੋਂ ਦੱਸਿਆ ਕਿ ਇਹ ਫੈਸਲਾ ਗਲਤ ਪ੍ਰਪੰਰਾਵਾਂ ਨੂੰ ਜਨਮ ਦੇਵੇਗਾ ਅਤੇ ਵਕੀਲਾਂ ਤੇ ਅਦਾਲਤਾਂ ਦੇ ਚੰਗੇ ਰਿਸ਼ਤਿਆਂ ਨੂੰ ਵਿਗਾੜ ਕੇ ਰੱਖ ਦੇਵੇਗਾ।
ਉਨ੍ਹਾਂ ਦੱਸਿਆ ਕਿ ਇਹ ਫੈਸਲਾ ਸੰਵਿਧਾਨ ਵਿੱਚ ਦਿੱਤੀ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਲੋਕਤੰਤਰੀ ਕਦਰਾਂ ਦੇ ਖਿਲਾਫ ਹੈ। ਉਨ੍ਹਾਂ ਨੇ ਵੇਲ੍ਹਾ ਵਿਹਾ ਚੁੱਕੇ ਅਦਾਲਤੀ ਮਾਣਹਾਨੀ (ਫੌਜਦਾਰੀ) ਦੇ ਕਾਨੂੰਨ ਨੂੰ ਖਤਮ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਵਕੀਲ ਭਾਈਚਾਰਾ ਸੰਵਿਧਾਨ ਦੀ ਮਰਿਆਦਾ ਬਣਾਈ ਰੱਖਣ ਲਈ ਪ੍ਰਤੀਬੱਧ ਹੈ ਇਸ ਕਰਕੇ ਸਾਰੇ ਵਕੀਲ ਭਾਈਚਾਰੇ ਦਾ ਫਰਜ਼ ਹੈ ਕਿ Àੁੱਕਤ ਫੈਸਲੇ ਖਿਲਾਫ ਹਰ ਤਰ੍ਹਾਂ ਨਾਲ ਆਪਣਾ ਰੋਸ ਦਰਜ਼ ਕਰਵਾਉਣ ਅਤੇ ਸਾਰੀਆਂ ਬਾਰ ਐਸੋਸ਼ੀਏਸ਼ਨਾਂ ਇਸ ਮਸਲੇ ਉੱਤੇ ਆਪਣੇ ਰੋਸ ਮਤੇ ਪਾ ਕੇ ਰਾਸ਼ਟਰਪਤੀ ਨੂੰ ਭੇਜਣ।
ਇਸ ਸਮੇਂ ਜ਼ਿਲ੍ਹਾ ਬਾਰ ਐਸੋਸ਼ੀਏਸ਼ਨ ਐਡਹਾਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਨਵਦੀਪ ਸਿੰਘ ਸੰਧਾ, ਐਡਵੋਕੇਟ ਸੁਧੀਰ ਭਾਰਤੀ, ਐਡਵੋਕੇਟ ਜਸਮੀਤ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਲੱਖਣਪਾਲ, ਐਡਵੋਕੇਟ ਗੁਰਮੇਲ ਸਿੰਘ ਧਾਲੀਵਾਲ, ਐਡਵੋਕੇਟ ਅਮਨ ਮਾਥੁਰ, ਐਡਵੋਕੇਟ ਅਮਰਜੀਤ ਸਿੰਘ ਚਹਿਲ, ਐਡਵੋਕੇਟ ਦਵਿੰਦਰ ਸਿੰਘ, ਐਡਵੋਕੇਟ ਜੋਗਿੰਦਰ ਸਿੰਘ ਜਿੰਦੂ, ਐਡਵੋਕੇਟ ਪਰਮਜੀਤ ਸਿੰਘ ਮਾਨ, ਐਡਵੋਕੇਟ ਹਰਬੰਸ ਸਿੰਘ ਕਨਸੂਹਾ, ਐਡਵੋਕੇਟ ਕੁਲਦੀਪ ਸਿੰਘ ਜ਼ੌਸਨ, ਐਡਵੋਕੇਟ ਰਵਿੰਦਰਪਾਲ ਸਿੰਘ, ਐਡਵੋਕੇਟ ਵਿਪਨ ਚਾਵਲਾ, ਐਡਵੋਕੇਟ ਰੋਹਿਤ ਹਾਂਸ, ਐਡਵੋਕੇਟ ਅਮਰ ਸਿੰਘ, ਐਡਵੋਕੇਟ ਐਸ.ਪੀ ਵਰਮਾ ਅਤੇ ਐਡਵੋਕੇਟ ਸੁਰਜੀਤ ਰਾਏ ਆਦਿ ਸ਼ਾਮਿਲ ਹੋਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.