Punjab Checking News: ਡਰੱਗ ਅਫ਼ਸਰਾਂ ਦਾ ਚੈਕਿੰਗ ਦੌਰਾਨ ਵਿਰੋਧ ਤੇ ਨਾਅਰੇਬਾਜ਼ੀ ਕਰਨਾ ਮੰਦਭਾਗਾ : ਚੰਨੀ

Punjab-Checking-News
ਫ਼ਤਹਿਗੜ੍ਹ ਸਾਹਿਬ : ਐਸੋਸੀਏਸ਼ਨ ਦੇ ਪ੍ਧਾਨ ਤੇ ਆਹੁਦੇਦਾਰ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ: ਅਨਿਲ ਲੁਟਾਵਾ

Punjab Checking News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪਿਛਲੇ ਦਿਨ ਹੋਈ ਮੈਡੀਕਲ ਸਟੋਰਾਂ ਦੀ ਰੂਟੀਨ ਚੈਕਿੰਗ ਦੌਰਾਨ ਕੁੱਝ ਕੈਮਿਸਟਾਂ ਵੱਲੋਂ ਕੀਤੇ ਵਿਰੋਧ ਤੇ ਨਾਅਰੇਬਾਜ਼ੀ ਦੀ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ:) ਪੁਰਜ਼ੋਰ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਦੇ ਪ੍ਰਧਾਨ ਹਰਚੰਦ ਸਿੰਘ ਚੰਨੀ ਨੇ ਕੀਤਾ। ਇਸ ਸਬੰਧੀ ਇੱਕ ਮੀਟਿੰਗ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਚੰਦ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਸਿੱਧੂ ਰਿਜ਼ੋਰਟ ਸਰਹਿੰਦ ਵਿਖੇ ਹੋਈ। ਜਿਸ ਵਿੱਚ ਜ਼ਿਲ੍ਹੇ ਦੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਜ਼ਿਲ੍ਹੇ ਦੇ ਮੈਡੀਕਲ ਸਟੋਰ ਵਾਲਿਆਂ ਦੀ ਭਲਾਈ ਹਿੱਤ ‘ਚ ਕੰਮ ਕਰਨ ਵਾਲੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਰੱਗ ਵਿਭਾਗ ਨਾਲ ਮਿਲਕੇ ਕੰਮ ਕਰਦੀ ਹੈ ਅਤੇ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਹੋਰ ਕੋਈ ਰਜਿਸਟਰਡ ਕੈਮਿਸਟ ਐਸੋਸੀਏਸ਼ਨ ਨਹੀਂ।

ਐਸੋਸੀਏਸ਼ਨ ਵੱਲੋਂ ਜ਼ੋਰਦਾਰ ਸਬਦਾਂ ਵਿੱਚ ਕੀਤੀ ਨਿੰਦਿਆਂ

ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਚੰਨੀ ਨੇ ਕਿਹਾ ਕਿ ਪਿਛਲੇ ਦਿਨ ਕੁਝ ਕੈਮਿਸਟਾ ਵੱਲੋਂ ਜੋਨਲ ਜ਼ਿਲ੍ਹਾ ਲਾਇਸੰਇੰਗ ਅਥਾਰਟੀ ਨਵਜੋਤ ਕੌਰ ‘ਤੇ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਪਟਿਆਲਾ ਪ੍ਰਨੀਤ ਕੌਰ ਦਾ ਸਰਹਿੰਦ ‘ਚ ਰੂਟੀਨ ਚੈਕਿੰਗ ਦੌਰਾਨ ਵਿਰੋਧ ਕੀਤਾ ਅਤੇ ਸਿਵਲ ਦਫ਼ਤਰ ਵਿਖੇ ਪਹੁੰਚ ਕਿ ਡਰੱਗ ਕੰਟਰੋਲ ਅਫ਼ਸਰ ਦੇ ਦਫ਼ਤਰ ਅੱਗੇ ਨਾਅਰੇਬਾਜ਼ੀ ਕੀਤੀ ਜੋ ਕਿ ਮੰਦਭਾਗੀ ਤੇ ਸਰਕਾਰੀ ਕੰਮ ‘ਚ ਅੜਚਨ ਪੈਦਾ ਕਰਨ ਵਾਲੀ ਸੀ ਜਿਸ ਦੀ ਐਸੋਸੀਏਸ਼ਨ ਵੱਲੋਂ ਜ਼ੋਰਦਾਰ ਸਬਦਾਂ ਵਿੱਚ ਨਿੰਦਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨ ਜੋਨਲ ਜ਼ਿਲ੍ਹਾ ਲਾਇਸੰਇੰਗ ਅਥਾਰਟੀ ਨਵਜੋਤ ਕੌਰ ਤੇ ਡਰੱਗ ਕੰਟਰੋਲ ਅਫ਼ਸਰ ਪਟਿਆਲਾ ਪ੍ਰਨੀਤ ਕੌਰ ਵੱਲੋਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਕੁਝ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਸਰਹਿੰਦ ਸ਼ਹਿਰ ਕੁੱਝ ਮੈਡੀਕਲ ਸਟੋਰ ਮਾਲਕਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਇਨ੍ਹਾਂ ਵੱਲੋਂ ਡਰੱਗ ਕੰਟਰੋਲਰ ਅਫ਼ਸਰ ਨੂੰ ਮਿਲਣ ਦੀ ਥਾਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਦੇ ਦਫਤਰ ਦੇ ਬਾਹਰ ਜਾ ਕੇ ਨਾਅਰੇਬਾਜ਼ੀ ਕੀਤੀ ਗਈ ਜੋ ਕਿ ਬਹੁਤ ਹੀ ਮੰਦਭਾਗੀ ਹੈ।ਮੈਡੀਕਲ ਸਟੋਰ ਮਾਲਕਾਂ ਵੱਲੋਂ ਅਫਸਰਾਂ ਵਿਰੁੱਧ ਕੀਤੇ ਵਿਰੋਧ ਤੇ ਨਾਅਰੇਬਾਜ਼ੀ ਦੀ ਸਾਡੀ ਯੂਨੀਅਨ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਿਆਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਮੂਹ ਕੈਮਿਸਟਾਂ ਨੂੰ ਬੇਨਤੀ ਕਰਦੇ ਹਨ ਕਿ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਹੀ ਕੰਮ ਕੀਤਾ ਜਾਵੇ ਤੇ ਚੈਕਿੰਗ ਤੇ ਆਏ ਅਫ਼ਸਰਾਂ ਦਾ ਸਹਿਯੋਗ ਕੀਤਾ ਜਾਵੇ।

ਇਹ ਵੀ ਪੜ੍ਹੋ: Mansa News: ਸ਼ਹਿਰ ’ਚ ਚੱਲੀਆਂ ਗੋਲੀਆਂ ਦੇ ਵਿਰੋਧ ’ਚ ਮਾਨਸਾ ਮੁਕੰਮਲ ਬੰਦ

ਇਸ ਮੌਕੇ ਬੋਲਦਿਆਂ ਹਰਪ੍ਰੀਤ ਸਿੰਘ ਪ੍ਧਾਨ ਕੈਮਿਸਟ ਐਸੋਸੀਏਸ਼ਨ ਅਮਲੋਹ ‘ਤੇ ਜ਼ਿਲ੍ਹਾ ਜਨਰਲ ਸਕੱਤਰ ਰਾਮ ਸਰੂਪ ਜੁਨੇਜਾ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਕੈਮਿਸਟਾ ਵੱਲੋਂ ਕੁੱਝ ਸਮਾਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੌਨਾ ਥਿੰਦ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਮੈਡੀਕਲ ਸਟੋਰਾਂ ਦੀ ਚੈਕਿੰਗ ਬਾਹਰੋਂ ਆ ਕੇ ਕੋਈ ਹੋਰ ਅਫ਼ਸਰਾਂ ਵੱਲੋਂ ਨਾ ਕੀਤੀ ਜਾਵੇ। ਜਦੋਂ ਕਿ ਜੋਨਲ ਡਰੱਗ ਕੰਟਰੋਲਰ ਅਫ਼ਸਰ ਜਾਂ ਕੋਈ ਵੀ ਉੱਚ ਅਧਿਕਾਰੀ ਡਰੱਗ ਕੰਟਰੋਲ ਅਫ਼ਸਰ ਨੂੰ ਨਾਲ ਲੈ ਕੈ ਚੈਕਿੰਗ ਕਰ ਸਕਦਾ ਹੈ। ਨਾਅਰੇਬਾਜ਼ੀ ਕਰਨ ਵਾਲੇ ਕੈਮਿਸਟ ਸਾਡੀ ਯੂਨੀਅਨ ਦੇ ਮੈਂਬਰ ਨਹੀਂ ਹਨ।

ਇਸ ਮੌਕੇ ਹਰਪ੍ਰੀਤ ਸਿੰਘ ਪ੍ਧਾਨ ਅਮਲੋਹ, ਜਵਾਹਰ ਲਾਲ ਉਪ ਪ੍ਰਧਾਨ,ਜ਼ਿਲ੍ਹਾ ਜਨਰਲ ਸਕੱਤਰ ਰਾਮ ਸਰੂਪ,ਸੁਰਿੰਦਰ ਸਿੰਘ ਪ੍ਧਾਨ ਚੁੰਨੀ, ਹਰਵਿੰਦਰ ਸਿੰਘ ਪ੍ਰਧਾਨ ਬਡਾਲੀ ਆਲਾ ਸਿੰਘ, ਬਲਜਿੰਦਰ ਸਿੰਘ ਬਰਵਾਲੀ,ਪਰਮਿੰਦਰ ਸਿੰਘ ਪ੍ਰਧਾਨ ਬਸੀ ਪਠਾਣਾ ਦਿਨੇਸ਼ ਗੁਪਤਾ ਖਮਾਣੋਂ ਜੁਆਇੰਟ ਸਕੱਤਰ, ਮਨਜੀਤ ਸਿੰਘ ਢੀਂਡਸਾ ਸਰਹਿੰਦ, ਸੁਖਦੇਵ ਸਿੰਘ ਪ੍ਧਾਨ ਖੇੜੀ ਨੋਧ ਸਿੰਘ, ਬੌਬੀ ਬੱਤਰਾ ਕੈਸ਼ੀਅਰ ਮੰਡੀ ਗੋਬਿੰਦਗੜ੍ਹ, ਪਰਮਪਾਲ ਬੱਤਰਾ ਫ਼ਤਹਿਗੜ੍ਹ ਸਾਹਿਬ, ਜੁਝਾਰ ਸਿੰਘ ਪ੍ਧਾਨ ਨੰਦਪੁਰ ਕਲੌੜ, ਜਸਪਾਲ ਆਦਿ ਕੈਮਿਸਟ ਮੌਜੂਦ ਸਨ।

ਕੀ ਕਹਿਣਾ ਹੈ ਜੋਨਲ ਜ਼ਿਲ੍ਹਾ ਲਾਇਸੰਇੰਗ ਅਥਾਰਟੀ ਨਵਜੋਤ ਕੌਰ ਦਾ

ਜਦੋਂ ਇਸ ਸਬੰਧੀ ਜੋਨਲ ਜ਼ਿਲ੍ਹਾ ਲਾਇਸੰਇੰਗ ਅਥਾਰਟੀ ਨਵਜੋਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿ ਉਨ੍ਹਾਂ ਵੱਲੋਂ ਕੀਤੀ ਚੈਕਿੰਗ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਹੀ ਸੀ ਤੇ ਉਨ੍ਹਾਂ ਵੱਲੋਂ ਕਿਸੇ ਵੀ ਕੈਮਿਸਟ ਨੂੰ ਪ੍ਰੇਸ਼ਾਨ ਨਹੀਂ ਕੀਤਾ ਗਿਆ ਤੇ ਨਾ ਹੀ ਚੈਕਿੰਗ ਦੌਰਾਨ ਕਿਸੇ ਵੀ ਮੈਡੀਕਲ ਸਟੋਰ ਮਾਲਕ ਨੇ ਕੋਈ ਇਤਰਾਜ਼ ਕੀਤਾ ਸੀ। ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਉਹ ਮੇਰੇ ਨਾਲ ਵੀ ਗੱਲ ਕਰ ਸਕਦੇ ਸਨ। ਉਨ੍ਹਾਂ ਦੇ ਵਿਰੋਧ ਦੇ ਕਾਰਨਾ ਦਾ ਕੋਈ ਵੀ ਕਾਰਨ ਨਹੀਂ ਦਿਸਦਾ ਸ਼ਾਇਦ ਹੋ ਸਕਦਾ ਉਹ ਕਿਸੇ ਦੇ ਬਹਿਕਾਵੇ ਵਿੱਚ ਆ ਗਏ ਹੋਣ। ਰਹੀ ਗੱਲ ਵਿਰੋਧ ਦੌਰਾਨ ਉਨ੍ਹਾ ਵੱਲੋਂ ਕਹੀ ਜਾ ਰਹੀ ਗੱਲ ਕਿ ਮੈਂ ਚੈਕਿੰਗ ਨਹੀਂ ਕਰ ਸਕਦੀ ਇਹ ਬਿਲਕੁਲ ਗਲਤ ਹੈ ਤੇ ਉਹ ਦੋ ਜ਼ਿਲ੍ਹਿਆਂ ਦੀ ਜੋਨਲ ਲਾਇਸੰਇੰਗ ਅਥਾਰਟੀ ਹੋਣ ਦੇ ਨਾਤੇ ਤੇ ਸਰਕਾਰੀ ਹਦਾਇਤਾਂ ਅਨੁਸਾਰ ਚੈਕਿੰਗ ਕਰ ਸਕਦੀ ਹੈ।