1 ਵਿਅਕਤੀ ਦੀ ਹੋਈ ਮੌਤ
- ਸੋਸ਼ਲ ਮੀਡੀਆ ਪਾਬੰਦੀ ਤੇ ਭ੍ਰਿਸ਼ਟਾਚਾਰ ਵਿਰੁੱਧ ਨੌਜਵਾਨਾਂ ਦਾ ਵਿਰੋਧ
ਕਾਠਮੰਡੂ (ਏਜੰਸੀ)। Nepal Parliament Protest: ਨੇਪਾਲ ’ਚ ਭ੍ਰਿਸ਼ਟਾਚਾਰ ਤੇ ਸੋਸ਼ਲ ਮੀਡੀਆ ਪਾਬੰਦੀ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਜਨਰੇਸ਼ਨ-ਜ਼ੈੱਡ ਯਾਨੀ 18 ਤੋਂ 30 ਸਾਲ ਦੇ ਨੌਜਵਾਨ ਸੋਮਵਾਰ ਨੂੰ ਸੰਸਦ ਭਵਨ ਦੇ ਅਹਾਤੇ ’ਚ ਦਾਖਲ ਹੋਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਤੋਪਾਂ ਚਲਾਈਆਂ। ਫੌਜ ਨੇ ਮੋਰਚੇ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ। ਕਈ ਦੌਰ ਦੀ ਗੋਲੀਬਾਰੀ ਵੀ ਕੀਤੀ ਗਈ। ਕਾਠਮੰਡੂ ਪੋਸਟ ਅਨੁਸਾਰ, ਗੋਲੀ ਲੱਗਣ ਕਾਰਨ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਹਨ। ਨੇਪਾਲ ਪੁਲਿਸ ਦੇ ਅਨੁਸਾਰ, 12 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਮੌਜੂਦ ਹਨ। Nepal Parliament Protest
ਇਹ ਖਬਰ ਵੀ ਪੜ੍ਹੋ : Patiala School Van News: ਸਕੂਲ ਵੈਨ ਸੇਮ ਨਾਲੇ ‘ਚ ਪਲਟੀ, ਜਾਣੋ ਮੌਕੇ ਦਾ ਹਾਲ
ਉਨ੍ਹਾਂ ਨੇ ਸੰਸਦ ਦੇ ਗੇਟ ਨੰਬਰ 1 ਤੇ 2 ’ਤੇ ਕਬਜ਼ਾ ਕਰ ਲਿਆ ਹੈ। ਸੰਸਦ ਭਵਨ, ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਨਿਵਾਸ ਦੇ ਨੇੜੇ ਦੇ ਇਲਾਕਿਆਂ ’ਚ ਕਰਫਿਊ ਲਾ ਦਿੱਤਾ ਗਿਆ ਹੈ ਤੇ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਕਾਠਮੰਡੂ ਦੇ ਮੁੱਖ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਨੇਪਾਲ ਦੇ ਇਤਿਹਾਸ ’ਚ ਸੰਸਦ ਵਿੱਚ ਘੁਸਪੈਠ ਦਾ ਇਹ ਪਹਿਲਾ ਮਾਮਲਾ ਹੈ। Nepal Parliament Protest
ਸਰਕਾਰ ਨੇ 3 ਸਤੰਬਰ ਨੂੰ ਲਾਈ ਸੀ ਸੋਸ਼ਲ ਮੀਡੀਆ ’ਤੇ ਪਾਬੰਦੀ
ਨੇਪਾਲ ਸਰਕਾਰ ਨੇ 3 ਸਤੰਬਰ ਨੂੰ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਸਮੇਤ 26 ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਸੀ। ਇਹ ਪਲੇਟਫਾਰਮ ਨੇਪਾਲ ਦੇ ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਰਜਿਸਟਰਡ ਨਹੀਂ ਸਨ। ਮੰਤਰਾਲੇ ਨੇ 28 ਅਗਸਤ ਤੋਂ ਸੱਤ ਦਿਨਾਂ ਦੀ ਸਮਾਂ ਸੀਮਾ ਦਿੱਤੀ ਸੀ, ਜੋ ਕਿ 2 ਸਤੰਬਰ ਨੂੰ ਖਤਮ ਹੋ ਗਈ ਸੀ।