ਸਿੰਥੈਟਿਕ ਨਸ਼ਿਆਂ ਦਾ ਕਾਰੋਬਾਰ ਕਾਰਪੋਰੇਟ ਘਰਾਣਿਆਂ ਰਾਹੀਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ : ਸੂਬਾ ਪ੍ਰਧਾਨ | Aman Arora
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਤਰਫੋਂ ਕੈਮੀਕਲ ਨਸ਼ਿਆਂ ਦੇ ਵਿਰੁੱਧ ਸੁਨਾਮ ਸ਼ਹਿਰ ਵਿਖੇ ਮੌਕੇਂ ਦੇ ਕੈਬਨਿਟ ਮੰਤਰੀ ਅਮਨ ਅਰੌੜਾ (Aman Arora) ਦੀ ਕੋਠੀ ਅੱਗੇ ਇੱਕ ਦਿਨ ਦਾ ਰੋਸ਼ ਧਰਨਾਂ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਅਧੀਨ ਦਿੱਤਾ ਗਿਆ। ਅੱਜ ਦੇ ਇਸ ਰੋਸ਼ ਧਰਨੇ ਸਮੇਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ।
ਸੂਬਾ ਪ੍ਰਧਾਨ ਨੇ ਕਿਹਾ ਕਿ ਪੂਰੇ ਵਿਸ਼ਵ ਅੰਦਰ ਸਿੰਥੈਟਿਕ ਨਸ਼ਿਆਂ ਦਾ ਕਾਰੋਬਾਰ ਕਾਰਪੋਰੇਟ ਘਰਾਣਿਆਂ ਰਾਹੀਂ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਅੰਦਰ ਕੈਮੀਕਲ ਨਸ਼ਿਆਂ ਦਾ ਕਾਰੋਬਾਰ ਵਿਸ਼ਵ ਦੇ ਦੂਜੇ ਨੰਬਰ ਤੇ ਚੱਲ ਰਿਹਾ ਹੈ, ਕਿਸਾਨ ਆਗੂ ਨੇ ਕਿ ਪੰਜਾਬ ਅੰਦਰ ਵੀ ਨਸ਼ਿਆਂ ਦਾ ਕਾਰੋਬਾਰ ਵੀ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਮੌਕੇ ਦੀ ਸਰਕਾਰ ਅਤੇ ਪਿਛਲੀਆਂ ਸਰਕਾਰਾਂ ਦੇ ਵੇਲੇ ਵੀ ਇਨ੍ਹਾਂ ਕੈਮੀਕਲ ਨਸ਼ਿਆਂ ਦਾ ਵਪਾਰ ਵੱਡੇ ਪੱਧਰ ਤੇ ਚਲਦਾ ਆ ਰਿਹਾ ਹੈ, ਪਿਛਲੇ ਸਮੇਂ ਅਡਾਨੀ ਦੀ ਬੰਦਰਗਾਹ ਤੇ 3000 ਕਿਲੋ ਗ੍ਰਾਮ ਨਸ਼ਿਆਂ ਦੀ ਵੱਡੀ ਖੇਪ ਮਿਲੀ, ਪਰ ਮੌਕੇ ਦੀ ਸਰਕਾਰ ਨੇ ਇਹ ਸਾਰੀ ਖੇਪ ਖੁਰਦ ਬੁਰਦ ਕਰ ਦਿੱਤੀ, ਪੂਰੇ ਪੰਜਾਬ ਅੰਦਰ ਨੌਜਵਾਨ ਕੁੜੀਆਂ, ਮੁੰਡੇ ਇਸ ਕੈਮੀਕਲ ਨਸ਼ੇ ਕਰਕੇ ਮੌਤ ਦੇ ਮੂੰਹ ਜਾ ਚੁੱਕੇ ਹਨ। (Aman Arora)
ਨਸ਼ਿਆਂ ਖਿਲਾਫ ਲੜਾਈ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਸੱਦਾ | Aman Arora
ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਨਸ਼ਿਆਂ ਵਾਲੇ ਫਰੰਟ ਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ, ਕਾਰਪੋਰੇਟ ਘਰਾਣੇ ਉੱਚ ਅਫ਼ਸਰਸ਼ਾਹੀ ਅਤੇ ਸਿਆਸੀ ਲਾਣਾ ਵੱਡੀ ਪੱਧਰ ਤੇ ਨਸ਼ਿਆਂ ਦਾ ਕਾਰੋਬਾਰ ਕਰ ਰਿਹਾ ਹੈ, ਪੂਰੇ ਪੰਜਾਬ ਅੰਦਰ ਨੌਜਵਾਨਾਂ ਦਾ ਘਾਂਣ ਕੀਤਾ ਜਾ ਰਿਹਾ ਹੈ, ਸਭ ਸਰਕਾਰਾਂ ਇਹ ਚਹੁੰਦੀਆਂ ਹਨ ਕਿ ਇਹ ਗੋਰਖ ਧੰਦਾ ਚਲਦਾ ਰਹੇ। ਇਸ ਸਮੇਂ ਕਿਸਾਨ ਆਗੂਆਂ ਨੇ ਸਮੂਹ ਮਿਹਨਤੀ ਅਤੇ ਹਰ ਵਰਗ ਦੇ ਕਿਰਤੀ ਲੋਕਾਂ ਨੂੰ ਬੇਨਤੀ ਕੀਤੀ ਕਿ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਕੈਮੀਕਲ ਨਸ਼ਿਆਂ ਦੇ ਖਿਲਾਫ ਲੜਾਈ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।
ਇਹ ਵੀ ਪੜ੍ਹੋ : ਲੁਧਿਆਣਾ ਪੁਲਿਸ ਨੇ ਫੜਿਆ ਅਣਅਧਿਕਾਰਤ ਪਟਾਕਿਆਂ ਦਾ ਗੁਦਾਮ
ਇਸ ਧਰਨੇ ਦੇ ਚਲਦੇ ਸਮੇਂ ਕੈਬਨਿਟ ਮੰਤਰੀ ਦੇ ਅਹੁਦੇਦਾਰ ਅਧਿਕਾਰੀਆਂ ਵੱਲੋਂ ਮੰਗ ਪੱਤਰ ਪ੍ਰਾਪਤ ਕੀਤਾ ਗਿਆ, ਅੱਜ ਦੇ ਇਸ ਰੋਸ਼ ਧਰਨੇ ਵਿੱਚ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਕਲਾਂ,ਬਹਾਲ ਸਿੰਘ ਢੀਂਡਸਾ, ਜਸਵੰਤ ਸਿੰਘ ਤੋਲਾਵਾਲ, ਬਹਾਦਰ ਸਿੰਘ ਭੁਟਾਲ ਖੁਰਦ, ਰਿੰਕੂ ਮੂਣਕ, ਅਜੈਬ ਸਿੰਘ ਜਖੇਪਲ।