Protest March: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸੱਦੇ ਤਹਿਤ ਜੰਗੀ ਮਾਹੌਲ ਖਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਪਣੀਆਂ ਸੱਮਸਿਆਵਾਂ ਨੂੰ ਸ਼ਾਤੀ ਨਾਲ ਬੈਠ ਕੇ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦੀ ਮੰਗ ਕੀਤੀ ਗਈ ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਕਿੰਗਰਾ, ਬੀਕੇਯੂ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸਾਧੂਵਾਲਾ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਗਾਮ ਦੇ ਹਮਲੇ ਨੂੰ ਸਰਕਾਰ ਨੇ ਸਹੀ ਢੰਗ ਨਾਲ ਨਜਿੱਠਣ ਦੀ ਬਜਾਏ ਇਸ ਘਟਨਾ ਨੂੰ ਵੋਟ ਰਾਜਨੀਤੀ ਲਈ ਵਰਤਣ ਲਈ ਲੋਕਾਂ ਉੱਪਰ ਜੰਗ ਥੋਪੀ ਗਈ ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਾਇਆ ਗਿਆ। ਪੰਜਾਬ ਅਤੇ ਕਸ਼ਮੀਰ ਵਿੱਚ ਤਣਾਅ ਦਾ ਮਾਹੌਲ ਬਣਿਆ। ਨੈਸ਼ਲ ਮੀਡੀਆਂ ਨੇ ਝੂਠੀਆਂ ਖ਼ਬਰਾਂ ਨਾਲ਼ ਲੋਕਾਂ ਨੂੰ ਭੜ੍ਹਕਾਉਣ ਅਤੇ ਮੋਦੀ ਸਰਕਾਰ ਨੂੰ ਹੀਰੋ ਬਣਾਉਣ ਦਾ ਕੰਮ ਕੀਤਾ ।
ਇਹ ਵੀ ਪੜ੍ਹੋ: Lucknow Bus Fire: ਡਬਲ-ਡੈਕਰ ਬੱਸ ਨੂੰ ਅੱਗ ਲੱਗਣ ਨਾਲ ਪੰਜ ਯਾਤਰੀਆਂ ਦੀ ਮੌਤ, ਮੁੱਖ ਮੰਤਰੀ ਯੋਗੀ ਨੇ ਪ੍ਰਗਟਾਇਆ ਦੁੱਖ…
ਬੀਕੇਯੂ ਡਕੌਂਦਾ ਗਿੱਲ ਦੇ ਆਗੂ ਸੁਖਦੇਵ ਸਿੰਘ,ਬੀਕੇਯੂ ਡਕੌਂਦਾ ਧਨੇਰ ਦੇ ਆਗੂ ਬਲਜੀਤ ਸਿੰਘ ਭਾਣਾ ਨੇ ਕਿਹਾ ਕਿ ਭਾਰਤ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਲੋਕਾਂ ਦੇ ਵਿਰੋਧ ਲਗਾਤਾਰ ਵਧ ਰਹੇ ਹਨ ,ਬੇਰੁਜ਼ਗਾਰੀ, ਨਸ਼ੇ, ਭੁੱਖਮਰੀ ਵਰਗੀਆਂ ਸੱਮਸਿਆਵਾਂ ਨਾਲ਼ ਲੋਕ ਜੂਝ ਰਹੇ ਹਨ ਅਜਿਹੇ ਸਮੇਂ ਸਾਮਰਾਜੀ ਦੇਸ਼ਾਂ ਅੱਗੇ ਝੁਕੀ ਹੋਈ ਸਰਕਾਰ ਕੋਲ ਲੋਕਾਂ ਨੂੰ ਦੇਣ ਲਈ ਕੁਝ ਨਹੀਂ ਹੈ ਇਸ ਲਈ ਅਜਿਹਾ ਮਾਹੌਲ ਬਣਾਇਆ ਗਿਆ ਤਾਂ ਕਿ ਲੋਕ ਆਪਣੀਆਂ ਸੱਮਸਿਆਵਾਂ ਨੂੰ ਛੱਡ ਕੇ ਜੰਗ ਵਿੱਚ ਉਲਝੇ ਰਹਿਣ।
ਇਹ ਵੀ ਪੜ੍ਹੋ: Ludhiana court clash 2025: ਅਦਾਲਤ ‘ਚ ਹੋਏ ਵਕੀਲਾਂ ਤੇ ਸਟਾਫ ਵਿਚਕਾਰ ਝਗੜੇ ਦਾ ਮਾਮਲਾ ਭਖਿਆ, ਪੜ੍ਹੋ ਕੀ ਹਨ …
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਂਨਿਹਾਲ ਸਿੰਘ ਦੀਪ ਸਿੰਘ ਵਾਲਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਵੀਰ ਕੌਰ ਗੰਧੜ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਬਿਨਾਂ ਸਾਮਰਾਜੀ ਤਾਕਤਾਂ ਦੇ ਦਖਲ਼ ਤੋਂ ਬਿਨਾਂ ਕਸ਼ਮੀਰ ਦਾ ਮਸਲਾ ਜੋ ਕਿ ਇਸ ਜੰਗ ਦਾ ਇੱਕ ਕਾਰਨ ਬਣਿਆ ਨੂੰ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੱਲ ਕਰੇ ਅਤੇ ਸ਼ਾਂਤੀ ਨਾਲ਼ ਬੈਠ ਕੇ ਗੱਲ ਕਰੇ। ਭਾਰਤ ਅਤੇ ਪਾਕਿਸਤਾਨ ਦੀ ਸਰਕਾਰ ਦੀ ਅਲੋਚਨਾ ਕਰਦਿਆਂ ਹੋਇਆਂ ਦੁਨੀਆਂ ਭਰ ਦੇ ਕਿਰਤੀ ਲੋਕਾਂ ਨੂੰ ਸਾਮਰਾਜੀ ਤਾਕਤਾਂ ਖਿਲਾਫ਼ ਇਕੱਠੇ ਹੋਣ ਦਾ ਸੁਨੇਹਾ ਦਿੱਤਾ ਗਿਆ। Protest March
ਫੋਟੋ ਨਾਲ ਨੱਥੀ