ਗਿਲਗਿਤ-ਬਾਲਟੀਸਤਾਨ ‘ਚ ਪਾਕਿਸਤਾਨ ਵਿਰੋਧੀ ਨਾਅਰੇ, ਸੜਕਾਂ ‘ਤੇ ਉਤਰੇ ਲੋਕ

ਜੰਮੂ। ਮਕਬੂਜ਼ਾ ਕਸ਼ਮੀਰ ਗਿਲਗਿਤ-ਬਾਲਟੀਸਤਾਨ ‘ਚ ਲੋਕ ਫੌਜ ਦੀ ਕਾਰਵਾਈ ਦੇ ਵਿਰੋਧ ‘ਚ ਸੜਥਾਂ ‘ਤੇ ਉਤਰ ਆਏ। ਲੋਕ ਲਾਲ ਝੰਡੇ ਲੈ ਕੇ ਫੌਜ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਤੇ ਫੌਜ ਨੂੰ ਗਿਲਗਿਤ ਦੀ ਜਮੀਨ ਤੋਂ ਚਲੇ ਜਾਣ ਦੀ ਮੰਗ ਕਰ ਰਹੇ ਹਨ। ਲੋਕਾਂ ਨੇ ਮਾਰਚ ਕੱਢਿਆ ਅਤੇ ਪਾਕਿਸਤਾਨ ਵਿਰੋਧੀ ਨਾਅਰੇ ਲਾਏ। ਨਾਰਾਜ਼ ਲੋਕਾਂ ਦਾ ਕਹਿਣਾ ਹੈ ਕਿ 500 ਨੌਜਵਾਨਾਂ ਨੇ ਪਾਕਿਸਤਾਨ ਫੌਜ ਤੋਂ ਚਲੇ ਜਾਣ ਲਈ ਕਿਹਾ ਤਾਂ ਉਨ੍ਹਾਂ ਨੂੰ ਜੇਲ੍ਹ ‘ਚ ਸੁੱਟ ਦਿੱਤਾ ਗਿਆ। ਇੱਥੋਂ ਦੇ ਲੋਕ ਚੀਨ ਪਾਕਿਸਤਾਨ ਇਕਨਾਮਿਕ ਕਾਰੀਡੋਰ ਦਾ ਵਿਰੋਧ ਵੀ ਕਰ ਰਹੇ ਹਨ। ਇਹ ਇੱਥੋਂ ਹੀ ਹੋਕੇ ਹੀ ਲੰਘੇਗਾ।

ਇਹ ਵੀ ਪੜ੍ਹੋ : ਬਿਟਕੋਇਨ ਕੀ ਹੈ?

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗਲਿਆਰੇ ਨਾਲ ਸਿਰਫ਼ ਚੀਨ ਤੇ ਪਾਕਿਸਤਾਨ ਦੇ ਪੰਜਾਬੀ ਵਪਾਰੀਆਂ ਨੂੰ ਹੀ ਫਾਇਦਾ ਹੋਵੇਗਾ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ‘ਚ ਰਾਜਨੀਤਿਕ ਵਰਕਰ ਬਾਬਾ ਜਨ ਵੀ ਸ਼ਾਮਲ ਹਨ। ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਸਥਾਨਕ ਲੋਕਾਂ ਦੀਆਂ ਰਾਜਨੀਤਿਕ ਉਮੀਦਾਂ ਦਾ ਦਮਨ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਗਿਲਗਿਤ-ਬਾਲਟੀਸਥਾਨ ਮਕਬੂਜ਼ਾ ਕਸ਼ਮੀਰ ਦੀ ਉੱਤਰੀ ਸਰਹੱਦ ‘ਤੇ ਹਨ। ਇੱਥੋਂ ਪਿਛਲੇ ਦਿਨੀਂ ਹੋਈਆਂ ਚੋਣਾਂ ਨੂੰ ਲੈ ਕੇ ਵੀ ਪ੍ਰਦਰਸ਼ਨ ਹੋਏ ਹਨ। ਚੋਣਾਂ ਦੌਰਾਨ ਗੜਬੜੀਆਂ ਕਰਨ ਦੇ ਦੋਸ਼ ਲੱਗੇ ਸਨ।

twitter