
Punjab Protest: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਪੰਜਾਬ ਭਰ ਵਿੱਚ ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ, ਮੁਲਾਜ਼ਿਮ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਹਰ ਜ਼ਿਲ੍ਹੇ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ। ਅੱਜ ਡੀਸੀ ਦਫ਼ਤਰ ਫ਼ਰੀਦਕੋਟ ਸਾਹਮਣੇ ਸੈਂਕੜੇ ਕਿਸਾਨਾਂ-ਮਜ਼ਦੂਰਾਂ ਮੁਲਾਜ਼ਿਮਾਂ ਅਤੇ ਨੌਜਵਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਸੂਬਾ ਆਗੂ ਬਿੰਦਰ ਸਿੰਘ ਗੋਲੇਵਾਲਾ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਭੁਪਿੰਦਰ ਸਿੰਘ ਔਲਖ, ਸ਼ਮਸ਼ੇਰ ਸਿੰਘ ਕਿੰਗਰਾ ਮਜ਼ਦੂਰ ਆਗੂ ਗੁਰਤੇਜ ਸਿੰਘ ਹਰੀ ਨੋਂ, ਗੁਰਪਾਲ ਸਿੰਘ ਨੰਗਲ, ਵਿਦਿਆਰਥੀ ਆਗੂ ਹਰਵੀਰ ਕੌਰ ਗੰਧੜ, ਮੁਲਾਜ਼ਿਮ ਆਗੂ ਹਰਪ੍ਰੀਤ ਸਿੰਘ ਸਰਾਂ, ਸਿਮਰਨ ਸਿੰਘ ਬਰਾੜ, ਪ੍ਰੇਮ ਚਾਵਲਾ, ਜਤਿੰਦਰ ਕੁਮਾਰ, ਨੌਜਵਾਨ ਆਗੂ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ ਨੇ ਕੇਂਦਰ ਦੀਆਂ ਨੀਤੀਆਂ ਬਿਜਲੀ ਬਿੱਲ 2025,ਬੀਜ ਬਿੱਲ 2025,ਜੀ ਰਾਮ ਜੀ ਯੋਜਨਾ ਅਤੇ ਸਮੁੱਚੀ ਕਿਸਾਨੀ ਦੀ ਕਰਜਾ ਮੁਆਫੀ ਦੀ ਮੰਗ ਕੀਤੀ।
ਇਹ ਵੀ ਪੜ੍ਹੋ: Punjab Bomb Threat: ਪੰਜਾਬ ’ਚ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਉਹਨਾਂ ਕਿਹਾ ਕਿ ਕੇਂਦਰ ਦੀ ਸਰਕਾਰ ਲਗਾਤਾਰ ਸਰਕਾਰੀ ਅਧਾਰਿਆਂ ਦਾ ਨਿੱਜੀਕਰਨ ਕਰ ਰਹੀ ਹੈ ਇਸੇ ਤਹਿਤ ਬਿਜਲੀ ਬਿੱਲ ਲਿਆਂਦਾ ਗਿਆ ਹੈ। ਸਾਮਰਾਜੀਆਂ ਦੀ ਖੇਤੀ ਵਿੱਚ ਦਖਲਅੰਦਾਜ਼ੀ ਵਧਾਉਣ ਲਈ ਨਵਾਂ ਬੀਜ ਬਿੱਲ ਲਿਆਂਦਾ ਗਿਆ ਹੈ। ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਤਹਿਤ ਮਜ਼ਦੂਰਾਂ ਨੂੰ 100 ਦਿਨ ਰੁਜ਼ਗਾਰ ਦੀ ਗਾਰੰਟੀ ਦਿੰਦਾ ਮਨਰੇਗਾ ਕਾਨੂੰਨ ਤਬਦੀਲੀ ਦੇ ਨਾਂਅ ਖ਼ਤਮ ਕੀਤਾ ਜਾ ਰਿਹਾ ਹੈ। ਇਸ ਮੌਕੇ ਵੀਰਿੰਦਰ ਸਿੰਘ ਪੁਰੀ, ਗੁਰਤੇਜ ਸਿੰਘ, ਰਾਜਬੀਰ ਸਿੰਘ ਸੰਧਵਾਂ, ਸੁਖਦੇਵ ਸਿੰਘ, ਜਗਸੀਰ ਸਿੰਘ ਸਾਧੂਵਾਲਾ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਗ਼ਮਦੂਰ ਸਿੰਘ ਸੰਘਰਾਹੂਰ, ਜੋਰਾ ਸਿੰਘ ਭਾਣਾ, ਸੁਖਜਿੰਦਰ ਸਿੰਘ ਤੂੰਬੜਭੰਨ, ਕੁਲਵਿੰਦਰ ਹਰੀਏਵਾਲਾ, ਨੱਥਾ ਸਿੰਘ, ਰਸ਼ਪਾਲ ਸਿੰਘ, ਵੀਰ ਸਿੰਘ ਕੰਮੇਆਣਾ, ਚੰਦ ਸਿੰਘ ਡੋਡ, ਪੱਤਰਕਾਰ ਬਲਰਾਜ ਸਿੰਘ ਮੌੜ, ਗੁਰਪ੍ਰੀਤ ਸਿੰਘ ਔਲਖ, ਪ੍ਰੀਤ ਭਗਵਾਨ ਸਿੰਘ, ਪ੍ਰੀਤਮ ਸਿੰਘ ਪਿੰਡੀ ਆਗੂਆਂ ਨੇ ਕਿਹਾ ਕਿ ਅੱਜ ਦੇ ਇਕੱਠ ਇਕ ਵੱਡੇ ਅੰਦੋਲਨ ਦੀ ਸ਼ੁਰੂਆਤ ਹਨ।
ਪੰਜਾਬ ਸਰਕਾਰ ਵੀ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ ਅਤੇ ਕੇਂਦਰ ਦੀ ਹਾਂ ਵਿੱਚ ਹਾਂ ਮਿਲਾਉਂਦੀ ਆ ਰਹੀ ਹੈ। ਸਰਕਾਰ ਦੀਆਂ ਕਾਰਪੋਰੇਟ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਅੱਜ ਸਾਰੇ ਤਬਕੇ ਇਕੱਠੇ ਹੋ ਰਹੇ ਹਨ। ਮਲਕੀਤ ਸਿੰਘ, ਡਾ. ਕੁਲਬੀਰ ਸਿੰਘ ਅਤੇ ਗੁਰਦਿਆਲ ਸਿੰਘ ਭੱਟੀ ਉਹਨਾਂ ਕਿਹਾ ਕਿ ਇਹਨਾਂ ਨੀਤੀਆਂ ਨੂੰ ਰੱਦ ਕਰਵਾਉਣ ਤੱਕ ਸੰਗਰਸ਼ ਜਾਰੀ ਰਹੇਗਾ।













