ਚੰਗੀ ਸਿਹਤ ਲਈ ਜ਼ਰੂੁਰੀ ਹੈ ਪੋ੍ਰਟੀਨ

ਚੰਗੀ ਸਿਹਤ ਲਈ ਜ਼ਰੂੁਰੀ ਹੈ ਪੋ੍ਰਟੀਨ

ਇੱਕ ਸਿਹਤਮੰਦ ਸਰੀਰ ਲਈ ਮੁੱਖ ਤੌਰ ’ਤੇ ਛੇ ਤੱਤਾਂ ਦੀ ਲੋੜ ਹੁੰਦੀ ਹੈ ਜਿਵੇਂ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਚਰਬੀ, ਵਿਟਾਮਿਨ, ਖਣਿਜ ਪਦਾਰਥ ਤੇ ਪਾਣੀ ਇਨ੍ਹਾਂ ਸਭ ਨੂੰ ਮਿਲਾ ਕੇ ਹੀ ਸੰਤੁਲਿਤ ਖੁਰਾਕ ਬਣਦੀ ਹੈ ਪਾਣੀ ਤੋਂ ਬਾਅਦ ਸਾਡੇ ਸਰੀਰ ਵਿੱਚ ਪ੍ਰੋਟੀਨ ਹੀ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ ਸਾਡਾ ਸਰੀਰ ਸੈੱਲਾਂ ਦਾ ਬਣਿਆ ਹੋਇਆ ਹੈ

ਕਈ ਸੈੱਲ ਮਿਲ ਕੇ ਟਿਸ਼ੂ ਅਤੇ ਕਈ ਟਿਸ਼ੂ ਮਿਲ ਕੇ ਇੱਕ ਅੰਗ ਬਣਾਉਂਦੇ ਹਨ ਵੱਖ-ਵੱਖ ਸੈੱਲ ਮਿਲ ਕੇ ਹੱਡੀਆਂ, ਮਾਸਪੇਸ਼ੀਆਂ, ਨਾੜਾਂ ਤੇ ਚਮੜੀ ਦੇ ਖਾਸ ਕੰਮ ਕਰਨ ਵਿੱਚ ਯਤਨਸ਼ੀਲ ਰਹਿੰਦੇ ਹਨ ਇਨ੍ਹਾਂ ਸੈੱਲਾਂ ਦੀ ਜ਼ਿੰਦਗੀ ਸਾਡੀ ਖੁਰਾਕ ’ਤੇ ਨਿਰਭਰ ਕਰਦੀ ਹੈ ਪ੍ਰੋਟੀਨ ਇਨ੍ਹਾਂ ਸੈੱਲਾਂ ਲਈ ਸਭ ਤੋਂ ਜ਼ਰੂਰੀ ਤੱਤ ਹੈ ਸਾਡੀ ਖੁਰਾਕ ਵਿੱਚ ਪ੍ਰੋਟੀਨ ਦੀ ਕਮੀ ਕਾਰਨ ਇਹ ਸੈੱਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਤੇ ਨਤੀਜੇ ਵਜੋਂ ਸਰੀਰ ਵਿੱਚ ਚਲਦੇ ਵੱਖ-ਵੱਖ ਅੰਗਾਂ ਦੇ ਕੰਮਾਂ ’ਚ ਵਿਘਨ ਪੈ ਜਾਂਦਾ ਹੈ

ਪ੍ਰੋਟੀਨ ਦੇ ਲਾਭ:

  • ਸਰੀਰ ਵਿਚਲੇ ਹਰੇਕ ਸੈੱਲ ਲਈ ਪ੍ਰੋਟੀਨ ਜ਼ਰੁੁੂਰੀ ਤੱਤ ਹੈ ਪ੍ਰੋਟੀਨ ਜਿੱਥੇ ਨਵੇਂ ਸੈੱਲ ਬਣਾਉਣ ਵਿੱਚ ਮੱਦਦ ਕਰਦੇ ਹਨ, ਉੱਥੇ ਪੁਰਾਣੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਦੇ ਹਨ
  • ਪ੍ਰੋਟੀਨ ਹੱਡੀਆਂ ਤੇ ਦੰਦਾਂ ਨੂੰ ਮਜ਼ਬੂੁਤੀ ਪ੍ਰਦਾਨ ਕਰਦੇ ਹਨ
  • ਪ੍ਰੋਟੀਨ ਮਾਸਪੇਸ਼ੀਆਂ ਦੇ ਵਿਕਾਸ ਲਈ ਬੇਹੱਦ ਲਾਹੇਵੰਦ ਤੱਤ ਹੈ
  • ਪ੍ਰੋਟੀਨ ਸਾਡੇ ਸਰੀਰ ’ਚ ਹਾਰਮੋਨ, ਐਂਜਾਈਮ ਅਤੇ ਐਂਟੀਬਾਡੀਜ਼ ਬਣਾਉਣ ’ਚ ਮੱਦਦ ਕਰਕੇ ਸਰੀਰ ਦੀ ਸੁਰੱਖਿਆ ਅਤੇ ਪਾਚਨ ਪ੍ਰਣਾਲੀ ਮਜ਼ਬੂਤ ਕਰਨ ’ਚ ਸਹਾਇਤਾ ਕਰਦਾ ਹੈ
  • ਪ੍ਰੋਟੀਨ ਖੂਨ ਦੇ ਸੈੱਲ ਬਣਾਉਣ ’ਚ ਵੀ ਮੱਦਦ ਕਰਦਾ ਹੈ
  • ਪ੍ਰੋਟੀਨ, ਚਮੜੀ, ਨਹੁੰਆਂ ਤੇ ਵਾਲਾਂ ਦੀ ਸਿਹਤ ਲਈ ਵੀ ਲਾਭਦਾਇਕ ਹੈ
  • ਪ੍ਰੋਟੀਨ ਜ਼ਖ਼ਮ ਭਰਨ ’ਚ ਮੱਦਦ ਕਰਦਾ ਹੈ

ਪ੍ਰੋਟੀਨ ਦੀ ਕਮੀ:

ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੀ ਸਭ ਤੋਂ ਵੱਡੀ ਬਿਮਾਰੀ ਦਾ ਨਾਂਅ ‘ਕਵੇਸਰਕਰ’ ਹੈ ਪ੍ਰੋਟੀਨ ਦੀ ਕਮੀ ਤੋਂ ਇਲਾਵਾ ਕੈਲੋਰੀ ਦੀ ਕਮੀ ਹੋ ਜਾਣ ਨਾਲ ‘ਮੈਰਸਮਸ’ ਨਾਂਅ ਦੀ ਬਿਮਾਰੀ ਹੋ ਜਾਂਦੀ ਹੈ ਕਵੇਸਰਕਰ ਕੁਪੋਸ਼ਣ ਦਾ ਹੀ ਇੱਕ ਰੂਪ ਹੈ

ਭਾਰਤ ’ਚ 50-55 ਫੀਸਦੀ ਬੱਚਿਆਂ ਦੀ ਮੌਤ ਕੁਪੋਸ਼ਣ ਕਾਰਨ ਹੋ ਜਾਂਦੀ ਹੈ ਸੰਸਾਰ ਭਰ ਵਿੱਚ ਹਰੇਕ ਤਿੰਨ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ’ਚੋਂ ਇੱਕ ਬੱਚਾ ਸਾਡੇ ਦੇਸ਼ ਦਾ ਹੈ ਇਹ ਗੰਭੀਰ ਬਿਮਾਰੀ ਆਮ ਕਰਕੇ 1-4 ਸਾਲ ਦੇ ਉਮਰ ਤੱਕ ਦੇ ਬੱਚਿਆਂ ਵਿੱਚ ਦੇਖਣ ਨੂੰ ਮਿਲਦੀ ਹੈ, ਇਹ ਜ਼ਿਆਦਾਤਰ ਵਿਕਾਸਸ਼ੀਲ ਅਤੇ ਅਵਿਕਸਿਤ ਦੇਸ਼ਾਂ ’ਚ ਪਾਈ ਜਾਂਦੀ ਹੈ

ਸਾਡੇ ਦੇਸ਼ ਵਿੱਚ ਖੁਰਾਕ ਵਿੱਚ ਪ੍ਰੋਟੀਨ ਦੀ ਕਮੀ ਦੇ ਮੁੱਖ ਕਾਰਨ ਗਰੀਬੀ, ਅਨਪੜ੍ਹਤਾ, Çਲੰਗ ਭੇਦਭਾਵ, ਕੁਦਰਤੀ ਸੰਕਟ ਜਿਵੇਂ ਭੁੱਖਮਰੀ, ਸੋਕਾ ਆਦਿ ਹਨ ਇਨ੍ਹਾਂ ਤੋਂ ਇਲਾਵਾ ਗੁਰਦਿਆਂ ਦੀ ਬਿਮਾਰੀ , ਸ਼ਰਾਬ ਦੀ ਲਤ, ਆਂਦਰਾਂ ਵਿੱਚ ਭੋਜਨ ਜਜ਼ਬ ਹੋਣ ਦੀ ਕਿਰਿਆ ’ਚ ਖਰਾਬੀ ਕਾਰਨ ਵੀ ਹੋ ਸਕਦੇ ਹਨ ਜਾਗਰੂਕਤਾ ਦੀ ਘਾਟ ਕਰਕੇ ਮਾਵਾਂ ਬੱਚੇ ਨੂੰ ਆਪਣਾ ਪ੍ਰੋ੍ਰਟੀਨ ਭਰਪੂਰ ਦੁੱਧ ਦੇਣਾ ਛੇਤੀ ਛੁਡਾ ਦਿੰਦੀਆਂ ਹਨ, ਜਿਸ ਕਰਕੇ ਬੱਚੇ ਵਿੱਚ ਪ੍ਰੋਟੀਨ ਦੀ ਕਮੀ ਪੈਦਾ ਹੋ ਜਾਂਦੀ ਹੈ

ਲੱਛਣ:

ਜਲੋਧਰ ਰੋਗ- ਪ੍ਰੋਟੀਨ ਸਾਡੇ ਸਰੀਰ ’ਚ ਪਾਣੀ ਦਾ ਸੰਤੁਲਨ ਬਣਾਉਣ ਲਈ ਜਿੰਮੇਵਾਰ ਹੁੰਦੇ ਹਨ ਇਨ੍ਹਾਂ ਦੀ ਕਮੀ ਕਾਰਨ ਪਾਣੀ ਖਾਸ ਕਰਕੇ ਲੱਤਾਂ, ਗਿੱਟਿਆਂ ਤੇ ਪੈਰਾਂ ਵਿੱਚ ਜਮ੍ਹਾ ਹੋਣ ਲੱਗ ਪੈਂਦਾ ਹੈ ਤੇ ਸਰੀਰ ਵਿੱਚ ਸੋਜ਼ ਆਉਣ ਲੱਗ ਪੈਂਦੀ ਹੈ ਕਵੇਸਰਕਰ ਦੇ ਮਰੀਜ਼ ਵਿੱਚ ਅਕਸਰ ਪੇਟ ਫੁੱਲਿਆ ਨਜ਼ਰ ਆਉਂਦਾ ਹੈ

ਮਾਸਪੇਸ਼ੀਆਂ ’ਚ ਕਮਜ਼ੋਰੀ- ਖੁਰਾਕ ਵਿੱਚ ਪ੍ਰੋਟੀਨ ਦੀ ਕਮੀ ਕਾਰਨ ਸਰੀਰ ਮਾਸਪੇਸ਼ੀਆਂ ’ਚੋਂ ਪ੍ਰੋਟੀਨ ਲੈਣ ਲੱਗ ਪੈਂਦਾ ਹੈ, ਜਿਸ ਕਰਕੇ ਮਰੀਜ਼ ਦਾ ਭਾਰ ਵੀ ਘਟ ਜਾਂਦਾ ਹੈ

ਹੱਡੀਆਂ ਤੇ ਜੋੜਾਂ ਦਾ ਦਰਦ-ਸਾਡਾ ਸਰੀਰ ਪ੍ਰੋਟੀਨ ਨੂੰ ਜੋੜਾਂ ’ਚ ਮੌਜੂਦ ਤਰਲ ਪਦਾਰਥਾਂ ਵਿੱਚ ਜਮ੍ਹਾ ਕਰਕੇ ਰੱਖਦਾ ਹੈ ਪ੍ਰੋਟੀਨ ਦੀ ਕਮੀ ਹੋਣ ’ਤੇ ਜੋੜਾਂ ਵਿਚਲੇ ਪ੍ਰੋਟੀਨ ਭੰਡਾਰ ਖ਼ਤਮ ਹੋਣ ਲੱਗਦੇ ਹਨ ਤੇ ਇਸ ਕਰਕੇ ਜੋੜ ਜਾਮ ਹੋਣ ਮਗਰੋਂ ਦੁਖਣ ਲੱਗ ਪੈਂਦੇ ਹਨ ਲੱਤਾਂ ਤੇ ਬਾਹਾਂ ਪਤਲੀਆਂ ਹੋ ਜਾਂਦੀਆਂ ਹਨ

ਖੂਨ ਦੀ ਕਮੀ (ਅਨੀਮੀਆ)- ਖੁਰਾਕ ਵਿੱਚ ਪ੍ਰੋਟੀਨ ਦੀ ਕਮੀ ਹੋਣ ਕਾਰਨ ਖੂਨ ’ਚ ਪਾਏ ਜਾਣ ਵਾਲੇ ਪ੍ਰੋਟੀਨ ‘ਹੀਮੋਗਲੋਬਿਨ’ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਖੂਨ ਦੇ ਸੈੱਲ ਬਣਨੇ ਬੰਦ ਹੋ ਜਾਂਦੇ ਹਨ

ਵਾਲ ਝੜਨਾ- ਵਾਲਾਂ ਵਿਚਲਾ ਪ੍ਰੋਟੀਨ, ਕੈਰੋਟਿਨ, ਭੋਜਨ ਵਿੱਚ ਪ੍ਰੋਟੀਨ ਦੀ ਕਮੀ ਕਾਰਨ ਨਹੀਂ ਬਣਦਾ, ਜਿਸ ਕਰਕੇ ਵਾਲ ਬੇਹੱਦ ਪਤਲੇ, ਕਮਜ਼ੋਰ ਤੇ ਦੋ-ਮੂੰਹੇ ਹੋ ਜਾਂਦੇ ਹਨ
ਸੁਰੱਖਿਆ ਅਤੇ ਪਾਚਨ ਪ੍ਰਣਾਲੀ ਵਿੱਚ ਕਮਜ਼ੋਰੀ- ਪ੍ਰੋਟੀਨ ਦੀ ਕਮੀ ਕਰਕੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੋ ਜਾਣ ਕਾਰਨ ਇਨਫੈਕਸ਼ਨ ਹੋਣ ਦਾ ਖ਼ਤਰਾ ਵਧ ਜਾਂਦਾ ਹੈ

ਦਸਤ-ਕਾਫ਼ੀ ਸਮੇਂ ਤੱਕ ਦਸਤ ਹੋਣ ਕਰਕੇ ਸਰੀਰ ਦਾ ਵਾਧਾ ਰੁਕ ਜਾਂਦਾ ਹੈ ਤੇ ਮਰੀਜ਼ ਹੱਡੀਆਂ ਦੀ ਮੁੱਠ ਬਣ ਕੇ ਰਹਿ ਜਾਂਦਾ ਹੈ
ਪ੍ਰੋਟੀਨ ਦੀ ਕਮੀ ਕਾਰਨ ਜ਼ਖ਼ਮ ਭਰਨ ਦੀ ਕਿਰਿਆ ਹੌਲੀ ਹੋ ਜਾਂਦੀ ਹੈ ਕਵੇਸਰਕਰ ਦੇ ਮਰੀਜ਼ ਵਿੱਚ ਮਿਹਦੇ ਦਾ ਅਕਾਰ ਵੱਡਾ ਹੋ ਜਾਂਦਾ ਹੈ, ਜਿਸਨੂੰ ‘ਫੈਟੀ ਲਿਵਰ’ ਕਿਹਾ ਜਾਂਦਾ ਹੈ

ਪ੍ਰੋਟੀਨ ਦੀ ਘਾਟ ਦੇ ਲੱਛਣ:

ਚਮੜੀ ਦੇ ਰੰਗ ’ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ ਗੱਲ੍ਹਾਂ ’ਤੇ ਚਿੱਟੇ ਰੰਗ ਦੇ ਦਾਗ ਪੈ ਜਾਂਦੇ ਹਨ ਪੈਰਾਂ ਤੇ ਹੱਥਾਂ ਦੇ ਨਹੁੁੰਆਂ ’ਤੇ ਚਿੱਟੇ ਰੰਗ ਦੀਆਂ ਲਾਈਨਾਂ ਪ੍ਰੋਟੀਨ ਦੀ ਕਮੀ ਦੇ ਲੱਛਣ ਦਰਸਾਉਦੀਆਂ ਹਨ ਪ੍ਰੋਟੀਨ ਦੀ ਕਮੀ ’ਚ ਦੰਦਾਂ ਨੂੰ ਕੀੜਾ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਤੇ ਥੁੱਕ ਬਣਾਉਣ ਵਾਲੀਆਂ ਗ੍ਰੰਥੀਆਂ ’ਤੇ ਵੀ ਬੁਰਾ ਅਸਰ ਪੈਂਦਾ ਹੈ

-ਮਰੀਜ਼ ’ਚ ਪ੍ਰੋਟੀਨ ਦੀ ਕਮੀ ਕਾਰਨ ਚਿੰਤਾ, ਘਬਰਾਹਟ, ਤਣਾਅ, ਇੱਛਾ ਸ਼ਕਤੀ ਦਾ ਖ਼ਤਮ ਹੋਣਾ, ਸਿਰਦਰਦ ਬੇਹੋਸ਼ ਹੋ ਕੇ ਡਿੱਗਣਾ, ਨੀਂਦ ਨਾ ਆਉਣਾ ਆਦਿ ਲੱਛਣ ਪੈਦਾ ਹੋ ਜਾਂਦੇ ਹਨ

ਕਿੰਜ ਕਰੀਏ ਪ੍ਰੋਟੀਨ ਦੀ ਕਮੀ ਨੂੰ ਪੂਰਾ ?

ਪ੍ਰੋਟੀਨ ਦੀ ਕਮੀ ਨੂੰ ਸੰਤੁਲਿਤ ਖੁਰਾਕ ਲੈ ਕੇ ਪੂਰਾ ਕੀਤਾ ਜਾ ਸਕਦਾ ਹੈ ਬੱਚਿਆਂ ਤੇ ਨੌਜਵਾਨਾਂ ਵੱਲੋਂ ਫਾਸਟ ਫੂਡ ਦੀ ਵਾਧੂ ਵਰਤੋਂ ਮੋਟਾਪੇ ਦਾ ਕਾਰਨ ਬਣਨ ਤੋਂ ਇਲਾਵਾ ਕਈ ਹੋਰ ਬਿਮਾਰੀਆਂ ਨੂੰ ਵੀ ਸੱਦਾ ਦਿੰਦੀ ਹੈ ਔਰਤਾਂ ਨੂੰ ਖਾਸ ਤੌਰ ’ਤੇ ਸਿਹਤ ਸਬੰਧੀ ਜਾਗਰੂਕ ਹੋਣ ਦੀ ਲੋੜ ਹੈ ਅੱਜ-ਕੱਲ੍ਹ ਪਤਲੇ ਹੋਣ ਦੀਆਂ ਚਾਹਵਾਨ ਔਰਤਾਂ ਰੋਟੀ-ਪਾਣੀ ਛੱਡ ਦਿੰਦੀਆਂ ਹਨ ਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਹਨ ਸਾਨੂੰ ਰੋਜ਼ਾਨਾ ਖੁਰਾਕ ’ਚ ਪ੍ਰੋਟੀਨ ਨੂੰ ਸਹੀ ਮਾਤਰਾ ’ਚ ਸ਼ਾਮਲ ਕਰਨਾ ਚਾਹੀਦੈ ਜਿਵੇਂ ਅਨਾਜ, ਦਾਲਾਂ, ਮੂੰਗਫ਼ਲੀ, ਲੋਬੀਆ, ਸੋਇਆਬੀਨ, ਮਸਰ ਦੀ ਦਾਲ ਆਦਿ

ਦੁੱਧ ਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਪਨੀਰ ਪ੍ਰੋਟੀਨ ਭਰਪੂਰ ਹੁੰਦੇ ਹਨ ਅਤੇ ਸਰੀਰ ਦੁਆਰਾ ਅਸਾਨੀ ਨਾਲ ਹਜ਼ਮ ਹੋ ਜਾਂਦੇ ਹਨ ਦਾਲਾਂ ਵਿੱਚ ਸੋਇਆਬੀਨ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਹੈ ਸੋਇਆਬੀਨ ’ਚ ਸਾਰੇ ਜ਼ਰੂਰੀ ਵਿਟਾਮਿਨ ਹੋਣ ਦੇ ਨਾਲ ਹੀ ਕੈਲੋਸਟਰੋਲ ਤੇ ਕਾਰਬੋਹਾਈਡਰੇਟਸ ਬਹੁਤ ਘੱਟ ਮਾਤਰਾ ਵਿੱਚ ਹੁੰਦੇ ਹਨ, ਜਿਸ ਕਰਕੇ ਸੋਇਆਬੀਨ ਦੀ ਵਰਤੋਂ ਸ਼ੂਗਰ ਦੇ ਰੋਗੀ ਵੀ ਕਰ ਸਕਦੇ ਹਨ ਜਿਹੜੇ ਬੱਚਿਆਂ ਨੂੰ ਗਾਂ ਜਾਂ ਮੱਝ ਦੇ ਦੁੱਧ ਤੋਂ ਐਲਰਜੀ ਹੋਵੇ, ਉਹ ਸੋਇਆਬੀਨ ਦੇ ਦੁੱਧ ਦਾ ਸੇਵਨ ਕਰ ਸਕਦੇ ਹਨ
ਹਰਪ੍ਰੀਤ ਸਿੰਘ ਬਰਾੜ,
ਡੀਓ, 174 ਮਿਲਟਰੀ ਹਸਪਤਾਲ,
ਬਠਿੰਡਾ ਕੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ