Bangladesh: ਬੰਗਲਾਦੇਸ਼ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਜ਼ਰੂਰੀ

Bangladesh

Bangladesh: ਬੰਗਲਾਦੇਸ਼ ’ਚ ਹਿੰਦੂਆਂ ਖਿਲਾਫ ਹਮਲਿਆਂ ਦੀਆਂ ਖਬਰਾਂ ’ਤੇ ਭਾਰਤ ਸਰਕਾਰ ਚਿੰਤਿਤ ਨਜ਼ਰ ਆ ਰਹੀ ਹੈ। ਇੱਕ ਹਿੰਦੂ ਆਗੂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਹਮਲੇ ਹੋਰ ਚਰਚਾ ਦਾ ਵਿਸ਼ਾ ਬਣ ਗਏ ਹਨ। ਮੁਲਕ ਦੇ 50 ਜ਼ਿਲ੍ਹਿਆਂ ’ਚ 200 ਦੇ ਕਰੀਬ ਹਮਲੇ ਹੋਏ ਦੱਸੇ ਜਾ ਰਹੇ ਹਨ। ਘੱਟ ਗਿਣਤੀਆਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਅਸਲ ’ਚ ਬੰਗਲਾਦੇਸ਼ ’ਚ ਹੋਏ ਤਖਤਾਪਲਟ ਵੇਲੇ ਤੋਂ ਹੀ ਇਸ ਗੱਲ ਦਾ ਡਰ ਸੀ ਕਿ ਜਿਸ ਤਰ੍ਹਾਂ ਕੱਟੜਪੰਥੀ ਤਾਕਤਾਂ ਮੁਲਕ ’ਚ ਸਰਗਰਮ ਹੋ ਗਈਆਂ ਹਨ ਉਸ ਨਾਲ ਘੱਟ ਗਿਣਤੀਆਂ ਲਈ ਖਤਰੇ ਪੈਦਾ ਹੋਣਗੇ।

Read Also : Punjab News: ਨਵੇਂ ਵਿਧਾਇਕਾਂ ਦਾ ਦੋ ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ

ਸਮੱਸਿਆ ਦੀ ਜੜ੍ਹ ਸਿਆਸੀ ਅਸਥਿਰਤਾ ਹੈ। ਆਰਜ਼ੀ ਸਰਕਾਰ ਬੇਹੱਦ ਕਮਜ਼ੋਰ ਹੋਣ ਕਰਕੇ ਸਮੁੱਚਾ ਬੰਗਲਾਦੇਸ਼ ਡਾਵਾਂਡੋਲ ਨਜ਼ਰ ਆ ਰਿਹਾ ਹੈ। ਬੰਗਲਾਦੇਸ਼ ’ਚ ਸੰਵਿਧਾਨ ’ਤੇ ਪ੍ਰਸ਼ਾਸਨ ਨਾਂਅ ਦੀ ਕੋਈ ਚੀਜ ਨਹੀਂ ਨਜ਼ਰ ਨਹੀਂ ਆ ਰਹੀ। ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ’ਚ ਅਜਿਹੀ ਕੋਈ ਮਜ਼ਬੂਤੀ ਤੇ ਦ੍ਰਿੜ ਇੱਛਾ ਸ਼ਕਤੀ ਨਜ਼ਰ ਆ ਰਹੀ ਹੈ ਜੋ ਦੇਸ਼ ਨੂੰ ਸਹੀ ਢੰਗ ਨਾਲ ਚਲਾ ਸਕੇ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਬੰਗਲਾਦੇਸ਼ ਵੀ ਵਿਸ਼ਵ ਮਹਾਂਸ਼ਕਤੀਆਂ ਦੀ ਪਰਖ ਦੀ ਪ੍ਰਯੋਗਸ਼ਾਲਾ ਬਣ ਕੇ ਰਹਿ ਗਿਆ ਹੈ।

Bangladesh

ਅਜਿਹੀ ਪ੍ਰਯੋਗਸ਼ਾਲਾ ’ਚ ਘੱਟ ਗਿਣਤੀਆਂ ਦੇ ਲੋਕ (ਅਲਪਸੰਖਿਅਕ) ਪਿਸ ਜਾਂਦੇ ਹਨ। ਅਫਗਾਨਿਸਤਾਨ ਵੀ ਅਜਿਹੀ ਪ੍ਰਯੋਗਸ਼ਾਲਾ ਦੀ ਮਿਸਾਲ ਬਣਿਆ ਸੀ ਜਿੱਥੇ ਘੱਟ ਗਿਣਤੀਆਂ ਨੂੰ ਆਖਰ ਜਲਾਵਤਨੀ ਹੀ ਭੋਗਣੀ ਪਈ। ਭਾਵੇਂ ਸਾਰਾ ਮਸਲਾ ਬੰਗਲਾਦੇਸ਼ ਦੇ ਸਿਆਸੀ ਹਾਲਾਤਾਂ ਦੇ ਸੁਧਾਰਨ ਨਾਲ ਹੀ ਹੱਲ ਹੋਣਾ ਹੈ ਫਿਰ ਵੀ ਉਮੀਦ ਕਰਨੀ ਚਾਹੀਦੀ ਹੈ ਕਿ ਭਾਰਤ ਸਰਕਾਰ ਇਸ ਸਬੰਧੀ ਯੋਗ ਕਦਮ ਚੁੱਕੇਗੀ ਕਿਉਂਕਿ ਹਿੰਦੂ ਭਾਈਚਾਰੇ ਦੀ ਟੇਕ ਭਾਰਤ ’ਤੇ ਹੀ ਹੈ।