ਦੋ ਔਰਤਾਂ ਸਮੇਤ ਤਿੰਨ ਨਾਮਜ਼ਦ | Sucide
ਫਿਰੋਜ਼ਪੁਰ, (ਸੱਤਪਾਲ ਥਿੰਦ/ਸੱਚ ਕਹੂੰ ਨਿਊਜ਼)। ਪਿੰਡ ਜੱਸੇਵਾਲਾ ਦੇ ਰਹਿਣ ਵਾਲੇ ਇਕ ਪ੍ਰਾਪਰਟੀ ਡੀਲਰ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਦੋ ਔਰਤਾਂ ਸਮੇਤ 3 ਜਾਣਿਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Sucide)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਪਾਲ ਸਿੰਘ ਵਾਸੀ ਜੱਸੇਵਾਲਾ ਨੇ ਦੱਸਿਆ ਕਿ ਉਸ ਦਾ ਭਰਾ ਗੁਰਪਾਲ ਸਿੰਘ (37) ਅਤੇ ਪਿੰਦਰ ਸਿੰਘ ਪ੍ਰਾਪਰਟੀ ਦਾ ਸਾਂਝਾ ਕੰਮ ਕਰਦੇ ਸਨ। ਗੁਰਪਾਲ ਸਿੰਘ ਅਤੇ ਪਿੰਦਰ ਸਿੰਘ ਨੇ ਸਾਢੇ 3 ਕਿਲੇ ਜ਼ਮੀਨ ਸਾਂਝੇ ਖਾਤੇ ਵਿਚ ਖਰੀਦ ਕੀਤੀ ਸੀ ਪਿੰਦਰ ਸਿਘ ਨੇ ਕਥਿਤ ਤੌਰ ‘ਤੇ ਇਹ ਜ਼ਮੀਨ ਆਪਣੀ ਪਤਨੀ ਸੁਖਜੀਤ ਕੌਰ ਅਤੇ ਭਰਜਾਈ ਰਮਨਦੀਪ ਕੌਰ ਦੇ ਨਾਂਅ ਕਰਵਾ ਦਿੱਤੀ।ਜਦੋਂ ਗੁਰਪਾਲ ਸਿੰਘ ਨੇ ਪਿੰਦਰ ਸਿੰਘ ਕੋਲੋਂ ਉਕਤ ਜ਼ਮੀਨ ਦਾ ਹਿਸਾਬ ਤੇ ਪੈਸੇ ਮੰਗੇ ਤਾਂ ਉਹ ਟਾਲ ਮਟੋਲ ਕਰਨ ਲੱਗ ਪਏ, ਜਿਸ ਤੋਂ ਤੰਗ ਆ ਕੇ ਗੁਰਪਾਲ ਸਿੰਘ ਨੇ ਨਹਿਰ ਵਿਚ ਛਾਲ ਮਾਰਕੇ ਆਤਮ ਹੱਤਿਆ ਕਰ ਲਈ। (Sucide)
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗੁਰੂਹਰਸਹਾਏ ਦੇ ਇੰਸਪੈਕਟਰ ਰਮਨ ਕੁਮਾਰ ਨੇ ਦੱਸਿਆ ਕਿ ਸੁਖਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪਿੰਦਰ ਸਿੰਘ ਪੁੱਤਰ ਨਛੱਤਰ ਸਿੰਘ, ਸੁਖਜੀਤ ਕੌਰ ਪਤਨੀ ਪਿੰਦਰ ਸਿੰਘ ਅਤੇ ਰਮਨਦੀਪ ਕੌਰ ਪਤਨੀ ਭੁਪਿੰਦਰ ਸਿੰਘ ਵਾਸੀਅਨ ਲੰਡਾ ਰੋਡਾ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। (Sucide)














