ਹਾੜ੍ਹੀ ਤੇ ਬਸੰਤ ਰੁੱਤ ਦੀਆਂ ਫਸਲਾਂ ਲਈ ਸੁਚੱਜਾ ਸਿੰਚਾਈ ਪ੍ਰਬੰਧ
ਫਸਲੀ ਘਣਤਾ ਅਤੇ ਸਿੰਚਾਈ ਦੇ ਰਕਬੇ ’ਚ ਵਾਧੇ ਕਾਰਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟ ਰਿਹਾ ਹੈ ਇਸ ਲਈ ਪਾਣੀ ਦੀ ਸਹੀ ਵਰਤੋਂ ਖਾਤਰ ਸਿੰਚਾਈ ਦੇ ਪਾਣੀ ਦੇ ਕੁਸ਼ਲ ਪ੍ਰਬੰਧਨ ਦੀ ਲੋੜ ਹੈ ਹਾੜ੍ਹੀ ਅਤੇ ਬਸੰਤ ਰੁੱਤ ਦੀਆਂ ਫਸਲਾਂ ਲਈ ਸਿਫਾਰਸ਼ ਕੀਤੀਆਂ ਸਿੰਚਾਈ ਪ੍ਰਣਾਲੀਆਂ ਦਾ ਵਰਣਨ ਇਸ ਤਰ੍ਹਾਂ ਹੈ:-
ਕਣਕ: ਕਣਕ ਦੀ ਬਿਜਾਈ 10 ਸੈਂਟੀਮੀਟਰ ਦੀ ਭਰਵੀਂ ਰੌਣੀ ਪਿੱਛੋਂ ਕਰੋ ਜਦੋਂ ਕਣਕ ਝੋਨੇ ਪਿੱਛੋਂ ਬੀਜਣੀ ਹੋਵੇ ਤਾਂ ਭਰਵੀਂ ਰੌਣੀ ਦੀ ਲੋੜ ਨਹੀਂ ਜੇਕਰ ਕਣਕ ਦੀ ਬਿਜਾਈ ਪਛੇਤੀ ਹੋਣ ਦੀ ਸੰਭਾਵਨਾ ਹੋਵੇ ਤਾਂ ਝੋਨੇ ਦੀ ਖੜ੍ਹੀ ਫ਼ਸਲ ਵਿੱਚ, ਜ਼ਮੀਨ ਦੀ ਕਿਸਮ ਅਨੁਸਾਰ 5-10 ਦਿਨ ਪਹਿਲਾਂ ਰੌਣੀ ਕਰ ਦਿਓ ਇਸ ਤਰ੍ਹਾਂ ਕਣਕ ਦੀ ਬਿਜਾਈ ਸਮੇਂ ਸਿਰ ਹੋ ਸਕਦੀ ਹੈ ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਭਾਰੀਆਂ ਜ਼ਮੀਨਾਂ ਵਿੱਚ 8 ਕਿਆਰੇ ਪ੍ਰਤੀ ਏਕੜ ਤੇ ਰੇਤਲੀਆਂ ਜ਼ਮੀਨਾਂ ਵਿੱਚ 16 ਕਿਆਰੇ ਪ੍ਰਤੀ ਏਕੜ ਬਣਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਹਲਕਾ ਦਿਓ ਅਕਤੂਬਰ ਵਿੱਚ ਬੀਜੀ ਫ਼ਸਲ ਨੂੰ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਤੇ ਇਸ ਤੋਂ ਪਿੱਛੋਂ ਬੀਜੀ ਨੂੰ ਚਾਰ ਹਫ਼ਤੇ ਬਾਅਦ ਪਾਣੀ ਦਿਓ
ਇਸ ਤੋਂ ਬਾਅਦ ਦੇ ਪਾਣੀ ਕਣਕ ਦੀ ਬਿਜਾਈ ਦੇ ਸਮੇਂ ਅਨੁਸਾਰ ਦਿਓ ਹਲਕੀਆਂ ਜ਼ਮੀਨਾਂ ਵਿੱਚ ਪਹਿਲੀ ਸਿੰਚਾਈ ਕੁਝ ਅਗੇਤੀ ਤੇ ਭਾਰੀਆਂ ਜ਼ਮੀਨਾਂ ਜਾਂ ਝੋਏ ਵਾਲੀ ਜ਼ਮੀਨਾਂ ਵਿਚ ਪਛੇਤੀ ਕਰ ਦਿਓ ਹਰ ਇੱਕ ਸੈਂਟੀਮੀਟਰ ਵਰਖਾ ਪਿੱਛੋਂ ਪਹਿਲਾ ਪਾਣੀ ਜਨਵਰੀ ਦੇ ਅਖੀਰ ਤੱਕ ਪੰਜ ਦਿਨ ਪਛੇਤਾ ਤੇ ਜਨਵਰੀ ਤੋਂ ਬਾਅਦ ਦੋ ਦਿਨ ਤੱਕ ਪਛੇਤਾ ਕਰ ਦਿਓ ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮਾਰਚ ਦੇ ਅਖੀਰ ਤੱਕ ਪਾਣੀ ਲਾਉ ਇਹ ਖ਼ਿਆਲ ਰੱਖੋ ਕਿ ਪਾਣੀ ਉਸ ਵੇਲੇ ਲਾਓ ਜਦੋਂ ਹਵਾ ਨਾ ਚੱਲਦੀ ਹੋਵੇ, ਤਾਂ ਕਿ ਫ਼ਸਲ ਡਿੱਗ ਨਾ ਪਵੇ 5 ਦਸੰਬਰ ਤੋਂ ਬਾਅਦ ਬੀਜੀ ਗਈ ਫ਼ਸਲ ਨੂੰ 10 ਅਪਰੈਲ ਤੱਕ ਪਾਣੀ ਲਾਉਂਦੇ ਰਹੋ
ਜੌਂ: ਜੌਂਆਂ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕਰੋ ਇਸ ਤੋਂ ਅਗਲਾ ਪਾਣੀ ਬਿਜਾਈ ਤੋਂ 5-6 ਹਫ਼ਤੇ ਬਾਅਦ ਦਿਓ ਪੰਜਾਬ ਦੇ ਦੱਖਣ-ਪੱਛਮੀ ਖੁਸ਼ਕ ਜ਼ਿਲ੍ਹਿਆਂ ’ਚ ਇੱਕ ਪਾਣੀ ਜ਼ਿਆਦਾ ਦਿੱਤਾ ਜਾ ਸਕਦਾ ਹੈ
ਬਹਾਰ ਰੁੱਤ ਦੀ ਮੱਕੀ: ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਰੌਣੀ ਤੋਂ ਬਾਅਦ ਕਰੋ ਮੀਂਹ ਨੂੰ ਦੇਖਦੇ ਹੋਏ ਪਹਿਲਾ ਪਾਣੀ ਬਿਜਾਈ ਦੇ 25-30 ਦਿਨਾਂ ਬਾਅਦ ਲਾਓ ਇਸ ਤੋਂ ਅਗਲੇ ਪਾਣੀ 10 ਅਪਰੈਲ ਤੱਕ ਦੋ ਹਫ਼ਤੇ ਦੇ ਵਕਫ਼ੇ ’ਤੇ ਅਤੇ ਫਿਰ ਫ਼ਸਲ ਪੱਕਣ ਤੱਕ ਇੱਕ ਹਫ਼ਤੇ ਦੇ ਵਕਫ਼ੇ ’ਤੇ ਲਾਉਂਦੇ ਰਹੋ ਦਾਣੇ ਪੈਣ ਵੇਲੇ ਜ਼ਿਆਦਾ ਤਾਪਮਾਨ ਦੇ ਨੁਕਸਾਨ ਤੋਂ ਬਚਾਉਣ ਲਈ ਫ਼ਸਲ ਨੂੰ ਪਾਣੀ ਦਿੰਦੇ ਰਹਿਣਾ ਚਾਹੀਦਾ ਹੈ ਜਿੱਥੇ ਤੁਪਕਾ ਸਿੰਚਾਈ ਪ੍ਰਣਾਲੀ ਪਲਾਸਟਿਕ ਮਲਚ ਸਮੇਤ ਸਥਾਪਤ ਕੀਤੀ ਗਈ ਹੈ (ਡਰਿੱਪਰ ਫਾਸਲਾ 30 ਸੈਂਟੀਮੀਟਰ ਤੇ ਲੇਟਰਲ ਥਾਂ ਦਾ ਫਾਸਲਾ 60 ਸੈਂਟੀਮੀਟਰ) ਉੱਥੇ ਫਰਵਰੀ ਦੇ ਮਹੀਨੇ ਦੌਰਾਨ 20 ਮਿੰਟ ਲਈ ਇੱਕ ਦਿਨ ਛੱਡ ਕੇ ਪਾਣੀ ਦਿਓ ਮਾਰਚ, ਅਪਰੈਲ ਅਤੇ ਮਈ ਦੇ ਮਹੀਨੇ ਵਿੱਚ ਕ੍ਰਮਵਾਰ 64, 120 ਅਤੇ 130 ਮਿੰਟਾਂ ਲਈ ਇੱਕ ਦਿਨ ਛੱਡ ਕੇ ਪਾਣੀ ਦਿਓ
ਕਮਾਦ: ਅੱਧ ਫਰਵਰੀ ਵਿੱਚ ਬੀਜੀ ਕਮਾਦ ਦੀ ਫਸਲ ਨੂੰ ਅਪਰੈਲ ਤੋਂ ਲੈ ਕੇ ਜੂਨ ਮਹੀਨੇ ਤੱਕ 7-12 ਦਿਨਾਂ ਦੇ ਵਕਫ਼ੇ ਅੰਦਰ ਪਾਣੀ ਦਿੰਦੇ ਰਹੋ ਬਾਰਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਦੇਣ ਦਾ ਵਕਫਾ ਘਟਾਉਂਦੇ ਜਾਂ ਵਧਾਉਂਦੇ ਰਹੋ ਜੇਕਰ ਖੇਤ ਵਿੱਚ ਵਾਧੂ ਪਾਣੀ ਖੜ੍ਹਾ ਹੋ ਜਾਵੇ ਤਾਂ ਉਸ ਨੂੰ ਬਾਹਰ ਕੱਢ ਦਿਓ ਸਰਦੀਆਂ ਵਿੱਚ (ਨਵੰਬਰ-ਜਨਵਰੀ) ਕਮਾਦ ਨੂੰ ਪਾਣੀ ਇੱਕ ਮਹੀਨੇ ਦੇ ਵਕਫ਼ੇ ’ਤੇ ਲਾਓ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਇੱਕ ਪਾਣੀ ਦਸੰਬਰ ਦੇ ਅੱਧ ਵਿੱਚ ਤੇ ਇੱਕ ਹੋਰ ਪਾਣੀ ਜਨਵਰੀ ਦੇ ਪਹਿਲੇ ਹਫ਼ਤੇ ਲਾਓ
ਦੋ ਕਤਾਰੀ ਵਿਧੀ ਨਾਲ ਬੀਜੀ (20 ਸੈਂਟੀਮੀਟਰ ਡੂੰਘੀ) ਕਮਾਦ (ਡਰਿੱਪਰ ਤੋਂ ਡਰਿੱਪਰ ਦਾ ਆਪਸੀ ਫਾਸਲਾ 30 ਸੈਂਟੀਮੀਟਰ ਤੇ ਲੇਟਰਲ ਦਾ ਆਪਸੀ ਫਾਸਲਾ 150 ਸੈਂਟੀਮੀਟਰ ਹੋਵੇ) ਨੂੰ ਅਪਰੈਲ ਤੋਂ ਜੂਨ ਦੌਰਾਨ ਹਰ ਤੀਜੇ ਦਿਨ 120 ਮਿੰਟ ਲਈ ਸਿੰਚਾਈ ਦਿੱਤੀ ਜਾਣੀ ਚਾਹੀਦੀ ਹੈ ਜੁਲਾਈ-ਅਗਸਤ, ਸਤੰਬਰ-ਅਕਤੂਬਰ ਤੇ ਨਵੰਬਰ-ਦਸੰਬਰ ਮਹੀਨਿਆਂ ਵਿੱਚ ਹਰ ਤੀਜੇ ਦਿਨ ਕ੍ਰਮਵਾਰ 100, 80 ਤੇ 60 ਮਿੰਟ ਲਈ ਖੇਤ ਦੀ ਸਿੰਚਾਈ ਕਰੋ ਉਪਰੋਕਤ ਤੋਂ ਬਿਨਾਂ ਖੇਤ ਵਿੱਚ ਪਾਣੀ ਦੀ ਬੱਚਤ ਕਰਨ ਲਈ ਲੇਜ਼ਰ ਕਰਾਹੇ ਦੀ ਵਰਤੋਂ ਕੀਤੀ ਜਾਵੇ ਕਣਕ, ਸੂਰਜਮੁਖੀ, ਛੋਲੇ, ਕਮਾਦ, ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਬੈੱਡਾਂ ’ਤੇ ਕਰਨ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ
ਧੰਨਵਾਦ ਸਾਹਿਤ, ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ