ਅਬਾਦੀ ’ਤੇ ਕਾਬੂ ਪਾਏ ਬਿਨਾ ਤਰੱਕੀ ਸੰਭਵ ਨਹੀਂ

Population

ਵਧਦੀ ਅਬਾਦੀ ਦਾ ਮੁੱਦਾ ਬਿਨਾ ਸ਼ੱਕ ਚਿੰਤਾਯੋਗ ਹੈ ਅਤੇ ਸਿਆਸੀ ਤੌਰ ’ਤੇ ਚੁਭਣ ਵਾਲਾ ਵੀ ਕੇਂਦਰ ਸਰਕਾਰ ਇਸ ’ਤੇ ਕੋਈ ਸਖ਼ਤ ਫੈਸਲਾ ਲੈ ਵੀ ਲਵੇ, ਤਾਂ ਹੰਗਾਮਾ ਹੋਣਾ ਵੀ ਸੁਭਾਵਿਕ ਹੈ, ਜੋ ਪਹਿਲਾਂ ਤੋਂ ਦੇਖਣ ਨੂੰ ਵੀ ਮਿਲਿਆ ਪਰ, ਸੋਲਾਂ ਆਨੇ ਸੱਚ ਹੈ ਕਿ ਅਬਾਦੀ ਵਿਸਫੋਟ ਬਿਨਾਂ ਸਰਕਾਰੀ ਸਖ਼ਤੀ ਦੇ ਰੁਕਣ ਵਾਲਾ ਨਹੀਂ ਹਾਲਾਂਕਿ ਕੋਸ਼ਿਸ਼ਾਂ ਬਹੁਤ ਹੋਈਆਂ, ਪਰ ਸਾਰੀਆਂ ਨਾਕਾਮ ਸਾਬਤ ਹੋਈਆਂ ਜੰਮੂ-ਕਸ਼ਮੀਰ ’ਚ 370 ਵਾਂਗ ਫੈਸਲਾ ਲੈਣਾ ਹੋਵੇਗਾ ਅੰਦਾਜ਼ਨ ਕਰੀਬ 140-150 ਕਰੋੜ ਦਰਮਿਆਨ ਲੋਕਾਂ ਦੀ ਵੱਡੀ ਅਬਾਦੀ ਨਾਲ ਸਾਡਾ ਦੇਸ਼ ਅੱਵਲ ਪਾਇਦਾਨ ’ਤੇ ਖੜ੍ਹਾ ਹੋ ਗਿਆ ਹੈ ਇਹ ਅੰਕੜਾ ਕਿਸੇ ਨੂੰ ਵੀ ਚੈਨ ਨਾਲ ਸੌਣ ਨਹੀਂ ਦਿੰਦਾ ਸੋਚਣ ਲਈ ਮਜ਼ਬੂਰ ਕਰਦਾ ਹੈ।

ਕਿ ਅੱਗੇ ਹੋਵੇਗਾ ਕੀ? ਭਾਰਤ ’ਚ ਅਬਾਦੀ ਦੀ ਫੁੱਲ ਸਪੀਡ ਨੇ ਚੀਨ ਨੂੰ ਵੀ ਪਛਾੜ ਦਿੱਤਾ ਹੈ 2011 ਤੋਂ ਅਧਿਕਾਰਤ ਮਰਦਮਸ਼ੁਮਾਰੀ ਭਾਰਤ ਵਿਚ ਨਹੀਂ ਹੋਈ, ਜਦੋਂ ਹੋਵੇਗੀ ਤਾਂ ਉਸ ਦੇ ਅੰਕੜੇ ਵੀ ਬੁਖਾਰ ਚੜ੍ਹਾਉਣਗੇ ਅਬਾਦੀ 150 ਕਰੋੜ ਦੇ ਆਸ-ਪਾਸ ਪਹੁੰਚ ਚੁੱਕੀ ਹੈ ਐਨੀ ਆਬਾਦੀ ਲਈ ਭਾਰਤ ਦੀ ਧਰਤੀ ਵੀ ਘੱਟ ਪਵੇਗੀ ਵਿਸ਼ਵ ਅਬਾਦੀ ਦਿਵਸ ਪਿਛਲੇ ਦਿਨੀਂ 11 ਜੁਲਾਈ ਨੂੰ ਮਨਾਇਆ ਗਿਆ ਹੈ, ਜਿਸ ਦਾ ਮਕਸਦ ਜੰਗੀ ਪੱਧਰ ’ਤੇ ਵਧਦੀ ਅਬਾਦੀ ’ਤੇ ਵਿਸ਼ਵ ’ਚ ਚੇਤਨਾ ਜਾਗ੍ਰਿਤ ਕਰਨਾ ਹੈ ਇਹ ਦਿਵਸ ਮਨਾਉਣਾ ਸਾਲ 1989 ’ਚ ਸੰਯੁਕਤ ਰਾਸ਼ਟਰ ਦੀ ਗਵਰਨਿੰਗ ਕਾਊਂਸਿਲ ਵੱਲੋਂ ਸ਼ੁਰੂ ਕੀਤਾ ਗਿਆ ਸੀ। (Population)

Read This : ਸਰਕਲ ਸਟਾਇਲ ਕਬੱਡੀ ਦੀ ਪਹਿਲੀ ‘ਬਠਿੰਡਾ ਕਬੱਡੀ ਲੀਗ’ ਦਾ ਹੋਇਆ ਆਗਾਜ਼

ਵੱਖ-ਵੱਖ ਮੁਲਕਾਂ ’ਚ ਇਸ ਦਿਨ ਕਈ ਪ੍ਰੋਗਰਾਮਾਂ ਦੇ ਜ਼ਰੀਏ ਆਮ ਲੋਕਾਂ ਨੂੰ ਵਧਦੀ ਅਬਾਦੀ ਦੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਜਿਵੇਂ ਕਿ ਪਰਿਵਾਰ ਨਿਯੋਜਨ, Çਲੰਗ ਸਮਾਨਤਾ, ਗਰੀਬੀ, ਮਾਤ੍ਰ ਸਿਹਤ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਸੁਚੇਤ ਕਰਨਾ ਵਧਦੀ ਅਬਾਦੀ ਬਹੁਤ ਵੱਡਾ ਚਿੰਤਾਯੋਗ ਵਿਸ਼ਾ ਹੈ, ਸਾਰਿਆਂ ਨੂੰ ਮਿਲ ਕੇ ਮੰਥਨ ਕਰਨਾ ਹੋਵੇਗਾ ‘ਹਮ ਦੋ ਹਮਾਰੇ ਦੋ’ ਦਾ ਸਲੋਕ ਅਪਣਾਉਣਾ ਹੀ ਹੋਵੇਗਾ ਸੰਯੁਕਤ ਰਾਸ਼ਟਰ ਨੇ ਨਵੰਬਰ 2022 ਦੇ ਅੱਧ ਤੱਕ ਵਿਸ਼ਵ ਦੀ ਅਬਾਦੀ 8.0 ਬਿਲੀਅਨ ਹੋਣ ਦਾ ਅਨੁਮਾਨ ਲਾਇਆ ਸੀ ਪਰ ਇਹ ਅੰਕੜਾ ਉਸ ਤੋਂ ਪਹਿਲਾਂ ਹੀ ਪੂਰਾ ਹੋ ਗਿਆ। (Population)

ਇਸ ਸਮੇਂ ਸਭ ਤੋਂ ਜ਼ਿਆਦਾ ਅਬਾਦੀ ਵਾਲੇ 10 ਦੇਸਾਂ ’ਚ ਭਾਰਤ ਟਾਪ ’ਤੇ ਹੈ ਬਾਕੀ ਚੀਨ, ਸੰਯੁਕਤ ਰਾਜ ਅਮਰੀਕਾ, ਇੰਡੋਨੇਸ਼ੀਆ, ਪਾਕਿਸਤਾਨ, ਬ੍ਰਾਜ਼ੀਲ, ਨਾਈਜ਼ੀਰੀਆ, ਬੰਗਲਾਦੇਸ਼, ਰੂਸ ਅਤੇ ਮੈਕਸੀਕੋ ਹਨ ਮੌਜੂਦਾ ਸਮੇਂ ’ਚ ਸੰਸਾਰ ਦੇ ਕਰੀਬ 156 ਦੇਸ਼ਾਂ ਦੇ ਬਰਾਬਰ ਅਬਾਦੀ ਸਿਰਫ ਭਾਰਤ ’ਚ ਹੈ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼, ਜਿਸ ਦੀ ਇਕੱਲੇ ਦੀ ਅਬਾਦੀ ਦੋ ਗੁਆਂਢੀ ਮੁਲਕਾਂ ਨੇਪਾਲ ਅਤੇ ਪਾਕਿਸਤਾਨ ਦੇ ਬਰਾਬਰ ਹੈ ਇਸ ਲਈ ਵਿਸ਼ਵ ਅਬਾਦੀ ਦਿਵਸ ਸਮਾਰੋਹ ਇੱਕ ਦਿਨ ਦੇ ਆਯੋਜਨ ਨਾਲੋਂ ਕਿਤੇ ਅੱਗੇ ਵਧ ਕੇ ਸੰਸਾਰਿਕ ਅਬਾਦੀ ਵਾਧੇ ਦੀਆਂ ਚੁਣੌਤੀਆਂ ਤੇ ਮੌਕਿਆਂ ’ਤੇ ਸੰਸਾਰਿਕ ਸੰਵਾਦ ਅਤੇ ਕਾਰਵਾਈ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। (Population)

ਅੱਜ ਅਬਾਦੀ ਸਬੰਧੀ ਮੁੱਦਿਆਂ ਨੂੰ ਸਮੁੱਚੇ ਅਤੇ ਟਿਕਾਊ ਤਰੀਕੇ ਨਾਲ ਸੰਬੋਧਿਤ ਕਰਨ ਦੀ ਲੋੜ ਹੈ ਜਾਗਰੂਕਤਾ ਵਧਾਉਣ ਅਤੇ ਕਾਰਵਾਈ ਨੂੰ ਹੱਲਾਸ਼ੇਰੀ ਦੇਣ, ਸੰਤੁਲਿਤ ਅਤੇ ਨਿਆਂਸੰਗਤ ਭਵਿੱਖ ਹਾਸਲ ਕਰਨ ਦੇ ਸੰਸਾਰਿਕ ਯਤਨਾਂ ਦੀ ਲੋੜ ਹੈ ਅਬਾਦੀ ਵਾਧੇ ਦਾ ਪ੍ਰਬੰਧਨ ਵਾਤਾਵਰਣਕ ਸਥਿਰਤਾ ਦੀ ਜਟਿਲਤਾ ਨਾਲ ਵੀ ਜੁੜਿਆ ਹੈ ਸਮੁੱਚਾ ਸੰਸਾਰ ਅਬਾਦੀ ਨਾਲ ਜੁੜੀਆਂ ਚੁਣੌਤੀਆਂ ਨੂੰ ਪਹਿਚਾਨਣ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਦਮ ਤਾਂ ਭਰਦਾ ਹੈ ਪਰ ਕਦਮ ਰਸਤੇ ਦੇ ਵਿਚਾਲੇ ਹੀ ਰੁਕ ਜਾਂਦੇ ਹਨ ਜਾਂ ਫਿਰ ਰੋਕ ਦਿੱਤੇ ਜਾਂਦੇ ਹਨ ਸੰਸਾਰ ’ਚ ਬੀਤੇ ਦੋ ਦਹਾਕਿਆਂ ’ਚ ਜਿੰਨੀ ਆਬਾਦੀ ਵਧੀ, ਓਨੀ ਪਹਿਲਾਂ ਕਦੇ ਨਹੀਂ? ਅਬਾਦੀ ਵਾਧੇ ਦੀ ਰਫ਼ਤਾਰ ਜੇਕਰ ਇੰਝ ਹੀ ਬਰਕਰਾਰ ਰਹੀ।

ਤਾਂ ਜ਼ਮੀਨ ਅਤੇ ਵਸੀਲਿਆਂ ਨੂੰ ਖੋਹਣ ਲਈ ਲੋਕ ਇੱਕ-ਦੂਜੇ ਦੀ ਜਾਨ ਦੇ ਤਿਹਾਏ ਹੋਣਗੇ ਉਂਜ, ਅਜਿਹੀ ਸਥਿਤੀ ਬਣਨੀ ਵੀ ਸ਼ੁਰੂ ਹੋ ਗਈ ਹੈ ਪਾਰਕਿੰਗ ਨੂੰ ਲੈ ਕੇ ਝਗੜੇ ਆਮ ਹੋ ਗਏ ਹਨ ਰਿਹਾਇਸ਼ੀ ਘਰ ਅਤੇ ਜੰਗਲ ਤਾਂ ਘੱਟ ਪੈਂਦੇ ਹੀ ਜਾ ਰਹੇ ਹਨ ਵਧਦੀ ਅਬਾਦੀ ਦੇ ਚੱਲਦਿਆਂ ਬੇਰੁਜ਼ਗਾਰਾਂ ਦੀ ਵੱਡੀ ਫੌਜ ਹਰ ਮੁਲਕ ’ਚ ਖੜ੍ਹੀ ਹੈ ਕੁੱਲ ਮਿਲਾ ਕੇ ਆਧੁਨਿਕ ਸਮੇਂ ’ਚ ਪਨਪੀ ਹਰ ਸਮੱਸਿਆ ਦੀ ਜੜ੍ਹ ਇੱਕ ਹੀ ਹੈ ਅਤੇ ਉਹ ਹੈ ਅਬਾਦੀ? ਇਸ ਨਾਸੂਰ ਸਮੱਸਿਆ ਨਾਲ ਕਿਵੇਂ ਨਜਿੱਠਿਆ ਜਾਵੇ, ਕਿਹੜਾ ਰਸਤਾ ਲੱਭਿਆ ਜਾਵੇ? ਇਸ ਲਈ ਹਕੂਮਤ ਨੂੰ ਗੰਭੀਰਤਾ ਨਾਲ ਸੋਚਣਾ ਹੋਵੇਗਾ। (Population)

ਬਿਨਾਂ ਸਰਕਾਰੀ ਸਖ਼ਤੀ ਦੇ ਗੱਲ ਨਹੀਂ ਬਣਨ ਵਾਲੀ ਅਦੁੱਤੀ ਫੈਸਲੇ ਜਿਵੇਂ ਜੰਮੂ-ਕਸ਼ਮੀਰ ਤੋਂ ਜਦੋਂ ਧਾਰਾ 370 ਹਟੀ, ਉਦੋਂ ਲੋਕਾਂ ’ਚ ਅਬਾਦੀ ਕੰਟਰੋਲ ਨੂੰ ਲੈ ਕੇ ਵੀ ਉਮੀਦਾਂ ਜਾਗੀਆਂ ਕੇਂਦਰ ਸਰਕਾਰ ਨੇ ਕੰਮ ਅੱਗੇ ਵਧਾਇਆ ਵੀ ਸੀ, ਪਰ ਵਿਰੋਧ ਐਨਾ ਜ਼ਬਰਦਸਤ ਸ਼ੁਰੂ ਹੋਇਆ, ਜਿਸ ਤੋਂ ਕਦਮ ਪਿੱਛੇ ਖਿੱਚਣੇ ਪਏ, ਪਰ ਕੇਂਦਰ ਦੇ ਏਜੰਡੇ ’ਚ ਇਹ ਮੁੱਦਾ ਹੁਣ ਵੀ ਵਿਚਾਰਯੋਗ ਹੈ ਇਸ ਸਬਜੈਕਟ ’ਤੇ ਸੰਸਾਰਿਕ ਜਾਗਰੂਕਤਾ ਦੀ ਲੋੜ ਹੈ ਅਬਾਦੀ ਦੇ ਪਹੀਏ ਨੂੰ ਰੋਕਣ ਲਈ ਸੰਸਾਰਿਕ ਸਹਿਯੋਗ ਦੀ ਲੋੜ ਹੈ ਜੋ ਸਾਂਝਾ ਅਬਾਦੀ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕੌਮਾਂਤਰੀ ਸਹਿਯੋਗ ਅਤੇ ਸਾਂਝੇਦਾਰੀ ਨੂੰ ਹੱਲਾਸ਼ੇਰੀ ਦੇ ਸਕੇੇ ਅਬਾਦੀ ਕੰਟਰੋਲ ਨੂੰ ਲੈ ਕੇ ਭਾਰਤ ’ਚ ਕੁਝ ਵਿਸੰਗਤੀਆਂ ਅਤੇ ਭਰਮ ਦੀਆਂ ਸਥਿਤੀਆਂ ਵੀ ਹਨ ਇੱਕ ਵਰਗ ਨਹੀਂ ਚਾਹੁੰਦਾ। (Population)

ਕਿ ਅਜਿਹਾ ਕੋਈ ਕਾਨੂੰਨ ਅਮਲ ’ਚ ਆਵੇ ਜਿਸ ਨਾਲ ਉਨ੍ਹਾਂ ਨੂੰ ਬੱਚਿਆਂ ਨੂੰ ਪੈਦਾ ਕਰਨ ਤੋਂ ਤੌਬਾ ਕਰਨੀ ਪਵੇ ਜਦੋਂਕਿ, ਪੜਿ੍ਹਆ-ਲਿਖਿਆ ਸਮਾਜ ਕੰਟਰੋਲ ਦੇ ਪੱਖ ’ਚ ਹੈ ਫਿਰ ਭਾਵੇਂ ਉਹ ਹਿੰਦੂ ਹੋਵੇ ਜਾਂ ਕੋਈ ਹੋਰ ਧਰਮ-ਜਾਤ ਦਾ ਇਸ ਲਈ ਕੇਂਦਰ ਸਰਕਾਰ ਨੂੰ 370 ਵਾਂਗ ਸਖ਼ਤ ਫੈਸਲਾ ਲੈਣਾ ਹੋਵੇਗਾ ਸਵੈ-ਇੱਛੁਕ ਪਰਿਵਾਰ ਨਿਯੋਜਨ ਸੇਵਾਵਾਂ ਤੱਕ ਪਹੁੰਚ ਤੈਅ ਕਰਨ ਨਾਲ ਵਿਅਕਤੀਆਂ ਨੂੰ ਆਪਣੀ ਸਿਹਤ ਅਤੇ ਭਲਾਈ ਬਾਰੇ ਸੂਚਿਤ ਕਰਨ ਦੇ ਵਿਕਲਪ ਅਤੇ ਅਧਿਕਾਰ ਵੀ ਪ੍ਰਦਾਨ ਹੁੰਦੇ ਹਨ, ਜਿਨ੍ਹਾਂ ’ਚ ਸਮੁੱਚਾ ਸਮਾਜਿਕ ਮਜ਼ਬੂਤੀਕਰਨ ’ਚ ਯੋਗਦਾਨ ਵੀ ਨਿਹਿੱਤ ਹੁੰਦਾ ਹੈ ਅਬਾਦੀ ਕੰਟਰੋਲ ਕਾਨੂੰਨ ਦੀ ਦਿਸ਼ਾ ’ਚ ਕੇਂਦਰ ਸਰਕਾਰ ਨੂੰ ਤੇਜ਼ੀ ਨਾਲ ਕਦਮ ਵਧਾਉਣੇ ਹੀ ਹੋਣਗੇ ਨਹੀਂ ਤਾਂ ਹਾਲਾਤ ਵੱਸੋਂ ਬਾਹਰ ਹੋ ਜਾਣਗੇ। (Population)

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਰਮੇਸ਼ ਕੁਮਾਰ