ਸਾਡੇ ਨਾਲ ਸ਼ਾਮਲ

Follow us

22.5 C
Chandigarh
Saturday, February 7, 2026
More
    Home Breaking News ਕਾਂਗਰਸ ਦੇ ਉਮੀ...

    ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦੇ ਚਲਦੇ ਪ੍ਰੋਗਰਾਮ ਦੌਰਾਨ ਹੰਗਾਮਾ

    Sukhpal Khaira

    ਸਿਮਰਨ ਮਹੰਤ ਨੇ ਪ੍ਰੋਗਰਾਮ ਵਿੱਚ ਪਹੁੰਚ ਕੇ ਰੋਸ ਪ੍ਰਦਰਸ਼ਨ ਕਰਕੇ ਆਪਣਾ ਪੱਖ ਰੱਖਣ ਦੀ ਕੀਤੀ ਕੋਸ਼ਿਸ਼ , ਮਾਈਕ ਖੋਹਣ ਨੂੰ ਲੈ ਕੇ ਹੋਇਆ ਹਗਾਮਾ | Sukhpal Khaira

    ਧੂਰੀ (ਰਵੀ ਗੁਰਮਾ) ਅੱਜ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਲੱਡਾ ਵਿਖੇ ਕਾਂਗਰਸੀ ਉਮੀਦਵਾਰ ਸੁਖਪਾਲ ਖਹਿਰਾ ਦੇ ਚਲਦੇ ਪ੍ਰੋਗਰਾਮ ਵਿੱਚ ਹੰਗਾਮਾ ਹੋਣ ਦਾ ਦੀ ਖਬਰ ਸਾਹਮਣੇ ਆਈ ਹੈ । ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡਾਂ ਵਿਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਦੇ ਪ੍ਰੋਗਰਾਮ ਰੱਖੇ ਹੋਏ ਸਨ। ਸੁਖਪਾਲ ਖਹਿਰਾ ਜਿਉ ਹੀ ਪਿੰਡ ਲੱਡਾ ਵਿੱਚ ਚੋਣ ਸੰਬੋਧਨ ਕਰਨ ਲੱਗੇ ਤਾਂ ਉੱਥੇ ਸਿਮਰਨ ਮਹੰਤ ਵੱਲੋਂ ਪਹੁੰਚ ਕੇ ਸਟੇਜ ਅੱਗੇ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ ਤੇ ਉਮੀਦਵਾਰ ਨੂੰ ਉਸ ਦੀ ਗੱਲ ਸੁਣਨ ਲਈ ਕਿਹਾ ਗਿਆ। (Sukhpal Khaira)

    ਸਿਮਰਨ ਮਹੰਤ ਤੇ ਉਸ ਦੇ ਸਮਰਥਕਾਂ ਨੇ ਕਾਂਗਰਸੀ ਵਰਕਰਾਂ ਤੇ ਲਗਾਇਆ ਕੁੱਟਮਾਰ ਦਾ ਦੋਸ਼ | Sukhpal Khaira

    ਜਿਉਂ ਹੀ ਸਿਮਰਨ ਮਹੰਤ ਵੱਲੋਂ ਮਾਈਕ ਨੂੰ ਹੱਥ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸੀ ਸਮਰਥਕਾਂ ਵੱਲੋਂ ਸਿਮਰਨ ਮਹੰਤ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਪਿੰਡ ਲੱਡਾ ਦੇ ਸਰਪੰਚ ਮਿੱਠੂ ਲੱਡਾ ਵੱਲੋਂ ਕਰਵਾਇਆ ਗਿਆ ਸੀ ਅਤੇ ਸਿਮਰਨ ਮਹੰਤ ਨਾਲ ਮਿੱਠੂ ਲੱਡਾ ਦਾ ਵਿਵਾਦ ਚੱਲ ਰਿਹਾ ਹੈ। ਕਿਉਂਕਿ ਮਿੱਠੂ ਲੱਡਾ ਨੇ ਪਿਛਲੇ ਸਮੇਂ ਦੌਰਾਨ ਸਿਮਰਨ ਮਹੰਤ ਨਾਲ ਵਿਆਹ ਕਰਵਾਇਆ ਸੀ। ਇਹ ਵਿਵਾਦ ਪਹਿਲਾਂ ਵੀ ਕਾਫੀ ਸੁਰਖੀਆਂ ਵਿੱਚ ਰਿਹਾ ਹੈ ਅਤੇ ਮੁੜ ਇਹ ਵਿਵਾਦ ਉੱਛਲਦਾ ਨਜ਼ਰ ਆਇਆ ਹੈ।

    Also Read : Lok Sabha Election 2024 Voting: ਤੀਜਾ ਗੇੜ, 93 ਸੀਟਾਂ ’ਤੇ ਹੋ ਰਹੀ ਐ ਵੋਟਿੰਗ, ਜਾਣੋ ਮੌਕੇ ਦਾ ਹਾਲ!

    LEAVE A REPLY

    Please enter your comment!
    Please enter your name here