Strawberry Farming: ਸਟਰਾਬੇਰੀ ਦੀ ਲਾਭਦਾਇਕ ਖੇਤੀ

Strawberry Farming
Strawberry Farming: ਸਟਰਾਬੇਰੀ ਦੀ ਲਾਭਦਾਇਕ ਖੇਤੀ

Strawberry Farming: ਅੱਜ-ਕੱਲ੍ਹ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਬਾਜ਼ਾਰ ’ਚ ਸਟਰਾਬੇਰੀ ਸਜੀ ਨਜ਼ਰ ਆ ਰਹੀ ਹੈ। ਇਸ ਫਲ ਨੂੰ ਲੋਕ ਵੀ ਖਰੀਦ ਰਹੇ ਹਨ ਤੇ ਕਾਸ਼ਤਕਾਰਾਂ ਨੂੰ ਚੰਗਾ ਮੁਨਾਫਾ ਹੋ ਰਿਹਾ ਹੈ। ਰੇਤਲੇ ਇਲਾਕਿਆਂ ’ਚ ਇਸ ਫਸਲ ’ਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਫਿਰ ਵੀ ਅਗਾਂਹਵਧੂ ਕਿਸਾਨ ਜਿਨ੍ਹਾਂ ਦੀ ਗਿਣਤੀ ਬੇਹੱਦ ਘੱਟ ਹੈ, ਨੇ ਲਗਨ ਤੇ ਮਿਹਨਤ ਨਾਲ ਸਟਰਾਬੇਰੀ ਦੀ ਖੇਤੀ ਨੂੰ ਸੰਭਵ ਬਣਾ ਦਿੱਤਾ ਹੈ। ਜ਼ਿਆਦਾਤਰ ਕਿਸਾਨਾਂ ਨੂੰ ਇਸ ਫਸਲ ਦਾ ਭਾਰੀ ਲਾਭ ਹੋਇਆ ਹੈ ਤੇ ਹੋਰ ਕਿਸਾਨਾਂ ਨੂੰ ਵੀ ਜਾਗ ਲੱਗ ਰਹੀ ਹੈ। Strawberry di Kheti

ਕਈ ਪੜ੍ਹੇ-ਲਿਖੇ ਨੌਜਵਾਨ ਕਿਸਾਨਾਂ ਨੂੰ ਇਸ ਖੇਤੀ ਲਈ ਪਰਿਵਾਰ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪਿਆ। ਇਹ ਤਾਂ ਸੱਚ ਸਾਹਮਣੇ ਆ ਹੀ ਗਿਆ ਹੈ ਕਿ ਬਦਲਵੀਂ ਖੇਤੀ ਰਿਵਾਇਤੀ ਖੇਤੀ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ। ਬਾਕੀ ਸਰਕਾਰਾਂ ਵੱਲੋਂ ਵੀ ਫਲ ਤੇ ਸਬਜ਼ੀਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਨੀਤੀਆਂ ਤੇ ਪ੍ਰ੍ਰ੍ਰ੍ਰੋਗਰਾਮ ਬਣਾਏ ਜਾ ਰਹੇ ਹਨ। ਨਰਮੇ ਦੀ ਫਸਲ ਤੋਂ ਨਾਖੁਸ਼ ਕਿਸਾਨ ਝੋਨੇ ਵੱਲ ਮੁੜ ਗਏ ਸਨ। Strawberry Farming

Read Also : Punjab Vidhan Sabha Budget Session: ਪੰਜਾਬ ਵਿਧਾਨ ਸਭਾ ’ਚ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਤੇ ਸਪੀਕਰ

ਜੇਕਰ ਕਿਸਾਨ ਹਿੰਮਤ ਕਰਨ ਤੇ ਸਰਕਾਰਾਂ ਵੀ ਫਸਲਾਂ ਦੀ ਖਰੀਦੋ-ਫਰੋਖਤ ਲਈ ਵਾਜ਼ਿਬ ਢਾਂਚਾ ਖੜ੍ਹਾ ਕਰ ਦੇਣ ਤਾਂ ਨਵੀਂ ਖੇਤੀ ਔਖੀ ਨਹੀਂ ਸਗੋਂ ਲਾਭਦਾਇਕ ਵੀ ਹੈ। ਇਹ ਕਹਿਣਾ ਵੀ ਸਹੀ ਹੋਵੇਗਾ ਕਿ ਕਣਕ-ਝੋਨੇ ਦੇ ਮੁਕਾਬਲੇ ਫਲ-ਸਬਜ਼ੀਆਂ ਦੀ ਕਾਸ਼ਤ ਨਾਲ ਮਜ਼ਦੂਰਾਂ ਲਈ ਰੁਜ਼ਗਾਰ ਦੇ ਮੌਕੇ ਵੀ ਵੱਧ ਪੈਦਾ ਹੋ ਰਹੇ ਹਨ। ਇਸ ਤੋਂ ਪਹਿਲਾਂ ਮੋਟੇ ਅਨਾਜ ਖਾਸ ਕਰਕੇ ਬਾਜਰੇ ਦੀ ਖੇਤੀ ਲਈ ਵੀ ਮਾਹੌਲ ਪੈਦਾ ਹੋਇਆ ਹੈ। ਬਾਜਰੇ ਦੀ ਮੰਗ ਤੇ ਮੁੱਲ ’ਚ ਵਾਧਾ ਹੋਇਆ ਹੈ।