ਲੁਧਿਆਣਾ (ਜਸਵੀਰ ਸਿੰਘ ਗਹਿਲ)। Punjab News: ਇੱਥੇ ਸਰਕਾਰੀ ਕਾਲਜ ਲੜਕੀਆਂ ਦੇ ਬੂਹੇ ’ਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਗੈਸਟ ਫ਼ੈਕਲਟੀ ਸੰਯੁਕਤ ਫਰੰਟ ਪੰਜਾਬ ਦੇ ਸੱਦੇ ’ਤੇ ਰੋਸ ਧਰਨਾ ਦਿੱਤਾ ਤੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਫਰੰਟ ਦੇ ਲਖਵਿੰਦਰ ਸਿੰਘ ਨੇ ਕਿਹਾ ਕਿ ਉਹ ਤਕਰੀਬਨ 20-20 ਸਾਲਾਂ ਤੋਂ ਸਰਕਾਰੀ ਕਾਲਜਾਂ ’ਚ ਮੰਨਜੂਰਸ਼ੁਦਾ ਅਸਾਮੀਆਂ ’ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਦੌਰਾਨ ਉਨ੍ਹਾਂ ਤੋਂ ਪੂਰਾ ਸਾਲ ਕੰਮ ਲਿਆ ਜਾਂਦਾ ਹੈ। ਬਾਵਜੂਦ ਉਨ੍ਹਾਂ ਨੂੰ ਗੈਸਟ ਫੈਕਲਟੀ ਕਹਿਣਾ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦਾ ਹੈ। Punjab News
ਇਹ ਵੀ ਪੜ੍ਹੋ : School Holiday: ਵਿਦਿਆਰਥੀਆਂ ਲਈ ਜ਼ਰੂਰੀ ਖਬਰ, ਇਸ ਇਲਾਕੇ ’ਚ 2 ਦਿਨ ਬੰਦ ਰਹਿਣਗੇ ਸਕੂਲ
ਕਿਉਂਕਿ ਗੈਸਟ ਫੈਕਲਟੀ ਸਿਰਫ਼ ਦੋ-ਚਾਰ ਘੰਟਿਆਂ ਲਈ ਰੱਖੇ ਜਾਂਦੇ ਹਨ। ਜਦਕਿ ਉਹ ਰੈਗੂਲਰ ਵਾਂਗ ਹੀ ਸਾਢੇ ਪੰਜ ਘੰਟੇ ਆਪਣੀਆਂ ਸੇਵਾਵਾਂ ਦਿੰਦੇ ਹਨ। ਇਸ ਦੇ ਨਾਲ ਹੀ ਉਹ ਰੈਗੂਲਰ ਪ੍ਰੋਫੈਸਰਾਂ ਦੀ ਤਰ੍ਹਾਂ ਹੀ ਅਕਾਦਮਿਕ ਗਤੀਵਿਧੀਆਂ ਤੋਂ ਇਲਾਵਾ ਐੱਨਐੱਸਐੱਸ, ਐੱਨਸੀਸੀ, ਸੱਭਿਆਚਾਰਕ ਗਤੀਵਿਧੀਆਂ, ਖੇਡਾਂ, ਯੂਨੀਵਰਸਿਟੀਆਂ ਪ੍ਰੀਖਿਆਵਾਂ ਤੋਂ ਇਲਾਵਾਂ ਚੋਣ ਤੇ ਪ੍ਰਸ਼ਾਸਨਿਕ ਡਿਊਟੀਆਂ ਵੀ ਨਿਭਾਉਂਦੇ ਆ ਰਹੇ ਹਨ। ਆਗੂਆਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਤਿੰਨ ਮਹੀਨਿਆਂ ਦੇ ਕਾਰਜ਼ਕਾਲ ਦੌਰਾਨ 100 ਨੰਬਰਾਂ ਦਾ ਸਧਾਰਨ ਜਿਹਾ ਪੇਪਰ ਲੈ ਕੇ 1091 ਦੀ ਭਰਤੀ ਕੀਤੀ ਗਈ ਸੀ। Punjab News
ਜਦਕਿ ਆਮ ਤੌਰ ’ਤੇ ਕਾਲਜ ਪ੍ਰੋਫੈਸਰਾਂ ਦੀ ਭਰਤੀ ਪੀਪੀਐਸਸੀ (ਪੰਜਾਬ ਪਬਲਿਕ ਸਰਵਿਸ ਕਮਿਸ਼ਨ) ਅਨੁਸਾਰ ਕੀਤੀ ਜਾਂਦੀ ਹੈ। ਉਨ੍ਹਾਂ ਦੀ ਪੋਸਟ ਜੋ ਕਲਾਸ 1 ਏ ਗਰੇਡ ’ਚ ਆਉਂਦੀ ਹੈ, 100 ਨੰਬਰਾਂ ਦਾ ਸਧਾਰਨ ਜਿਹਾ ਪੇਪਰ ਲੈ ਕੇ ਨਹੀਂ ਭਰੀ ਜਾ ਸਕਦੀ। ਉਨ੍ਹਾਂ ਰੋਸ ਜਤਾਇਆ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਇੱਕ ਸਧਾਰਨ ਜਿਹਾ ਪੇਪਰ ਲੈ ਕੇ ਭਰਤੀ ਕਰਨਾ ਉਨ੍ਹਾਂ ਦੀ ਯੋਗਤਾ ਦਾ ਮਜ਼ਾਕ ਉਡਾਉਣ ਦੇ ਨਾਲ ਹੀ ਉਨ੍ਹਾਂ ਨਾਲ ਸ਼ਰਾਸਰ ਧੱਕਾ ਹੈ। Punjab News