Punjab News: ਪ੍ਰੋਫੈਸਰ ਦੀਕਸ਼ਾ ਬਣੇ ਆਲ ਇੰਡਿਆ ਰਜਿਸਟਰਡ ਨਰਸ ਫੈਡਰੇਸ਼ਨ ਦੇ ਸੂਬਾ ਇੰਚਾਰਜ

Punjab News
 ਪ੍ਰੋਫੈਸਰ ਦੀਕਸਾ।

(ਸੁਸ਼ੀਲ ਕੁਮਾਰ) ਭਾਦਸੋਂ। Punjab News: ਪ੍ਰੋਫੈਸਰ ਦੀਕਸ਼ਾ ਨੂੰ ਆਲ ਇੰਡੀਆ ਰਜਿਸਟਰਡ ਨਰਸ ਫੈਡਰੇਸ਼ਨ ਦੀ ਤਰਫੋਂ ਨਰਸ ਫੈਡਰੇਸ਼ਨ ਪੰਜਾਬ ਸਟੇਟ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪ੍ਰੋਫ਼ੈਸਰ ਦੀਕਸ਼ਾ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਸਕੂਲ ਆਫ਼ ਹੈਲਥ ਸਾਇੰਸਿਜ਼ ਵਿੱਚ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ।

ਇਹ ਵੀ ਪੜ੍ਹੋ: Dimpy Dhillon: ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਡਿੰਪੀ ਢਿੱਲੋਂ

ਪ੍ਰੋਫੈਸਰ ਦੀਕਸ਼ਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਫੈਡਰੇਸ਼ਨ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਨਰਸਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਅਤੇ ਮੰਗਾਂ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

LEAVE A REPLY

Please enter your comment!
Please enter your name here