ਚੰਡੀਗੜ੍ਹ। ਪੰਜਾਬ ਵਿਧਾਨ ਸਭਾ (Punjab Vidhan Sabha) ਦੀ ਚੌਥੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਬੀਤੇ ਦਿਨ ਸਦਨ ਅੰਦਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਬਜ਼ਟ ਪੇਸ਼ ਕੀਤਾ ਗਿਆ ਸੀ, ਜਿਸ ’ਤੇ ਅੱਜ ਵਿਚਾਰ-ਚਰਚਾ ਹੋਣੀ ਹੈ। ਸਦਨ ’ਚ ਪ੍ਰਸ਼ਨ ਕਾਲ ਚੱਲਿਆ। ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਡਾਕਟਰਾਂ ਦੀ ਭਰਤੀ ਚੱਲ ਰਹੀ ਹੈ ਅਤੇ ਅਸੀਂ ਮੈਡੀਕਲ ਲਾਈਨ ’ਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਵਾਂਗੇ।
Earthquake : ਹੁਣੇ-ਹੁਣੇ ਆਏ ਭੂਚਾਲ ਦੇ ਜ਼ੋਰਦਾਰ ਝਟਕੇ, ਮੱਚੀ ਹਾਹਾਕਾਰ, ਲੋਕ ਨਿੱਕਲੇ ਘਰਾਂ ’ਚੋਂ ਬਾਹਰ
ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੁੱਛਿਆ ਗਿਆ ਕਿ ਪਿਛਲੇ 10 ਸਾਲਾਂ ’ਚ ਵੱਖ ਵੱਖ ਸਕੀਮਾਂ ’ਚੋਂ ਪੂਰੇ ਪੰਜਾਬ ਤੇ ਰੋਪੜ ਹਲਕੇ ਦੇ ਪਿੰਡਾਂ ’ਚ ਕਿੰਨੀਆਂ ਸੋਲਰ ਲਾਈਟਾਂ ਲਾਈਆਂ ਗਈਆਂ ਅਤੇ ਇਨ੍ਹਾਂ ’ਚੋਂ ਕਿੰਨੀਆਂ ਸੋਲਰ ਲਾਈਟਾਂ ਮੌਜ਼ੂਦਾ ਸਮੇਂ ’ਚ ਚੱਲ ਰਹੀਆਂ ਹਨ ਅਤੇ ਕਿੰਨੀਆਂ ਖਰਾਬ ਪਈਆਂ ਹਨ। (Punjab Vidhan Sabha)