ਪੁਸਤਕ ਪੜਚੋਲ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ

ਕੋਟਕਪੂਰਾ (ਸੁਭਾਸ਼ ਸ਼ਰਮਾ)। ਡਾ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੁੂਲ ਵਿਖੇ ਪੁਸਤਕ ਪੜਚੋਲ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹਫਤਾਵਾਰੀ ਪੁਸਤਕ ਮੇਲਾ ਲਗਾਇਆ ਗਿਆ ਸੀ । ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਪੁਸਤਕਾਂ ਨਾਲ ਜੋੜਣ ਲਈ ਮੁਫਤ ਕਿਤਾਬਾਂ ਵੰਡੀਆਂ ਗਈਆਂ ਸਨ । ਉਸ ਮੌਕੇ ਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਸੀ ਕਿ ਜੋ ਵਿਦਿਆਰਥੀ ਪੁਸਤਕ ਸਮੀਖਿਆ ਕਰਕੇ ਆਪਣੀਆਂ ਰਚਨਾਵਾਂ ਦੇਣਗੇ । ਉਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ ।

ਅੱਜ ਹੋਏ ਪੁਸਤਕ ਪੜਚੋਲ ਮੁਕਾਬਲੇ ਵਿੱਚ ਛੇਵੀਂ ਜਮਾਤ ਦੀਆਂ ਅਰਾਧਿਆ ਸ਼ਰਮਾ ਪਹਿਲਾ , ਰਜਨੀ ਕੌਰ ਦੂਜਾ ਅਤੇ ਰੀਤਿਕਾ ਤੀਜਾ ਸਥਾਨ , ਸੱਤਵੀ ਜਮਾਤ ਦੇ ਪੁਨੀਤ ਕੌਰ ਪਹਿਲਾ ,ਜੀਆ ਦੂਜਾ ਅਤੇ ਪ੍ਰਭਜੀਤ ਕੌਰ ਤੀਜਾ, ਅੱਠਵੀਂ ਜਮਾਤ ਦੇ ਪਾਰਸ ਕੌਰ, ਮਹਿਕਦੀਪ ਕੌਰ, ਮਨਜੋਤ ਕੌਰ, ਨੋਵੀਂ ਜਮਾਤ ਦੀਆਂ ਅਮਨਪ੍ਰੀਤ ਕੋਰ , ਸਨੇਹਾ , ਬਬੀਤਾ , ਦਸਵੀਂ ਜਮਾਤ ਦੀ ਰੱਜੀ , ਨਵਜੋਤ ਕੌਰ , ਰਮਨਦੀਪ ਕੌਰ, ਗਿਆਰਵੀਂ ਜਮਾਤ ਦੀਆਂ ਜੋਤੀ ਕਮਲ , ਮੰਜੂਸ਼ਾ ਅਤੇ ਬਾਰ੍ਹਵੀ ਜਮਾਤ ਦੀਆਂ ਅਲੀਕਾ ਅਰੋੜਾ , ਜਸਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਨੂੰ ਕ੍ਰਮਵਾਰ 2100 ਰੁਪਏ, 1500ਰੁਪਏ ਅਤੇ ਤੀਜਾ ਸਥਾਨ ਲੈਣ ਵਾਲੀਆਂ ਵਿਦਿਆਰਥਣਾਂ ਨੂੰ 500 ਰੁਪਏ ਪ੍ਰਤੀ ਵਿਦਿਆਰਥੀ ਦੇ ਕੇ ਸਨਮਾਨਿਤ ਕੀਤਾ ਗਿਆ ।

ਜੇਤੂ ਵਿਦਿਆਰਥੀਆਂ ਨੂੰ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਕਦ ਇਨਾਮ ਦੇ ਕੇ ਸਨਮਾਨਿਤ ਕਰਦੇ ਹੋਏ

ਲਾਇਬਰੇਰੀਅਨ ਪਰਮਿੰਦਰ ਕੌਰ ਨੇ ਦੱਸਿਆ ਕਿ ਪੁਸਤਕ ਮੇਲੇ ਦੌਰਾਨ 2000 ਪੁਸਤਕਾਂ ਜਾਰੀ ਕੀਤੀਆਂ ਗਈਆਂ ਸਨ। ਪੁਸਤਕ ਮੁਕਾਬਲਿਆਂ ਨੂੰ ਨੇਪਰੇ ਚਾੜਣ ਲਈ ਤਿੰਨਾਂ ਵਿੰਗਾਂ ਦੇ ਕੁਆਰਡੀਨੇਟਰ ਸ਼੍ਰੀਮਤੀ ਪਵਨਜੀਤ ਕੌਰ, ਸ਼੍ਰੀਮਤੀ ਬਲਜੀਤ ਰਾਣੀ , ਸ੍ਰੀਮਤੀ ਪਰਮਜੀਤ ਕੌਰ, ਸ਼੍ਰੀ ਵਿਵੇਕ ਕਪੂਰ, , ਕੁਲਵਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਅਧਿਆਪਕ ਬਲਜੀਤ ਰਾਣੀ ਨੇ ਕਿਤਾਬਾਂ ਨਾਲ ਜੁੜਣ ਲਈ ਇੱਕ ਕਵਿਤਾ ਵੀ ਪੜ੍ਹੀ । ਮੰਚ ਸੰਚਾਲਨ ਦੀ ਭੂਮਿਕਾ ਕੁਲਵਿੰਦਰ ਸਿੰਘ ਨੇ ਨਿਭਾਈ। ਇਸ ਮੋਕੇ ਤੇ ਨਵਦੀਪ ਕੱਕੜ , ਜਗਸੀਰ ਸਿੰਘ, ਪਰਮਿੰਦਰ ਕੌਰ, ਸਵਰਨ ਸਿੰਘ , ਮਨੋਹਰ ਲਾਲ, ਪ੍ਰੇਮ ਕੁਮਾਰ , ਗੁਰਭੇਜ ਸਿੰਘ , ਨਰੇਸ਼ ਕੁਮਾਰ , ਰਣਬੀਰ ਭੰਡਾਰੀ , ਲਵਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਵੀ ਹਾਜਰ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ