Patran News: (ਭੂਸ਼ਨ ਸਿੰਗਲਾ /ਦੁਰਗਾ ਸਿੰਗਲਾ) ਪਾਤੜਾਂ। ਪਾਤੜਾਂ ਸ਼ਹਿਰ ਦੀ ਰਹਿਣ ਵਾਲੀ 23 ਸਾਲਾ ਬੇਟੀ ਪ੍ਰਿਆਂਸੀ ਲਾਅ ਜੁਡੀਸ਼ਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਬਣੀ ਹੈ । ਜਿਸ ਕਾਰਨ ਪ੍ਰਿਆਂਸੀ ਦੇ ਪਰਿਵਾਰਿਕ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ । ਪਾਤੜਾਂ ਦੀ ਸਨਸਿਟੀ ਕਲੋਨੀ ਦੇ ਵਸਨੀਕ ਸਰਜੀਵਨ ਕੁਮਾਰ ਦੀ ਪੁੱਤਰੀ ਪ੍ਰਿਆਂਸੀ ਬਾਂਸਲ ਨੇ ਦੱਸਿਆ ਕਿ ਉਸ ਨੇ ਮੁੱਢਲੀ ਵਿੱਦਿਆ ਡੀ ਏ ਵੀ ਸਕੂਲ ਸਮਾਣਾ ਤੋਂ ਕਰਨ ਉਪਰੰਤ 12 ਵੀਂ ਤੱਕ ਦੀ ਪ੍ਰੀਖਿਆ ਬੁੱਢਾ ਦਲ ਪਬਲਿਕ ਸਕੂਲ ਸਮਾਣਾ ਵਿੱਚੋਂ ਹਾਸਲ ਕੀਤੀ।
ਇਹ ਵੀ ਪੜ੍ਹੋ: World Punjabi Day: ਗੋਲਡਨ ਇਰਾ ਸਕੂਲ ’ਚ ਮਨਾਇਆ ਗਿਆ “ਵਿਸ਼ਵ ਪੰਜਾਬੀ ਦਿਵਸ”
ਸਾਲ 2024 ਵਿੱਚ ਲਾਅ ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਕੋਚਿੰਗ ਲਈ ਅਤੇ 3 ਮਾਰਚ 2025 ਨੂੰ ਸ਼ਿਮਲਾ ਵਿਖੇ ਟੈਸਟ ਦਿੱਤਾ । ਜਿਸ ਵਿੱਚ ਉਸ ਨੂੰ 11ਵਾਂ ਰੈਂਕ ਹਾਸਲ ਹੋਇਆ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ‘ਚ ਪਿਤਾ ਸਰਜੀਵਨ ਕੁਮਾਰ, ਮਾਤਾ ਸਰੋਜ ਰਾਣੀ ਅਤੇ ਉਸ ਦੇ ਫੁੱਫੜ ਪਵਨ ਪਟਵਾਰੀ ਨੇ ਦੱਸਿਆ ਕਿ ਪ੍ਰਿਆਂਸੀ ਨੇ ਸਖ਼ਤ ਮਿਹਨਤ ਕਰਕੇ ਸਾਡੇ ਪਰਿਵਾਰ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ । ਕਾਂਗਰਸ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬਨਵਾਲਾ, ਦਲੇਰ ਸਿੰਘ ਹਰਿਆਊ, ਰਣਜੀਤ ਸਿੰਘ ਮਤੌਲੀ, ਧੰਨਾ ਸਿੰਘ ਕਲਵਾਨੂੰ, ਸਿਕੰਦਰ ਸਿੰਘ ਦੁਤਾਲ, ਨਿਰਮਲ ਸਿੰਘ ਪੰਨੂ, ਰਾਜੂ ਕੰਬੋਜ, ਆਸ਼ੂ ਪਟਵਾਰੀ, ਰਿੰਪਲ ਗਰਗ, ਮਲਕੀਤ ਸਿੰਘ ਘੱਗਾ ਅਤੇ ਬਲਰਾਜ ਸ਼ਰਮਾ ਆਦਿ ਨੇ ਪ੍ਰਿਆਂਸੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਹੈ । Patran News