ਮੈਨਪੁਰੀ ਦੀ ਘਟਨਾ ‘ਤੇ ਪ੍ਰਿਯੰਕਾ ਦਾ ਯੋਗੀ ‘ਤੇ ਨਿਸ਼ਾਨਾ

Priyanka Gandhi

ਮੈਨਪੁਰੀ ਦੀ ਘਟਨਾ ‘ਤੇ ਪ੍ਰਿਯੰਕਾ ਦਾ ਯੋਗੀ ‘ਤੇ ਨਿਸ਼ਾਨਾ

ਲਖਨਊ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੈਨਪੁਰੀ Manipuri ‘ਚ ਵਿਦਿਆਰਥਣ ਦੀ ਹੱਤਿਆ ਅਤੇ ਕਥਿਤ ਜ਼ਬਰ ਜਨਾਹ ਮਾਮਲੇ ‘ਚ ਅੱਜ ਫਿਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ‘ਤੇ ਨਿਸ਼ਾਨਾ ਸਿੱਨ੍ਹਿਆ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਸ੍ਰੀਮਤੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਕਿਹਾ ਕਿ ਔਰਤਾਂ ਖਿਲਾਫ਼ ਅਪਰਾਧ ਦੇ ਮਾਲੇ ‘ਚ ਯੂਪੀ ਸਭ ਤੋਂ ਉੱਪਰ ਕਿਉਂ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 16 ਸਤੰਬਰ ਨੂੰ ਲਾਸ਼ ਹੋਸਟਲ ‘ਚੋਂ ਮਿਲੀ ਸੀ।

ਵਿਦਿਆਰਥਣ ਦਾ ਪਰਿਵਾਰ ਅਪੀਲ ਕਰਦਾ ਰਿਹਾ ਕਿ ਸੱਚਾਈ ਸਾਹਮਣੇ ਲਿਆਂਦੀ ਜਾਵੇ ਪਰ ਕੁਝ ਨਹੀਂ ਹੋਇਆ। ਉਨ੍ਹਾਂ ਲਿਖਿਆ ਕਿ ਉਸ ਵਿਦਿਆਰਥਣ ਨਾਲ ਜ਼ਬਰ ਜਨਾਹ ਹੋਇਆ ਸੀ ਪਰ ਉੱਤਰ ਪ੍ਰਦਸਸ਼ ਸਰਕਾਰ ਦਾ ਪ੍ਰਸ਼ਾਸਨ ਐਨੇ ਦਿਨਾਂ ਤੱਕ ਮਾਮਲੇ ਨੂੰ ਟਾਲਦਾ ਰਿਹਾ। ਇਹ ਸਾਡੀਆਂ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਆਈ ਅਜਿਹੀ ਚੌਥੀ ਘਟਨਾ ਹੈ, ਸ਼ਰਮਨਾਕ। ਇਸ ਤੋਂ ਪਹਿਲਾਂ ਉਨ੍ਹਾਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਕਾਰਵਾਈ ਲਈ ਚਿੱਠੀ ਸੀ। ਮੁੱਖ ਮੰਤਰੀ ਨੇ ਕਾਰਵਾਈ ਕਰਕੇ ਮੈਨਪੁਰੀ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਿਸ ਇੰਚਾਰਜ਼ ਨੂੰ ਹਟਾ ਦਿੱਤਾ ਹੈ।

  • ਸੀਬੀਆਈ ਜਾਂਚ ਦੇ ਲਈ ਕੇਂਦਰ ਨੂੰ ਦੋ ਵਾਰ ਪੱਤਰ ਭੇਜਣ ਦੇ ਨਾਲ ਹੀ ਐੱਸਆਈਟੀ ਤੋਂ ਇਸ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ।
  • ਜਾਂਚ ‘ਚ ਹੀ ਜ਼ਬਰ ਜਨਾਹ ਦੀ ਪੁਸ਼ਟੀ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।