Lok Sabha Election 2024: ਪ੍ਰਿਅੰਕਾ ਨੇ ਕੀਤਾ ਚੋਣਾਂ ਲੜਨ ਤੋਂ ਇਨਕਾਰ, ਦੱਸਿਆ ਇਹ ਕਾਰਨ, ਜਾਣੋ

Rahul Gandhi

ਹੁਣ ਰਾਹੁਲ ਗਾਂਧੀ ਲੜਨਗੇ ਰਾਏਬਰੇਲੀ ਤੋਂ ਚੋਣਾਂ | Rahul Gandhi

  • ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਮਿਲੀ ਟਿਕਟ | Rahul Gandhi

Lok Sabha Election 2024 : ਅਮੇਠੀ ਜ਼ਿਲ੍ਹਾ। ਰਾਹੁਲ ਗਾਂਧੀ ਆਪਣੀ ਮਾਂ ਸੋਨੀਆਂ ਗਾਂਧੀ ਦੀ ਸੀਟ ਰਾਏਬਰੇਲੀ ਤੋਂ ਲੋਕ ਸਭਾ ਚੋਣਾਂ ਲੜਨਗੇ। ਕਾਂਗਰਸ ਨੇ ਉਨ੍ਹਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਕਿਉਂਕਿ ਪ੍ਰਿਅੰਕਾ ਗਾਂਧੀ ਹੁਣ ਚੋਣਾਂ ਨਹੀਂ ਲੜਨਗੇ। ਇਸ ਦੇ ਨਾਲ ਹੀ ਅਮੇਠੀ ਤੋਂ ਕਿਸ਼ੋਰੀ ਲਾਲ ਸ਼ਰਮਾ ਨੂੰ ਕਾਂਗਰਸ ਨੇ ਟਿਕਟ ਦਿੱਤੀ ਹੈ। ਕਿਸ਼ੋਰੀ ਲਾਲ ਸੋਨੀਆ ਗਾਂਧੀ ਦੇ ਭਰੋਸੇਮੰਦ ਮੰਨੇ ਜਾਂਦੇ ਹਨ। ਭਾਜਪਾ ਨੇ ਰਾਏਬਰੇਲੀ ਤੋਂ ਯੋਗੀ ਸਰਕਾਰ ’ਚ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਨੂੰ ਟਿਕਟ ਦਿੱਤੀ ਹੈ, ਜਦਕਿ ਅਮੇਠੀ ਤੋਂ ਸਮ੍ਰਿਤੀ ਈਰਾਨੀ ਚੋਣਾਂ ਲੜ ਰਹੀਆਂ ਹਨ। (Rahul Gandhi)

ਇਹ ਵੀ ਪੜ੍ਹੋ : ਭਾਰਤ ਦਾ ਫਲਸਤੀਨ ’ਤੇ ਸਹੀ ਸਟੈਂਡ

ਪਹਿਲਾਂ ਕਾਂਗਰਸ ਨੇਤਾਵਾਂ ਨੇ ਰਾਹੁਲ ਦੇ ਅਮੇਠੀ ਤੇ ਪ੍ਰਿਅੰਕਾ ਦੇ ਰਾਏਬਰੇਲੀ ਤੋਂ ਚੋਣਾਂ ਲੜਨ ਦੀ ਗੱਲ ਕਹੀ ਸੀ। ਹਾਲਾਂਕਿ, ਪ੍ਰਿਅੰਕਾ ਚੋਣਾਂ ਲੜਨ ਲਈ ਤਿਆਰ ਨਹੀਂ ਹੋਈ। ਰਾਏਬਰੇਲੀ, ਅਮੇਠੀ ਸੀਟ ’ਤੇ ਨਾਮਾਂਕਨ ਦੀ ਆਖਿਰੀ ਮਿਤੀ ਅੱਜ ਹੀ ਹੈ। ਰਾਹੁਲ ਗਾਂਧੀ ਅੱਜ ਦੁਪਹਿਰ 12:30 ਵਜੇ ਆਪਣਾ ਨਾਮਾਂਕਨ ਦਾਖਲ ਕਰਨਗੇ। ਉਨ੍ਹਾਂ ਦੇ ਨਾਲ ਪ੍ਰਿਅੰਕਾ ਗਾਂਧੀ ਵੀ ਮੌਜ਼ੂਦ ਰਹੇਗੀ। ਰਾਹੁਲ ਦਿੱਲੀ ਤੋਂ ਰਾਏਬਰੇਲੀ ਲਈ ਰਵਾਨਾ ਹੋ ਗਏ ਹਨ। ਉਹ 10:30 ਵਜੇ ਅਮੇਠੀ ਫੁਰਸਤਗੰਜ ਏਅਰਪੋਰਟ ’ਤੇ ਉਤਰਨਗੇ। (Rahul Gandhi)

ਰਾਏਬਰੇਲੀ ’ਚ ਰਾਹੁਲ ਦੇ ਨਾਮਾਂਕਨ ਦੀਆਂ ਤਿਆਰੀਆਂ ਸ਼ੁਰੂ | Rahul Gandhi

ਕਾਂਗਰਸ ਦੇ ਰਾਹੁਲ ਗਾਂਧੀ ਦਿੱਲੀ ਤੋਂ ਰਾਏਬਰੇਲੀ ਲਈ ਰਵਾਨਾ ਹੋ ਗਏ ਹਨ, ਉਹ ਅੱਜ 10:30 ਫੁਰਸਤਗੰਜ ਦੇ ਏਅਰਪੋਰਟ ’ਤੇ ਉਤਰਨਗੇ। ਜਿੱਥੇ ਉਹ ਅੱਜ ਰਾਏਬਰੇਲੀ ’ਚ ਦੁਪਹਿਰ 12:30 ਵਜੇ ਆਪਣਾ ਨਾਮਾਂਕਨ ਕਰਨਗੇ। ਉੱਧਰ ਹੁਣ ਰਾਏਬਰੇਲੀ ’ਚ ਪ੍ਰਸ਼ਾਸਨ ਨੇ ਰਾਹੁਲ ਦੇ ਨਾਮਾਂਕਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਡੀਐੱਮ ਹਰਸ਼ਿਤਾ ਕਲੈਕਟ੍ਰੈਟ ਪਹੁੰਚ ਗਈ ਹਨ। ਉਨ੍ਹਾਂ ਨੇ ਉੱਥੇ ਪਹੁੰਚ ਕੇ ਸੁਰੱਖਿਆ ਦੀ ਵਿਵਸਥਾ ਦਾ ਜਾਇਜਾ ਲਿਆ ਹੈ। (Rahul Gandhi)