ਪ੍ਰਿਯੰਕਾ ਨੇ ਗੰਨਾ ਭੁਗਤਾਨ ਸਬੰਧੀ ਯੋਗੀ ਸਰਕਾਰ ਨੂੰ ਘੇਰਿਆ
ਲਖਨਊ। ਕਾਂਗਰਸ ਦੀ ਜਨਰਲ ਸੈਕਟਰੀ ਪਿ੍ਰਯੰਕਾ ਵਾਡਰਾ ਨੇ ਉੱਤਰ ਪ੍ਰਦੇਸ਼ ਵਿਚ ਗੰਨਾ ਕਿਸਾਨਾਂ ਦੀਆਂ ਖੰਡ ਮਿੱਲਾਂ ’ਤੇ ਬਕਾਏ ਲੈਣ ’ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ 14 ਦਿਨਾਂ ਵਿਚ ਕਿਸਾਨਾਂ ਨੂੰ ਅਦਾਇਗੀ ਕਰਨ ਦਾ ਵਾਅਦਾ ਇਕ ਜੁਮਲਾ ਸਾਬਤ ਹੋਇਆ ਹੈ। ਪਿ੍ਰਯੰਕਾ ਵਾਡਰਾ ਨੇ ਅੱਜ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਗੰਨਾ ਉਤਪਾਦਕਾਂ ਨੂੰ 14 ਦਿਨਾਂ ਵਿਚ ਬਕਾਏ ਦਾ ਭੁਗਤਾਨ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜੇ ਵੀ ਸ਼ੂਗਰ ਮਿੱਲਾਂ ਦਾ ਹਜ਼ਾਰਾਂ ਕਰੋੜ ਦਾ ਬਕਾਇਆ ਹੈ। ਸਰਕਾਰ ਦਾ ਇਹ ਵਾਅਦਾ ਵੀ ਜੁਮਲਾ ਸਾਬਤ ਹੋਇਆ ਹੈ।
ਉਨ੍ਹਾਂ ਨੇ ਟਵੀਟ ਵਿੱਚ ਲਖੀਮਪੁਰ ਖੇੜੀ ਦੇ ਕਿਸਾਨ ਆਲੋਕ ਮਿਸ਼ਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਕੋਲ ਖੰਡ ਮਿੱਲ ’ਤੇ 6 ਲੱਖ ਰੁਪਏ ਬਕਾਇਆ ਹਨ ਜੋ ਅਜੇ ਤੱਕ ਪ੍ਰਾਪਤ ਨਹੀਂ ਹੋਏ। ਬਿਮਾਰੀ ਦੇ ਇਲਾਜ ਲਈ ਉਸ ਨੂੰ ਤਿੰਨ ਲੱਖ ਦਾ ਕਰਜ਼ਾ ਲੈਣਾ ਪਿਆ। ਰਾਜ ਦੇ ਹੋਰ ਕਿਸਾਨ ਵੀ ਅਜਿਹੀ ਹੀ ਸਥਿਤੀ ਵਿੱਚ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.