ਰਾਹੁਲ ਨਾਲ ਬਣਾ ਸਕਦੇ ਹਨ ਸਲਾਮੀ ਜੋੜੀ
ਰਾਜਕੋਟ, 3 ਅਕਤੂਬਰ
ਨੌਜਵਾਨ ਬੱਲੇਬਾਜ਼ ਪ੍ਰਿਥਵੀ ਸ਼ਾੱ ਨੂੰ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ ਪਹਿਲੇ ਕ੍ਰਿਕਟ ਟੈਸਟ ਲਈ ਭਾਰਤੀ ਟੀਮ ‘ਚ ਡੈਬਿਊ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ ਉਹ ਇਸ ਦੇ ਨਾਲ ਟੈਸਟ ਕੈਪ ਹਾਸਲ ਕਰਨ ਵਾਲੇ ਰਾਸ਼ਟਰੀ ਟੀਮ ਦੇ 293ਵੇਂ ਖਿਡਾਰੀ ਵੀ ਬਣ ਜਾਣਗੇ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਦੋ ਮੈਚਾਂ ਦੀ ਘਰੇਲੂ ਟੈਸਟ ਲੜੀ ਲਈ ਐਲਾਨੀ 12 ਮੈਂਬਰੀ ਟੀਮ ‘ਚ ਪ੍ਰਿਥਵੀ ਨੂੰ ਸ਼ਾਮਲ ਕੀਤਾ ਗਿਆ ਹੈ ਪਰ ਇਸ ਟੀਮ ‘ਚ ਮਯੰਕ ਅੱਗਰਵਾਲ ਅਤੇ ਹਨੁਮਾ ਵਿਹਾਰੀ ਜਗ੍ਹਾ ਨਹੀਂ ਬਣਾ ਸਕੇ ਹਨ ਇਹ ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਹੈ ਕਿ ਚੋਣਕਰਤਾਵਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਹੀ ਆਪਣੀ ਆਖ਼ਰੀ ਚੁਣੀ ਹੋਈ ਟੀਮ ਦਾ ਐਲਾਨ ਕਰ ਦਿੱਤਾ ਟੀਮ ‘ਚ ਪੰਜ ਬੱਲੇਬਾਜ਼ ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਪ੍ਰਿਥਵੀ, ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ ਅਤੇ ਰਿਸ਼ਭ ਪੰਤ ਵਿਕਟਕੀਪਰ ਬੱਲੇਬਾਜ਼ ਦੇ ਤੌਰ ‘ਤੇ ਸ਼ਾਮਲ ਕੀਤੇ ਗਏ ਹਨ
ਰਾਜਕੋਟ ਟੈਸਟ ਲਈ ਟੀਮ ਐਲਾਨ ਤੋਂ ਬਾਅਦ ਮੈਚ ਮੌਕੇ ਟੀਮ ਪ੍ਰਬੰਧਕਾਂ ਲਈ ਸਿਰਫ਼ ਇਸ ਗੱਲ ਨੂੰ ਲੈ ਕੇ ਚੋਣ ਦੁਚਿੱਤੀ ਹੋ ਸਕਦੀ ਹੈ ਕਿ ਉਹ ਤਿੰਨ ਸਪਿੱਨਰ ਉਤਾਰਦਾ ਹੈ ਜਾਂ ਤਿੰਨ ਤੇਜ਼ ਗੇਂਦਬਾਜ਼ ਤੀਸਰੇ ਸਪਿੱਨਰ ਦੇ ਤੌਰ ‘ਤੇ ਜੇਕਰ ਕੁਲਦੀਪ ਯਾਦਵ ਨੂੰ ਮੌਕਾ ਦਿੱਤਾ ਜਾਵੇਗਾ ਤਾਂ ਤੀਸਰੇ ਤੇਜ਼ ਗੇਂਦਬਾਜ਼ ਸ਼ਰਦੁਲ ਠਾਕੁਰ ਨੂੰ ਬਾਹਰ ਬੈਠਣਾ ਪਵੇਗਾ
ਮੁੰਬਈ ਦੇ 18 ਸਾਲ ਦੇ ਪ੍ਰਿਥਵੀ ਨੇ 14 ਪ੍ਰਥਮ ਸ਼੍ਰੇਣੀ ਕ੍ਰਿਕਟ ਮੈਚਾਂ ‘ਚ 56.72 ਦੀ ਔਸਤ ਨਾਲ 1418 ਦੌੜਾਂ ਬਣਾਈਆਂ ਹਨ ਜਿਸ ਵਿੱਚ 7 ਸੈਂਕੜੇ ਅਤੇ 5 ਅਰਧ ਸੈਂਕੜੇ ਸ਼ਾਮਲ ਹਨ ਜਦੋਂਕਿ ਉਹਨਾਂ ਭਾਰਤ ਏ ਵੱਲੋਂ ਵੈਸਟਇੰਡੀਜ਼ ਵਿਰੁੱਧ 188 ਦੌੜਾਂ ਦਾ ਆਪਣਾ ਸਰਵਸ੍ਰੇਸ਼ਠ ਸਕੋਰ ਵੀ ਬਣਾਇਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।