ਪੰਜਾਬ ਖਿਲਾਫ ਖੇਡ ਸਕਦੇ ਹਨ ਪ੍ਰਿਥਵੀ ਸ਼ਾਅ, 16 ਮਈ ਨੂੰ ਹੋਵੇਗਾ ਮੁਕਾਬਲਾ

parithvi saha

ਬਿਮਾਰ ਹੋਣ ਕਾਰਨ ਚੱਲ ਰਹੇ ਸਨ ਟੀਮ ਤੋਂ ਬਾਹਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਈਪੀਐਲ-2022 ’ਚ ਸ਼ਾਨਦਾਰ ਫਾਰਮ ’ਚ ਚੱਲ ਰਹੇ ਦਿੱਲੀ ਕੈਪੀਟਲ ਦੇ ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾਅ (Prithvi Shaw) ਵਾਪਸੀ ਲਈ ਤਿਆਰ ਹੈ। ਪ੍ਰਿਥਵੀ ਸ਼ਾਅ (Prithvi Shaw) ਬਿਮਾਰ ਹੋਣ ਕਾਰਨ ਪਿਛਲੇ ਕਈ ਮੈਚਾਂ ਤੋਂ ਬਾਹਰ ਹੋ ਗਏ ਸਨ। ਹੁਣ ਉਹ ਪੂਰੀ ਤਰ੍ਹਾਂ ਫਿੱਟ ਹਨ ਤੇ ਮੁਕਾਬਲੇ ਲਈ ਤਿਆਰ। ਹੁਣ ਦਿੱਲੀ ਕੈਪਟਲ ਦਾ ਮੁਕਾਬਲਾ 16 ਮਈ ਨੂੰ ਪੰਜਾਬ ਨਾਲ ਹੋਵੇਗਾ। ਇਸ ਮੁਕਾਬਲੇ ’ਚ ਉਮੀਦ ਹੈ ਕਿ ਪ੍ਰਿਥਵੀ ਸ਼ਾਅ ਖੇਡਣਗੇ। ਦਿੱਲੀ ਲਈ ਇਹ ਚੰਗੀ ਖਬਰ ਹੈ। ਇਸ ਸਮੇਂ ਦਿੱਲੀ ਲਈ ਕਰੋ ਜਾਂ ਮਰੋ ਦੀ ਸਥਿਤੀ ਹੈ। ਉਹ ਟੇਬਲ ਸੂਚੀ ’ਚ ਪੰਜਵੇਂ ਨੰਬਰ ’ਤੇ ਹੈ।

ਟੀਮ ਨੇ ਹੁਣ 12 ਮੁਕਾਬਲਾ ਖੇਡੇ ਹਨ ਜਿਨ੍ਹਾਂ ’ਚੋਂ 6 ਵਿੱਚ ਉਸ ਨੂੰ ਜਿੱਤ ਮਿਲੀ ਹੈ। ਦਿੱਲੀ ਦੇ ਖਾਤੇ ’ਚ 12 ਅੰਕ ਹਨ। ਦਿੱਲੀ ਨੂੰ ਟਾਪ-4 ’ਚ ਪਹੁੰਚਣ ਲਈ ਆਪਣੇ ਹੋਣ ਵਾਲੇ ਦੋਵੇਂ ਮੁਕਾਬਲੇ ਜਿੱਤਣੇ ਪੈਣਗੇ। ਜੇਕਰ ਦਿੱਲੀ ਦੋਵੇਂ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ 16 ਅੰਕ ਹੋ ਜਾਣਗੇ ਤੇ ਉਸ ਦੇ ਟਾਪ-4 ਪਹੁੰਚਣ ਦੀ ਸੰਭਾਵਨ ਵੱਧ ਜਾਵੇਗੀ। ਦਿੱਲੀ ਦੇ ਅਗਲੇ ਮੁਕਾਬਲੇ ਪੰਜਾਬ ਕਿੰਗਜ਼ ਤੇ ਮੁੰਬਈ ਇੰਡੀਅਨਸ ਨਾਲ ਹੋਣਗੇ।

ਦੱਸਣਯੋਗ ਹੈ ਕਿ ਪ੍ਰਿਥਵੀ ਸ਼ਾਅ 1 ਮਈ ਨੂੰ ਲਖਨਊ ਸੁਪਰ ਜੁਆਇੰਟ ਤੇ ਦਿੱਲੀ ਦਰਮਿਆਨ ਖੇਡੇ ਗਏ ਮੁਕਾਬਲੇ ਤੋਂ ਬਾਅਦ ਪ੍ਰਿਥਵੀ ਸ਼ਾਅ ਬਿਮਾਰ ਹੋ ਗਏ ਸ਼ਨ। ਉਨ੍ਹਾਂ ਨੂੰ ਟਾਈਫਾਇਡ ਹੋ ਗਿਆ ਸੀ। ਹੁਣ ਉਸ ਦੀ ਸਿਹਤ ’ਚ ਕਾਫੀ ਸੁਧਾਰ ਹੈ ਤੇ ਉਮੀਦ ਹੈ ਕਿ ਉਹ ਆਉਣ ਵਾਲੇ ਮੁਕਾਬਲੇ ’ਚ ਖੇਡਦੇ ਨਜ਼ਰ ਆਉਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here