ਸਾਡੇ ਨਾਲ ਸ਼ਾਮਲ

Follow us

12.1 C
Chandigarh
Friday, February 13, 2026
More
    Home Uncategorized ਪ੍ਰਿਥਵੀ, ਅਈਅਰ...

    ਪ੍ਰਿਥਵੀ, ਅਈਅਰ ਦੇ ਅਰਧ ਸੈਂਕੜੇ : ਭਾਰਤ ਏ ਨੇ ਈਸੀਬੀ  ਮਧੋਲਿਆ

    125 ਦੌੜਾਂ ਨਾਲ ਜਿੱਤਿਆ ਭਾਰਤ

    ਲੀਡਸ (ਏਜੰਸੀ)। ਪ੍ਰਿਥਵੀ ਸ਼ਾੱ (70), ਕਪਤਾਨ ਸ਼ੇਅਸ ਅਈਅਰ (54) ਅਤੇ ਵਿਕਟਕੀਪਰ ਇਸ਼ਾਨ ਕਿਸ਼ਨ(50) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਭਾਰਤ ਏ ਨੇ ਇੰਗਲੈਂਡ ਕ੍ਰਿਕਟ ਬੋਰਡ ਇਕਾਦਸ਼ ਨੂੰ ਇੱਕ ਰੋਜ਼ਾ ਅਭਿਆਸ ਮੈਚ ‘ਚ 125 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਏ ਨੇ 50 ਓਵਰਾਂ ‘ਚ 8 ਵਿਕਟਾਂ ‘ਤੇ 328 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਤੋਂ ਬਾਅਦ ਇੰਗਲੈਂਡ ਕ੍ਰਿਕਟ ਬੋਰਡ ਇਕਾਦਸ਼ ਨੂੰ 36.5 ਓਵਰਾਂ ‘ਚ 203 ਦੌੜਾਂ ‘ਤੇ ਸਮੇਟ ਦਿੱਤਾ.  ਭਾਰਤੀ ਪਾਰੀ ‘ਚ ਨੌਜਵਾਨ ਬੱਲੇਬਾਜ਼ ਪ੍ਰਿਥਵੀ ਨੇ 61 ਗੇਂਦਾਂ ‘ਚ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 70 ਦੌੜਾਂ, ਅਈਅਰ ਨੇ 45 ਗੇਂਦਾਂ ‘ਚ ਪੰਜ ਚੌਕਿਆਂ ਅਤੇ ਇੱਕ ਛੱਕੇ ਦੇ ਸਹਾਰੇ 54 ਅਤੇ ਕਿਸ਼ਨ ਨੇ 46 ਗੇਂਦਾਂ ‘ਚ ਚਾਰ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 50 ਦੌੜਾਂ ਬਣਾਈਆਂ ਹਨੁਮਾ ਵਿਹਾਰੀ ਨੇ 38, ਕੁਰਣਾਲ ਪਾਂਡਿਆ ਨੇ 34 ਅਤੇ ਅਕਸ਼ਰ ਪਟੇਲ ਨੇ ਨਾਬਾਦ 28 ਦੌੜਾਂ ਦਾ ਯੋਗਦਾਨ ਦਿੱਤਾ ਇੰਗਲੈਂਡ ਕ੍ਰਿਕਟ ਬੋਰਡ ਇਕਾਦਸ਼ ਵੱਲੋਂ ਬੇਨ ਸਲੇਟਰ ਨੇ 37, ਮੈਥਿਊ ਕ੍ਰਿਚਲੀ ਨੇ 40 ਅਤੇ ਵਿਲ ਜੈਕਸ ਨੇ 28 ਦੌੜਾਂ ਬਣਾਈਆਂ ਭਾਰਤ ਏ ਵੱਲੋਂ ਦੀਪਕ ਚਾਹਰ ਨੇ 48 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਅਕਸ਼ਰ ਪਟੇਲ ਨੇ 21 ਦੌੜਾਂ ‘ਤੇ ਦੋ ਵਿਕਟਾਂ ਲਈਆਂ।

    LEAVE A REPLY

    Please enter your comment!
    Please enter your name here