ਬਲਾਕ ਮਲੌਦ ਦੇ ਦੂਸਰੇ ਸਰੀਰਦਾਨੀ ਹੋਣ ਦਾ ਮਾਣ | Body Donation
Body Donation: (ਵਨਰਿੰਦਰ ਸਿੰਘ ਮਣਕ) ਲੁਧਿਆਣਾ। ਬਲਾਕ ਮਲੌਦ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੇ ਬਜ਼ੁਰਗਾਂ ਦੇ ਦੇਹਾਂਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਕੇ ਇਨਸਾਨੀਅਤ ਦਾ ਫ਼ਰਜ ਨਿਭਾਇਆ ਹੈ। ਜਾਣਕਾਰੀ ਮੁਤਾਬਕ ਮਲੌਦ ਬਲਾਕ ਦੇ ਵਸਨੀਕ ਪ੍ਰੇਮੀ ਪ੍ਰਿਥੀਪਾਲ ਇੰਸਾਂ ਬੁੱਧਵਾਰ ਸਵੇਰੇ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਿਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਪ੍ਰਿਥੀਪਾਲ ਇੰਸਾਂ ਨੇ ਜਿਉਂਦੇ ਜੀਅ ਹੀ ਦੇਹਾਂਤ ਤੋਂ ਬਾਅਦ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਇਸੇ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਮੈਡੀਕਲ ਖੋਜ਼ ਕਾਰਜਾਂ ਲਈ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ: Welfare Work: ਲਾਵਾਰਸ ਘੁੰਮਦੇ ਮੰਦਬੁੱਧੀ ਨੂੰ ਹਾਵੜਾ ਜਾ ਕੇ ਪਰਿਵਾਰ ਨੂੰ ਮਿਲਾਇਆ
ਇਸ ਤੋਂ ਪਹਿਲਾਂ ਪਰਿਵਾਰਕ ਨੂੰਹਾਂ ਤੇ ਧੀਆਂ ਨੇ ਪ੍ਰਿਥੀਪਾਲ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਇਸ ਮੌਕੇ ਹਾਜ਼ਰੀਨ ਰਿਸ਼ਤੇਦਾਰਾਂ, ਵੱਡੀ ਗਿਣਤੀ ਸਾਧ-ਸੰਗਤ ਤੇ ਸਨੇਹੀਆਂ ਨੇ ਪ੍ਰਿਥੀਪਾਲ ਇੰਸਾਂ ਦੀ ਮ੍ਰਿਤਕ ਦੇਹ ’ਤੇ ਫੁੱਲਾਂ ਦੀ ਵਰਖਾ ਕੀਤੀ। ਇਸ ਉਪਰੰਤ ਮ੍ਰਿਤਕ ਦੇਹ ਨੂੰ ‘ਪ੍ਰੇਮੀ ਪ੍ਰਿਥੀਪਾਲ ਇੰਸਾਂ ਅਮਰ ਰਹੇ’ ਦੇ ਨਾਅਰਿਆਂ ਦੀ ਗੂੰਜ ’ਚ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਨੂੰ ਰਵਾਨਾ ਕਰ ਦਿੱਤਾ ਗਿਆ। ਜਿੰਮੇਵਾਰਾਂ ਨੇ ਦੱਸਿਆ ਕਿ ਪ੍ਰਿਥੀਪਾਲ ਇੰਸਾਂ ਨੇ ਬਲਾਕ ਮਲੌਦ ਦੇ ਦੂਸਰੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।