ਪ੍ਰਧਾਨ ਮੰਤਰੀ ਅੱਜ ਆਉਣਗੇ ਮਲੋਟ, ਸੁਰੱਖਿਆ ਪ੍ਰਬੰਧ ਸਖ਼ਤ

Prime, Minister, Visit, Malout, Tight, Security, Arrangements

ਸੁਰੱਖਿਆ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ | Prime Minister

ਮਲੋਟ, (ਮਨੋਜ/ਸੱਚ ਕਹੂੰ ਨਿਊਜ਼)। ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਬੁੱਧਵਾਰ ਨੂੰ ਅਕਾਲੀ- ਭਾਜਪਾ ਵੱਲੋਂ ਕਰਵਾਈ ਜਾਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਧੰਨਵਾਦ ਰੈਲੀ ਲਈ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ ਇਸ ਦੇ ਮੱਦੇਨਜ਼ਰ ਚੱਪੇ-ਚੱਪੇ ‘ਤੇ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ ਸ਼ਹਿਰ ਵਿੱਚ ਵੀ ਹਰ ਆਉਣ-ਜਾਣ ਵਾਲੇ ‘ਤੇ ਅਧਿਕਾਰੀਆਂ ਵੱਲੋਂ ਬਾਜ ਅੱਖ ਰੱਖੀ ਜਾ ਰਹੀ ਹੈ। ਅੱਜ ਜਦੋਂ ਇਸ ਪ੍ਰਤੀਨਿਧੀ ਨੇ ਰੈਲੀ ਵਾਲੇ ਸਥਾਨ ‘ਤੇ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਤਾਂ ਜੀਆਰਪੀ ਫਿਰੋਜ਼ਪੁਰ ਦੇ ਡੀਐਸਪੀ ਜਤਿੰਦਰ ਸਿੰਘ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਸ੍ਰ੍ਰੀ ਨਰਿੰਦਰ ਮੋਦੀ ਦੀ ਮਲੋਟ ਰੈਲੀ ਸਬੰਧੀ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਰੇਲਗੱਡੀ ਰਾਹੀਂ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ਦੀ ਤਲਾਸ਼ੀ ਲਈ ਜਾਵੇਗੀ ਅਤੇ ਸਟੇਸ਼ਨ ‘ਤੇ ਚੌਕਸੀ ਲਈ 100 ਜੀ.ਆਰ.ਪੀ. ਜਵਾਨਾਂ ਦੀ ਡਿਊਟੀ ਲਾਈ ਗਈ ਹੈ। (Prime Minister)

ਉਧਰ ਰੈਲੀ ਵਾਲੇ ਸਥਾਨ ‘ਤੇ ਬੀਤੀ ਸ਼ਾਮ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਫਸਲਾਂ ਦੇ ਸਮੱਰਥਣ ਮੁੱਲ ‘ਚ ਵਾਧਾ ਕਰਨ ਦਾ ਫੈਸਲਾ ਲਿਆ ਹੈ, ਜਦੋਂਕਿ ਕੇਂਦਰ ਵਿੱਚ ਅੱਜ ਤੱਕ ਕਿਸੇ ਵੀ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਇਸ ਕਾਰਨ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਹੈ। (Prime Minister)

ਰੈਲੀ ਸਬੰਧੀ ਤਿਆਰੀਆਂ ਮੁਕੰਮਲ

ਮੰਗਲਵਾਰ ਨੂੰ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਭਾਜਪਾ ਪੰਜਾਬ ਦੇ ਪ੍ਰਧਾਨ ਸਵੇਤ ਮਲਿਕ ਨੇ ਵੀ ਅਹੁਦੇਦਾਰਾਂ ਨੂੰ ਰੈਲੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਾ ਰਹਿਣ ਦੇ ਨਿਰਦੇਸ਼ ਦਿੱਤੇ ਅਤੇ ਡਿਊਟੀਆਂ ਵੀ ਲਾਈਆਂ ਗਈਆਂ। ਉਧਰ ਸਾਰੇ ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਭਾਰੀ ਗਿਣਤੀ ਵਿੱਚ ਜਵਾਨ ਨਜ਼ਰ ਆਏ। ਖ਼ਬਰ ਲਿਖੇ ਜਾਣ ਤੱਕ ਨਵੀਂ ਅਨਾਜ ਮੰਡੀ ਵਿਖੇ ਰੈਲੀ ਵਾਲੇ ਪੰਡਾਲ ਦੀਆਂ ਲਗਭਗ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ।

ਰੈਲੀ ਮੌਕੇ ਹਜ਼ਾਰਾਂ ਦੇ ਲਗਭਗ ਕੁਰਸੀਆਂ ਤੇ ਗਰਮੀ ਨੂੰ ਮੱਦੇਨਜ਼ਰ ਰੱਖਦਿਆਂ ਵੱਡੀ ਗਿਣਤੀ ‘ਚ ਪੱਖਿਆਂ ਦਾ ਵੀ ਇੰਤਜਾਮ ਕੀਤਾ ਗਿਆ ਹੈ| ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਦਲਜੀਤ ਸਿੰਘ ਚੀਮਾ, ਸਾਬਕਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸੈਕਟਰੀ ਦਿਨੇਸ਼ ਸ਼ਰਮਾ, ਦਿਆਲ ਸਿੰਘ ਸੋਢੀ ਜਨਰਲ ਸੈਕਟਰੀ, ਜਿਲਾ ਪ੍ਰਧਾਨ ਗੋਰਾ ਪਠੇਲਾ, ਭਾਜਪਾ ਪੰਜਾਬ ਦੇ ਰਾਕੇਸ਼ ਧੀਂਗੜਾ, ਕੁਲਦੀਪ ਸਿੰਘ ਭੰਗੇਵਾਲਾ, ਭਾਜਪਾ ਮੰਡਲ ਪ੍ਰਧਾਨ ਹਰੀਸ਼ ਗਰੋਵਰ, ਮੰਡਲ ਜਨਰਲ ਸੈਕਟਰੀ ਰਾਜਪਾਲ ਵਲੇਚਾ, ਨਗਰ ਕੌਂਸਲ ਦੇ ਉਪ ਪ੍ਰਧਾਨ ਅਸ਼ਵਨੀ ਡਾਵਰ (ਹੈਪੀ), ਜਗਤਾਰ ਸਿੰਘ ਬਰਾੜ, ਚੇਅਰਮੈਨ ਸੱਤਪਾਲ ਮੋਹਲਾਂ ਤੋਂ ਇਲਾਵਾ ਹੋਰ ਵੀ ਅਕਾਲੀ ਭਾਜਪਾ ਆਗੂ ਮੌਜ਼ੂਦ ਸਨ। (Prime Minister)

ਗਰਮੀ ਕਾਰਨ ਡਿਊਟੀ ‘ਤੇ ਖੜ੍ਹਾ ਪੁਲਿਸ ਮੁਲਾਜ਼ਮ ਬੇਹੋਸ਼ | Prime Minister

ਰੈਲੀ ਤੋਂ ਪਹਿਲਾਂ ਸੁਰੱਖਿਆ ਦੇ ਮੱਦੇਨਜ਼ਰ ਡਿਊਟੀ ਨਿਭਾ ਰਿਹਾ ਇੱਕ ਪੁਲਿਸ ਮੁਲਾਜ਼ਮ ਭਿਆਨਕ ਗਰਮੀ ਨਾਲ ਬੇਹੋਸ਼ ਹੋ ਗਿਆ। ਅਨਵਰ ਮਸੀਹ ਨਾਂਅ ਦਾ ਇਹ ਨੌਜਵਾਨ ਜਲੰਧਰ ਜ਼ਿਲ੍ਹਾ ਪੁਲਿਸ ਦਾ ਹੈ। ਡਿੱਗ ਪੈਣ ਕਰਕੇ ਇਸ ਦੇ ਸਿਰ ‘ਤੇ ਸੱਟ ਲੱਗੀ ਜਿਸ ਤੋਂ ਬਾਅਦ ਇਸ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਟਾਂਕੇ ਲੱਗੇ ਹਨ ਪਰ ਬਾਅਦ ‘ਚ ਅਧਿਕਾਰੀਆਂ ਨੇ ਉਸ ਨੂੰ ਡਿਊਟੀ ਤੋਂ ਰੀਲੀਵ ਕਰ ਕੇ ਵਾਪਸ ਭੇਜ ਦਿੱਤਾ।