ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਲੱਖ ਪਰਿਵਾਰਾਂ ਨੂੰ ਸੌਂਪਣਗੇ ਘਰ

‘ਪੀਐਮ ਗ੍ਰਾਮੀਣ ਆਵਾਸ ਯੋਜਨਾ’ ਤਹਿਤ ਲੋੜਵੰਦਾਂ ਨੂੰ ਦਿੱਤੇ ਜਾਣਗੇ ਮਕਾਨ

ਭੋਪਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਮਹਾਂਮਾਰੀ ਦੀ ਚੁਣੌਤੀਆਂ ਦੌਰਾਨ ਮੱਧ ਪ੍ਰਦੇਸ਼ ‘ਚ ਬਣ ਕੇ ਤਿਆਰ ਹੋਏ ਘਰ ਪੌਣੇ ਦੋ ਲੱਖ ਪਰਿਵਾਰਾਂ ਨੂੰ ਅੱਜ ਗ੍ਰਹਿ ਪ੍ਰਵੇਸ਼ ਕਰਵਾਉਣਗੇ। ਅਧਿਕਾਰਿਕ ਜਾਣਕਾਰੀ ਅਨੁਸਾਰ ਮੋਦੀ ਸਵੇਰੇ 11 ਵਜੇ ਮੱਧ ਪ੍ਰਦੇਸ਼ ਦੇ 1.75 ਲੱਖ ਪਰਿਵਾਰਾਂ ਨੂੰ ਵਰਚੁਅਲ ਅਧਾਰ ‘ਤੇ ਗ੍ਰਹਿ ਪ੍ਰਵੇਸ਼ ਕਰਵਾਉਣਗੇ।

PM Modi

ਇਸ ਮੌਕੇ ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ ਤਹਿਤ 12 ਹਜ਼ਾਰ ਪਿੰਡਾਂ ‘ਚ ਤਿਆਰ ਕੀਤੇ ਗਏ 1 ਲੱਖ 75 ਹਜ਼ਾਰ ਘਰਾਂ ਲਈ ਰੱਖੇ ਗਏ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਦੌਰਾਨ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜ਼ੂਦੀ ‘ਚ ਸੂਬੇ ਦੇ ਲੱਖਾਂ ਪਰਿਵਾਰਾਂ ‘ਪੀਐਮ ਗ੍ਰਾਮੀਣ ਆਵਾਸ ਯੋਜਨਾ’ ਤਹਿਤ ਗ੍ਰਹਿ ਪ੍ਰਵੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਹ ਮੱਧ ਪ੍ਰਦੇਸ਼ ਦੇ ਲਈ ਖਾਸ ਦਿਨ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.