ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਸਾ ਏਅਰਫੋਰਸ ਸਟੇਸ਼ਨ ’ਤੇ ਪਹੁੰਚੇ, ਰਾਜਸਥਾਨ ਲਈ ਹੋਏ ਰਵਾਨਾ

Sirsa News

ਸਰਸਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਤਵਾਰ ਏਅਰਫੋਰਸ ਸਟੇਸ਼ਨ ਸਰਸਾ ’ਚ ਥੋੜ੍ਹੀ ਦੇਰ ਦਾ ਠਹਿਰਾਅ ਰਿਹਾ ਹੈ। ਪ੍ਰਧਾਨ ਮੰਤਰੀ ਏਅਰਫੋਰਸ ਸਟੇਸ਼ਨ ਸਰਸਾ ’ਤੇ ਪਹੁੰਚਣ ’ਤੇ ਬਿਜਲੀ ਮੰਤਰੀ, ਨਵੀਨ ਅਤੇ ਨਵੀਨੀਕਰਨ ਊਰਜਾ ਤੇ ਜੇਲ੍ਹ ਮੰਤਰੀ ਰਣਜੀਤ ਸਿੰਘ, ਊੜੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਸਾਂਸਦ ਸੁਨੀਤ ਦੁੱਗਲ, ਜ਼ਿਲ੍ਹਾ ਇੰਚਾਰਜ਼ ਅਮਰਪਾਲ ਰਾਣਾ, ਜ਼ਿਲ੍ਹਾਂ ਇੰਚਾਰਜ਼ ਫਤਿਹਾਬਾਦ ਦੇਵ ਕੁਮਾਰ ਸ਼ਰਮਾ, ਏਡੀਜੀਪੀ ਸ੍ਰੀਕਾਂਤ ਜਾਧਵ, ਡਿਪਟੀ ਕਮਿਸ਼ਨਰ ਪਾਰਥ ਗੁਪਤਾ ਤੇ ਪੁਲਿਸ ਕਮਿਸ਼ਨਰ ਵਿਕਰਾਂਤ ਭੂਸ਼ਣ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। (Sirsa News)

World Cup Final 2023 : ਅਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਫੈਸਲਾ

ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਅਦਿੱਤਿਆ ਦੇਵੀ ਲਾਲ, ਮੁੱਢ ਮੰਤਰੀ ਦੇ ਸਾਬਕਾ ਰਾਜਨੀਤਿਕ ਸਲਾਹਕਾਰ ਜਗਦੀਸ਼ ਚੌਪੜਾ, ਪ੍ਰਦੇਸ਼ ਸਕੱਤਰ ਭਾਜਪਾ ਸੁਰਿੰਦਰ ਆਰਿਆ, ਡੀਸੀਪੀ ਸੋਨੀਪਤ ਗੌਰਵ ਕੁਮਾਰ, ਐੱਸਪੀ ਹਿਸਾਰ ਮੋਹਿਤ ਹਾਂਡਾ, ਐੱਸਪੀ ਜੀਂਦ ਸੁਮਿਤ ਕੁਮਾਰ, ਐੱਸਪੀ ਡੱਬਵਾਲੀ ਸੁਮੇਰ ਸਿੰਘ, ਐੱਸਪੀ ਰੇਲਵੇ ਪੁਲਿਸ ਰਾਜੇਸ਼ ਕਾਲੀਆ, ਏਡੀਸੀ ਡਾ. ਵਿਵੇਕ ਭਾਰਤੀ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।