ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮਿਲ ਕੇ ਅੱਜ ਇੱਥੇ ਦੇਸ਼ ਦਾ ਨਵਾਂ ਸੰਸਦ ਭਵਨ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨਵੇਂ ਲੋਕ ਸਭਾ ਸਦਨ ਵਿੱਚ ਸ਼ਰਧਾ ਨਾਲ ਪਵਿੱਤਰ ਸੇਂਗੋਲ (ਰਾਜਦੰਡ) ਸਥਾਪਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 7.30 ਵਜੇ ਸੰਸਦ ਭਵਨ ’ਚ ਪਹੁੰਚੇ ਅਤੇ ਬਿਰਲਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰੇਸ਼ਮ ਦੀ ਧੋਤੀ, ਕੁੜਤਾ ਅਤੇ ਗੁਲਾਬੀ ਜੈਕਟ ਪਹਿਨੇ ਮੋਦੀ, ਜੋ ਕਿ ਖੁਸ਼ ਮੂਡ ਵਿੱਚ ਨਜ਼ਰ ਆਏ, ਨੇ ਸਭ ਤੋਂ ਪਹਿਲਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਸ਼ਰਧਾਂਜਲੀ ਦਿੱਤੀ।
ਮੋਦੀ ਨੇ ਸੇਂਗੋਲ ਨੂੰ ਕੀਤਾ ਪ੍ਰਣਾਮ | New Parliament Inauguration
ਇਸ ਤੋਂ ਬਾਅਦ ਉਨ੍ਹਾਂ ਨੇ ਬਿਰਲਾ ਦੇ ਨਾਲ ਉਥੇ ਹਵਨ ਅਤੇ ਧਾਰਮਿਕ ਰਸਮਾਂ ’ਚ ਹਿੱਸਾ ਲਿਆ। ਮੋਦੀ ਨੇ ਫਿਰ ਤਾਮਿਲਨਾਡੂ ਦੇ ਵੱਖ-ਵੱਖ ਆਦਿਨਾਮਾਂ ਦੇ ਸੰਤਾਂ ਦੁਆਰਾ ਲਿਆਂਦੇ ਸੇਂਗੋਲ ਨੂੰ ਪ੍ਰਣਾਮ ਕੀਤਾ ਅਤੇ ਫਿਰ ਪੰਜ ਆਦਿਨਾਮ ਸੰਤਾਂ ਦੇ ਹੱਥੋਂ ਸ਼ਰਧਾ ਨਾਲ ਪ੍ਰਾਪਤ ਕੀਤਾ ਅਤੇ ਉਨ੍ਹਾਂ ਦੇ ਸਥਾਨ ਦੀ ਪਰਿਕਰਮਾ ਕੀਤੀ। ਮੋਦੀ ਨੇ ਫਿਰ ਆਦਿਨਾਮ ਸੰਤਾਂ ਤੋਂ ਆਸ਼ੀਰਵਾਦ ਲਿਆ ਅਤੇ ਫਿਰ ਬਿਰਲਾ ਅਤੇ ਆਦਿਨਾਮ ਸੰਤਾਂ ਦੇ ਨਾਲ ਨਵੀਂ ਲੋਕ ਸਭਾ ਦੇ ਅੰਦਰ ਗਏ ਅਤੇ ਲੋਕ ਸਭਾ ਸਪੀਕਰ ਦੀ ਸੀਟ ਦੇ ਸੱਜੇ ਪਾਸੇ ਦੇ ਪਿੱਛੇ ਸ਼ੀਸ਼ੇ ਦੇ ਕੇਸ ਵਿੱਚ ਸੇਂਗੋਲ ਲਾਇਆ, ਜੋ ਪ੍ਰਭੂਸੱਤਾ, ਨਿਆਂ, ਸ਼ਾਸਨ ਅਤੇ ਸ਼ਕਤੀ ਦਾ ਪ੍ਰਤੀਕ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਜੋਤੀ ਪ੍ਰਚੰਡ ਕੀਤੀ ਅਤੇ ਫੁੱਲਾਂ ਨਾਲ ਸੇਂਗੋਲ ਦੀ ਪੂਜਾ ਕੀਤੀ। ਇਸ ਮੌਕੇ ਆਦਿਨਮ ਸੰਤ ਵੀ ਸਦਨ ਵਿੱਚ ਮੌਜ਼ੂਦ ਸਨ।
New Parliament Inauguration
ਇਸ ਤੋਂ ਬਾਅਦ ਮੋਦੀ ਅਤੇ ਬਿਰਲਾ ਬਾਹਰ ਆਏ ਅਤੇ ਫਿਰ ਨਵੀਂ ਸੰਸਦ ਦੀ ਉਦਘਾਟਨੀ ਤਖਤੀ ਤੋਂ ਪਰਦਾ ਹਟਾ ਕੇ ਨਵੀਂ ਸੰਸਦ ਭਵਨ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਉਸਾਰੀ ਕਿਰਤੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਾਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਸਰਬ ਧਰਮ ਪ੍ਰਾਰਥਨਾ ਸਭਾ ਵਿੱਚ ਸਮੂਲੀਅਤ ਕੀਤੀ। ਨਵੀਂ ਪਾਰਲੀਮੈਂਟ ਬਿਲਡਿੰਗ
ਇਹ ਵੀ ਪੜ੍ਹੋ : ਬੀਐੱਸਐੱਫ ਨੇ ਅੰਮ੍ਰਿਤਸਰ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਸੁੱਟਿਆ
ਬੁੱਧ, ਜੈਨ, ਪਾਰਸੀ, ਸਿੱਖ, ਇਸਲਾਮ, ਵੈਦਿਕ ਆਦਿ ਧਰਮਾਂ ਦੇ ਧਾਰਮਿਕ ਆਗੂਆਂ ਨੇ ਅਰਦਾਸ ਕੀਤੀ। ਇਸ ਤੋਂ ਬਾਅਦ ਮੋਦੀ ਨੇ ਸਮਾਗਮ ’ਚ ਮੌਜ਼ੂਦ ਮਹਿਮਾਨਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਮਿਤ ਸ਼ਾਹ, ਅਸ਼ਵਨੀ ਵੈਸਨਵ, ਅਨੁਰਾਗ ਠਾਕੁਰ, ਡਾਕਟਰ ਜਤਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ ਨੱਡਾ, ਸਾਬਕਾ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ, ਉੱਚ ਅਧਿਕਾਰੀ ਆਦਿ ਮੌਜ਼ੂਦ ਸਨ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਅਧੀਨਮ (ਪੁਜਾਰੀਆਂ) ਨੇ ਵੈਦਿਕ ਜਾਪਾਂ ਦੇ ਵਿੱਚ ਪੀਐਮ ਮੋਦੀ ਨੂੰ ਸੇਂਗੋਲ ਯਾਨੀ ਰਾਜਦੰਡ ਦਿੱਤਾ। ਹੱਥਾਂ ਵਿੱਚ ਰਾਜਦੰਡ ਲੈਣ ਤੋਂ ਪਹਿਲਾਂ ਪੀਐਮ ਮੋਦੀ ਨੇ ਸੇਂਗੋਲ ਨੂੰ ਮੱਥਾ ਟੇਕਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮਿਲ ਕੇ ਅੱਜ ਇੱਥੇ ਦੇਸ ਦਾ ਨਵਾਂ ਸੰਸਦ ਭਵਨ ਰਾਸਟਰ ਨੂੰ ਸਮਰਪਿਤ ਕੀਤਾ ਅਤੇ ਨਵੇਂ ਲੋਕ ਸਭਾ ਸਦਨ ਵਿੱਚ ਸ਼ਰਧਾ ਨਾਲ ਪਵਿੱਤਰ ਸੇਂਗੋਲ (ਰਾਜਦੰਡ) ਸਥਾਪਤ ਕੀਤਾ।